ਜਿਉਂਦੇ ਮਨੁੱਖ ਦੇ ਸਰੀਰ ਦੇ ਫੇਫੜਿਆਂ ਚੋਂ ਮਿਲੀ ਅਜਿਹੀ ਚੀਜ ਸਾਰੀ ਦੁਨੀਆਂ ਦੇ ਡਾਕਟਰ ਪਏ ਚਿੰਤਾ ਚ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਘੇਰ ਲਿਆ ਹੈ ਅਤੇ ਇਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਉੱਥੇ ਹੀ ਇਨਸਾਨ ਵੱਲੋਂ ਵੀ ਕੁਦਰਤ ਦੇ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ, ਜਿੱਥੇ ਅੱਜ ਦੇ ਦੌਰ ਵਿੱਚ ਇਨਸਾਨ ਲਗਾਤਾਰ ਪ੍ਰਦੂਸ਼ਣ ਫੈਲਾਉਣ ਵਿੱਚ ਲੱਗਾ ਹੋਇਆ ਹੈ ਅਤੇ ਸਾਫ-ਸੁਥਰੀ ਹਵਾ ਨਾ ਮਿਲਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਿਸ਼ਵ ਵਿੱਚ ਰੁੱਖਾਂ ਦੀ ਲਗਾਤਾਰ ਕਟਾਈ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਹੁਣ ਇੱਥੇ ਜਿਊਂਦੇ ਮਨੁੱਖ ਦੇ ਸਰੀਰ ਦੇ ਫੇਫੜਿਆਂ ਵਿੱਚੋਂ ਅਜਿਹੀ ਚੀਜ਼ ਮਿਲੀ ਹੈ ਕਿ ਦੁਨੀਆਂ ਦੇ ਡਾਕਟਰ ਵੀ ਚਿੰਤਾ ਵਿਚ ਪੈ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਗਿਆਨੀਆਂ ਵੱਲੋਂ ਇਕ ਜਿਊਂਦੇ ਮਨੁੱਖ ਦੇ ਫੇਫੜਿਆਂ ਵਿੱਚ ਪਲਾਸਟਿਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉੱਥੇ ਹੀ ਯਾਰਕ ਮੈਡੀਕਲ ਸਕੂਲ ਦੇ ਖੋਜੀਆਂ ਵੱਲੋਂ ਉਸ ਵਿਅਕਤੀ ਦੇ ਫੇਫੜਿਆਂ ਵਿੱਚ ਛੋਟੇ ਟੁਕੜਿਆਂ ਦੀ ਖੋਜ ਕੀਤੀ ਗਈ ਹੈ। ਜਿੱਥੇ ਇਹ ਪਹਿਲੀ ਵਾਰ ਦੁਨੀਆਂ ਵਿੱਚ ਮਾਮਲਾ ਸਾਹਮਣੇ ਆਇਆ ਹੈ ਕਿ ਜਿਉਦੇ ਇਨਸਾਨ ਦੇ ਫੇਫੜਿਆਂ ਵਿੱਚ ਮਾਇਕਰੋਪਲਾਸਟਿਕ ਦੀ ਖੋਜ ਕੀਤੀ ਗਈ ਹੈ। ਵਿਗਿਆਨੀਆਂ ਵੱਲੋਂ ਇਸ ਵਿਅਕਤੀ ਦੇ ਫੇਫੜਿਆਂ ਵਿੱਚੋਂ ਮਿਲੇ ਹੋਏ ਪਲਾਸਟਿਕ ਦੇ ਸਭ ਤੋਂ ਵੱਡੇ ਟੁਕੜੇ ਦੀ ਲੰਬਾਈ 5 ਮਿਲੀਮੀਟਰ ਤੱਕ ਮਾਪੀ ਗਈ ਹੈ।

ਵਿਗਿਆਨੀਆਂ ਨੇ ਆਖਿਆ ਹੈ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੇ ਕਾਰਨ ਇਨਸਾਨ ਦੇ ਸਾਹ ਲੈਂਦੇ ਹੋਏ ਉਸ ਦੇ ਅੰਦਰ ਇਹ ਪਲਾਸਟਿਕ ਦੇ ਕਣ ਜਾ ਰਹੇ ਹਨ। ਜਦ ਕਿ ਦੁਨੀਆਂ ਵਿੱਚ ਪਹਿਲਾਂ ਪਲਾਸਟਿਕ ਦਾ ਇਨਸਾਨ ਦੇ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚਣਾ ਅਸੰਭਵ ਮੰਨਿਆ ਜਾਂਦਾ ਸੀ। ਪਰ ਇਸ ਤੋਂ ਪਹਿਲਾਂ ਵੀ ਪੋਸਟਮਾਰਟਮ ਦੇ ਦੌਰਾਨ ਕਈ ਲਾਸ਼ਾਂ ਦੇ ਫੇਫੜਿਆਂ ਵਿੱਚੋਂ ਪਲਾਸਟਿਕ ਦੇ ਟੁਕੜੇ ਬਰਾਮਦ ਹੋਣ ਕਾਰਨ ਜਿਉਦੇ ਇਨਸਾਨ ਦੇ ਫੇਫੜਿਆਂ ਵਿੱਚ ਇਹ ਪਲਾਸਟਿਕ ਮਿਲਣ ਦਾ ਪਹਿਲਾ ਮਾਮਲਾ ਵੇਖਿਆ ਗਿਆ ਹੈ।

ਇਸ ਬਾਰੇ ਜਿੱਥੇ ਵਿਗਿਆਨੀਆਂ ਵੱਲੋਂ ਲਗਾਤਾਰ ਖੋਜ ਕੀਤੀ ਜਾ ਰਹੀ ਹੈ ਉੱਥੇ ਹੀ ਫੇਫੜਿਆਂ ਦੇ ਟਿਸ਼ੂਆਂ ਦੇ 13 ਨਮੂਨਿਆਂ ਵਿੱਚੋਂ 11 ਨਮੂਨਿਆਂ ਵਿੱਚ 39 ਮਾਈਕਰੋ ਪਲਾਸਟਿਕ ਦੇਖੇ ਗਏ ਹਨ। ਇਸ ਘਟਨਾ ਨੇ ਇਨਸਾਨੀ ਜੀਵਨ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਦੁਨੀਆਂ ਭਰ ਦੇ ਡਾਕਟਰ ਵੀ ਹੁਣ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ।