ਆਈ ਤਾਜਾ ਵੱਡੀ ਖਬਰ
ਆਏ ਦਿਨ ਵੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਸਿਆਣੇ ਵੀ ਸੱਚ ਹੀ ਕਹਿੰਦੇ ਨੇ ਕਿ ਜਿਸ ਇਨਸਾਨ ਦੇ ਜਿੰਨੇ ਸਾਹ ਲਿਖੇ ਹੁੰਦੇ ਨੇ ਉਹ ਆਪਣੇ ਸਾਹ ਪੂਰੇ ਕਰਕੇ ਹੀ ਇਸ ਦੁਨੀਆ ਤੋਂ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਹਾਦਸਿਆਂ ਵਿਚ ਉਨ੍ਹਾਂ ਲੋਕਾਂ ਦਾ ਜਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਮੌਤ ਨੂੰ ਮਾਤ ਦੇ ਕੇ ਮੁੜ ਜਿੰਦਗੀ ਵਿਚ ਦਸਤਕ ਦਿੱਤੀ ਹੋਵੇ।
ਜਿੰਨੀ ਦੇਰ ਉਸ ਅਕਾਲ ਪੁਰਖ਼ ਵਾਹਿਗੁਰੂ ਦੀ ਮਰਜ਼ੀ ਨਹੀਂ ਹੁੰਦੀ ਉਨੀ ਦੇਰ ਤੱਕ ਕੋਈ ਕੁਝ ਨਹੀਂ ਕਰ ਸਕਦਾ। ਇਨਸਾਨ ਦਾ ਜੰਮਣਾ ਅਤੇ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਇਨ੍ਹਾਂ ਸਤਰਾਂ ਨੂੰ ਬਹੁਤ ਸਾਰੀਆਂ ਹੋਈਆਂ ਘਟਨਾਵਾਂ ਨੇ ਸਾਰਥਕ ਕਰ ਦਿੱਤਾ। ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਇੱਕ ਮਹੀਨਾ ਜੰਗਲਾਂ ਵਿੱਚ ਪੰਛੀਆਂ ਦੇ ਆਂਡੇ ਖਾ ਕੇ ਇੱਕ ਪਾਇਲਟ ਨੇ ਆਪਣੀ ਜਾਨ ਇਸ ਤਰ੍ਹਾਂ ਬਚਾਈ ਹੈ। ਸੋਸ਼ਲ ਮੀਡੀਆ ਉਪਰ ਇੱਕ ਅਜਿਹਾ ਹੀ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਇਨਸਾਨ ਵੱਲੋਂ ਜਿੰਦਗੀ ਵਿੱਚ ਆਈ ਮੁ-ਸ਼-ਕਿ-ਲ ਦਾ ਡੱਟ ਕੇ ਮੁਕਾਬਲਾ ਕੀਤਾ ਗਿਆ ਹੈ।
ਇਹ ਘਟਨਾ ਐਮਾਜੋਨ ਦੇ ਖ-ਤ-ਰ-ਨਾ-ਕ ਜੰਗਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਸੀ। ਜਿਸ ਵਿੱਚ 36 ਸਾਲਾਂ ਦਾ ਪਾਇਲਟ ਐਂਟੋਨੀਓ 28 ਜਨਵਰੀ ਤੋਂ ਲਾਪਤਾ ਦੱਸਿਆ ਗਿਆ ਸੀ। ਜੋ ਜਹਾਜ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਐਮਾਜੋਨ ਦੇ ਜੰਗਲਾਂ ਵਿੱਚ ਜਹਾਜ ਉਤਾਰਨ ਦੌਰਾਨ ਹੀ ਜਹਾਜ਼ ਕ੍ਰੈਸ਼ ਹੋ ਗਿਆ ਸੀ। ਜਿਸ ਕਾਰਨ ਪਾਇਲਟ ਜੰਗਲਾਂ ਵਿੱਚ ਫਸ ਗਿਆ। ਉਸਦੀ ਭਾਲ ਲਈ ਰੈਸਕਿਉ ਟੀਮ ਵੱਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਉਸ ਸਮੇਂ ਉਹ ਜਹਾਜ਼ ਨੇ ਪੁਰਤਗਾਲ ਦੇ ਐਲੇਕੇਰ ਸ਼ਹਿਰ ਤੋਂ ਉਡਾਣ ਭਰੀ ਸੀ ਤੇ ਉਹ ਐਲਮੇਰੀਅਮ ਸ਼ਹਿਰ ਜਾ ਰਿਹਾ ਸੀ।
ਜਿੱਥੇ ਰੈਸਕਿਉ ਟੀਮ ਵੱਲੋਂ ਪਾਈਲਟ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਰਹੀ, ਉਥੇ ਹੀ ਪਾਇਲਟ ਵੱਲੋਂ ਵੀ ਜੰਗਲ ਵਿਚ ਢਿੱਡ ਭਰਨ ਲਈ ਚਿੜੀਆਂ ਦੇ ਅੰਡੇ ਤੱਕ ਖਾਧੇ ਗਏ। ਇੱਕ ਮਹੀਨੇ ਬਾਅਦ ਉਨ੍ਹਾਂ ਦੀ ਮੁਲਾਕਾਤ ਰੈਸਕਿਉ ਟੀਮ ਨਾਲ ਹੋਈ। ਜਿਸ ਤੋਂ ਬਾਅਦ ਪਾਈਲਟ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਵੱਲੋਂ ਕੁਝ ਮਾਮੂਲੀ ਸੱਟਾਂ ਅਤੇ ਡੀ ਹਾਈਡਰੇਸ਼ਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਉੱਥੇ ਹੀ ਪਾਇਲਟ ਨੇ ਦੱਸਿਆ ਕਿ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਜਿਹੜਾ ਸਮਾਨ ਉਸ ਕੋਲ ਸੀ ਉਹ ਦੋ-ਤਿੰਨ ਦਿਨਾਂ ਵਿੱਚ ਖਤਮ ਹੋ ਚੁੱਕਾ ਸੀ। ਉਸ ਤੋਂ ਬਾਅਦ ਉਸ ਵਲੋ ਢਿੱਡ ਭਰਨ ਲਈ ਜੰਗਲੀ ਫ਼ਲ ਅਤੇ ਚਿੜੀਆਂ ਦੇ ਅੰਡੇ ਤੱਕ ਖਾਧੇ ਗਏ। ਇੱਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਕਈ ਖੂੰਖਾਰ ਜਾਨਵਰਾਂ ਦੀ ਮੋਜੂਦਗੀ ਵਾਲੇ ਜੰਗਲ ਵਿੱਚ ਉਹ ਮਜਬੂਤੀ ਨਾਲ ਡਟੇ ਰਹੇ।
Home ਤਾਜਾ ਖ਼ਬਰਾਂ ਜਹਾਜ ਕਰੇਸ਼ ਹੋਣ ਤੋਂ ਬਾਅਦ 1 ਮਹੀਨਾ ਜੰਗਲਾਂ ਚ ਪੰਛੀਆਂ ਦੇ ਅੰਡੇ ਖਾ ਖਾ ਇਸ ਤਰਾਂ ਬਚਾਈ ਇਸ ਪਾਇਲਟ ਨੇ ਆਪਣੀ ਜਾਨ
ਤਾਜਾ ਖ਼ਬਰਾਂ
ਜਹਾਜ ਕਰੇਸ਼ ਹੋਣ ਤੋਂ ਬਾਅਦ 1 ਮਹੀਨਾ ਜੰਗਲਾਂ ਚ ਪੰਛੀਆਂ ਦੇ ਅੰਡੇ ਖਾ ਖਾ ਇਸ ਤਰਾਂ ਬਚਾਈ ਇਸ ਪਾਇਲਟ ਨੇ ਆਪਣੀ ਜਾਨ
Previous Postਹੁਣੇ ਹੁਣੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਾਰੇ ਆਈ ਇਹ ਮਾੜੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਮਚੀ ਹਾਹਾਕਾਰ ਪਈਆਂ ਭਾਜੜਾਂ