ਜਾਂਦੇ ਜਾਂਦੇ ਟਰੰਪ ਨੇ ਆਖਰ ਕਰਤਾ ਇਹ ਵੱਡਾ ਐਲਾਨ, ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅਮਰੀਕਾ ਦੇਸ਼ ਦੇ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਆਪਣੀ ਰਫਤਾਰ ਕਾਇਮ ਰੱਖੀ ਹੋਈ ਹੈ। ਨਵੇਂ ਆਏ ਮਰੀਜ਼ਾਂ ਦੀ ਗਿਣਤੀ ਵਿੱਚ ਕਿਤੇ ਵੀ ਕਮੀ ਨਹੀਂ ਦੇਖੀ ਜਾ ਰਹੀ। ਕੱਲ੍ਹ ਅਮਰੀਕਾ ਦੇ ਵਿਚ 2 ਲੱਖ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇੰਨੀ ਤੇਜ਼ੀ ਨਾਲ ਵਧ ਰਹੇ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਜਲਦ ਹੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 2 ਕਰੋੜ ਨੂੰ ਪਾਰ ਕਰ ਜਾਵੇਗੀ।

ਇਨ੍ਹਾਂ ਗੰ-ਭੀ-ਰ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇਕ ਟਵੀਟ ਕਰਦੇ ਹੋਏ ਆਖਿਆ ਕਿ ਇਸ ਵੈਕਸੀਨ ਦੀ ਵੰਡ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਨੂੰ ਯੂਰਪ ਦੇ ਨਾਲ ਨਾਲ ਦੁਨੀਆ ਦੇ ਹੋਰ ਬਾਕੀ ਦੇਸ਼ਾਂ ਜਿਨ੍ਹਾਂ ਵਿੱਚ ਕੋਰੋਨਾ ਦਾ ਵਧੇਰੇ ਪਸਾਰ ਹੋਇਆ ਹੈ ਜਿਵੇਂ ਕਿ ਜਰਮਨੀ, ਫਰਾਂਸ, ਸਪੇਨ, ਇਟਲੀ, ਅਤੇ ਚੀਨ ਦੇ ਵਿੱਚ ਵੀ ਭੇਜਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਫਾਈਜ਼ਰ ਅਤੇ ਬਾਇਓਨਟੈਕ ਦੀ ਸਾਂਝ ਦੇ ਨਾਲ ਤਿਆਰ ਕੀਤੇ ਗਏ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਐਮਰਜੈਂਸੀ ਹਾਲਤ ਵਿੱਚ ਵਰਤਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਵੈਕਸੀਨ ਨੂੰ ਸਿਹਤ ਕਰਮਚਾਰੀਆਂ ਤਕ ਮੁਹੱਈਆ ਵੀ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਜ ਅਮਰੀਕਾ ਦੇ ਫੂਡ ਅਤੇ ਡਰੱਗ ਐਡਮਿਨਸਟ ਰੇਸ਼ਨ ਦੀ ਸਲਾਹਕਾਰ ਕਮੇਟੀ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਮਾਡਰਨਾ ਕੰਪਨੀ ਵੱਲੋਂ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਐਮਰਜੈਂਸੀ ਹਾਲਾਤ ਵਿੱਚ ਵਰਤਣ ਯੋਗ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਮੌਜੂਦਾ ਸਮੇਂ ਵਿੱਚ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 17,654,984 ਹੋ ਗਈ ਹੈ ਅਤੇ ਇਸ ਵਿੱਚੋਂ ਅਜੇ ਤੱਕ 10,296,261 ਮਰੀਜ਼ ਹੀ ਇਸ ਬਿਮਾਰੀ ਤੋਂ ਰਿਕਵਰ ਹੋ ਪਾਏ ਹਨ। ਜਦ ਕਿ ਹੁਣ ਤੱਕ ਇਸ ਲਾਗ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਵਿਚ 318,413 ਹੋ ਗਈ ਹੈ। ਅਮਰੀਕਾ ਵਿਚ ਇਸ ਸਮੇਂ 7,040,310 ਲੋਕ ਅਜਿਹੇ ਹਨ ਜੋ ਅਜੇ ਵੀ ਇਸ ਵਾਇਰਸ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਉੱਪਰ ਸਿਹਤ ਮਾਹਿਰ ਆਪਣੀ ਕੜੀ ਨਿਗਰਾਨੀ ਰੱਖ ਰਹੇ ਹਨ।