ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਵਿੱਚ ਲੁੱਟ ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਜਿਸ ਸਦਕਾ ਪੰਜਾਬ ਦੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਸਭ ਦੇ ਬਾਵਜੂਦ ਵੀ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿੱਥੇ ਕੁਝ ਜਾਣਕਾਰਾਂ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ ਉਥੇ ਕੀ ਲੋਕਾਂ ਦੀ ਜਾਨ ਤੱਕ ਵੀ ਚਲੇ ਜਾਂਦੀ ਹੈ।
ਅਜਿਹੀਆਂ ਘਟਨਾਵਾਂ ਜਲੰਧਰ ਵਿੱਚ ਕਈ ਵਾਰ ਸਾਹਮਣੇ ਆ ਚੁੱਕੀਆ ਹਨ। ਹੁਣ ਜਲੰਧਰ ਸ਼ਹਿਰ ਵਿੱਚ ਇੱਥੇ ਹੰਗਾਮਾ ਹੋ ਗਿਆ ਹੈ ਜਿੱਥੇ ਜੰਗਲੀ ਜਾਨਵਰ ਦੇ ਆਉਣ ਕਾਰਨ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਏ ਐਸ ਆਈ ਹਸਪਤਾਲ ਤੋਂ ਸਾਹਮਣੇ ਆਇਆ। ਜਿੱਥੇ ਇਕ ਜੰਗਲੀ ਸਾਂਬਰ ਦੇ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੀ ਜਾਣਕਾਰੀ ਹਸਪਤਾਲ ਦੇ ਸਕਿਓਟੀਗਾਰਡ ਵੱਲੋਂ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਉਸ ਸਮੇਂ ਦਿੱਤੀ ਗਈ, ਜਦੋਂ ਉਹ ਸਵੇਰੇ ਅੱਠ ਵਜੇ ਦੇ ਕਰੀਬ ਆਪਣੀ ਡਿਉਟੀ ਤੇ ਤੈਨਾਤ ਹੋਇਆ।
ਉਥੇ ਹੀ ਉਸ ਨੂੰ ਪਤਾ ਚੱਲਿਆ ਕਿ ਰਾਤ ਦੇ ਸਮੇਂ ਇਕ ਸਾਂਭਰ ਹਸਪਤਾਲ ਵਿੱਚ ਆਇਆ ਹੈ। ਜਿਸ ਨੂੰ ਕਾਬੂ ਕਰਨ ਵਾਸਤੇ ਉਸ ਵੱਲੋਂ ਉੱਚ ਅਧਿਕਾਰੀਆਂ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ। ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਦੇ ਨਾਲ ਉਸ ਜੰਗਲੀ ਸਾਂਭਰ ਨੂੰ ਕਾਬੂ ਕੀਤਾ ਗਿਆ।
ਜੋ ਹਸਪਤਾਲ ਦੇ ਬਾਹਰ ਹੀ ਘੁੰਮ ਰਿਹਾ ਸੀ। ਦੱਸਿਆ ਗਿਆ ਹੈ ਕਿ ਇਸ ਸਾਂਬਰ ਵੱਲੋਂ ਹਸਪਤਾਲ ਦੇ ਅੰਦਰ ਅਤੇ ਕਿਸੇ ਵੀ ਮਰੀਜ਼ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ,ਉਥੇ ਹੀ ਇਸ ਸਾਂਬਰ ਨੂੰ ਕਰਮਚਾਰੀਆਂ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਉਸ ਨੂੰ ਹੁਣ ਚੌਹਾਲ ਵਿਖੇ ਲਿਜਾ ਕੇ ਛੱਡ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਦਮਨਵੀਰ ਸਿੰਘ ਨੇ ਦੱਸਿਆ ਹੈ ਕਿ ਇਸ ਸਮੇਂ ਇੰਜੈਕਸ਼ਨ ਦੇ ਕੇ ਸਾਂਭਰ ਨੂੰ ਮੁਢਲੀ ਮਦਦ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜੰਗਲ ਵਿਚ ਛੱਡਿਆ ਜਾਵੇਗਾ।
Previous Postਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਜਾਗੋ ਤੇ ਵਾਪਰ ਗਿਆ ਇਹ ਕਾਂਡ ਮਚੀ ਹਾਹਾਕਾਰ
Next Postਹੁਣੇ ਹੁਣੇ ਚੋਟੀ ਦੀ ਮਸ਼ਹੂਰ ਮਹਾਨ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ – ਲੋਕਾਂ ਚ ਛਾਈ ਸੋਗ ਦੀ ਲਹਿਰ