ਜਲੰਧਰ ਦੇ ਵੰਡਰਲੈਂਡ ਚ ਵਾਪਰਿਆ ਕਹਿਰ , 15 ਸਾਲਾਂ ਦੇ ਬੱਚੇ ਨੂੰ ਮਿਲੀ ਇਸ ਤਰਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਹਰੇਕ ਇੱਕ ਦੇਸ਼ ,ਸੂਬੇ ਤੇ ਜ਼ਿਲ੍ਹੇ ਦੇ ਵਿੱਚ ਇੱਕ ਨਾ ਇੱਕ ਅਜਿਹੀ ਚੀਜ਼ ਜ਼ਰੂਰ ਹੁੰਦੀ ਹੈ ਜੋ ਉਸ ਸਥਾਨ ਨੂੰ ਇੱਕ ਵਿਲੱਖਣ ਪਛਾਣ ਦਿੰਦੀ ਹੈ । ਦੂਜੇ ਪਾਸੇ ਪੂਰੇ ਦੇਸ਼ ਦੀ ਖੂਬਸੂਰਤੀ ਵਧਾਉਣ ਵਿੱਚ ਵੀ ਕਰਦੀ ਹੈ । ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਤਾਂ ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਅਜਿਹੀਆਂ ਵੱਖ ਵੱਖ ਚੀਜ਼ਾਂ ਹਨ ਜੋ ਉਨ੍ਹਾਂ ਸੂਬਿਆਂ ਨੂੰ ਇਕ ਵੱਖਰੀ ਪਛਾਣ ਦਿੰਦੀਆਂ ਹਨ । ਅਜਿਹਾ ਹੀ ਇਕ ਸਥਾਨ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਸਥਿਤ ਵੰਡਰਲੈਂਡ । ਜੋ ਕਾਫੀ ਪ੍ਰਸਿੱਧ ਵੀ ਹੈ ਤੇ ਜਲੰਧਰ ਵਿਖੇ ਨਕੋਦਰ ਰੋਡ ਤੇ ਸਥਿਤ ਹੋਣ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਕਾਫੀ ਪ੍ਰਸਿੱਧ ਹੈ । ਲੋਕ ਦੂਰੋਂ ਦੂਰੋਂ ਵੰਡਰਲੈਂਡ ਵਿੱਚ ਘੁੰਮਣ ਫਿਰਨ ਲਈ , ਮੌਜ ਮਸਤੀ ਕਰਨ ਲਈ ਆਉਂਦੇ ਹਨ ਤੇ ਆਨੰਦ ਮੰਨਦੇ ਹਨ ।

ਇਸ ਦੇ ਚੱਲਦੇ ਵੰਡਰਲੈਂਡ ਵਿੱਚ ਇੱਕ ਅਜਿਹਾ ਕਹਿਰ ਵਾਪਰਿਆ ਹੈ ਜਿਸ ਦੇ ਚੱਲਦੇ ਇਕ ਪੰਦਰਾਂ ਸਾਲਾ ਬੱਚੇ ਦੀ ਮੌਤ ਹੋ ਚੁੱਕੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਲੰਧਰ ਨਕੋਦਰ ਰੋਡ ਤੇ ਸਥਿਤ ਵੰਡਰਲੈਂਡ ਦੇ ਵਿਚ ਇਕ ਬੱਚੇ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਜਾਣ ਸਬੰਧੀ ਖ਼ਬਰ ਸਾਹਮਣੇ ਆਈ ਹੈ । ਮ੍ਰਿਤਕ ਬੱਚੇ ਦੀ ਉਮਰ ਪੰਦਰਾਂ ਸਾਲ ਦੱਸੀ ਜਾ ਰਹੀ ਹੈ ਤੇ ਪਛਾਣ ਪਿੰਦਾ ਪੁੱਤਰ ਨਛੱਤਰ ਸਿੰਘ ਵਜੋਂ ਹੋਈ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਹ ਮੌਜ ਮਸਤੀ ਕਰ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਉਸ ਦੀ ਮੌਤ ਹੋ ਗਈ ।

ਅਜੇ ਤੱਕ ਮੌਤ ਹੋ ਜਾਣ ਦੇ ਕਾਰਨ ਸਾਫ ਨਹੀਂ ਹੋਏ ਹਨ। ਪਰ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਵੀ ਮੌਕੇ ਤੇ ਪਹੁੰਚੀ ਤੇ ਪੁਲੀਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਅਜਿਹਾ ਵੀ ਦੱਸਿਆ ਗਿਆ ਹੈ ਕਿ ਬੱਚੇ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤੇ ਬੱਚਾ ਆਪਣੇ ਪੰਜ ਸਾਥੀਆਂ ਦੇ ਨਾਲ ਵੰਡਰਲੈਂਡ ਦੇ ਵਿੱਚ ਪਿਕਨਿਕ ਮਨਾਉਣ ਲਈ ਆਇਆ ਸੀ ਤੇ ਵੋਟਿੰਗ ਕਰਨ ਤੋਂ ਬਾਅਦ ਜਿਵੇਂ ਹੀ ਉਹ ਰੇਲਵੇ ਟਰੈਕ ਤੇ ਪਹੁੰਚਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪਈ । ਜਿਸ ਦੇ ਚੱਲਦੇ ਬੱਚੇ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਪਰ ਬੱਚੇ ਦੀ ਉਦੋਂ ਤਕ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਸ ਇਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਹੈ ।