ਆਈ ਤਾਜ਼ਾ ਵੱਡੀ ਖਬਰ
ਸਿੱਖ ਧਰਮ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਥਾਹ ਸ਼ਰਧਾ ਰੱਖੀ ਜਾਂਦੀ ਹੈ ਉਥੇ ਹੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਸਿੱਖ ਧਰਮ ਨੂੰ ਪਿਆਰ ਕੀਤਾ ਜਾਂਦਾ ਹੈ ਇਸ ਧਰਮ ਦਾ ਪੂਰੀ ਮਰਿਆਦਾ ਦੇ ਅਨੁਸਾਰ ਪੂਰਨ ਸਤਿਕਾਰ ਕੀਤਾ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਿਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉਪਰ ਸਜਦਾ ਕਰਨ ਲਈ ਲੋਕਾਂ ਵੱਲੋਂ ਪਹੁੰਚ ਕੀਤੀ ਜਾਂਦੀ ਹੈ। ਉੱਥੇ ਹੀ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਨਾਲ ਜੁੜ ਕੇ ਲੋਕਾਂ ਵਿਚ ਫਿਰ ਤੋਂ ਗੁਰੂਆਂ ਨਾਲ ਜੁੜਨ ਦੀ ਇਕ ਤਾਂਘ ਪੈਦਾ ਹੋ ਜਾਂਦੀ ਹੈ। ਉਥੇ ਹੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਲੋਕਾਂ ਵੱਲੋਂ ਇਨ੍ਹਾਂ ਗੁਰਧਾਮਾਂ ਵਿੱਚ ਜਾ ਕੇ ਨਤਮਸਤਕ ਹੋਇਆ ਜਾਂਦਾ ਹੈ।
ਹੁਣ ਜਲੰਧਰ ਦੇ ਇਕ ਡਾਕਟਰ ਵੱਲੋਂ ਏਥੇ ਗੁਰਦੁਆਰਾ ਸਾਹਿਬ ਵਿੱਚ ਇੰਨੇ ਕਿੱਲੋ ਦਾ ਸੋਨਾ ਭੇਟ ਕੀਤਾਂ ਗਿਆ ਹੈ । ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੰਜਾਬ ਦੇ ਕਰਤਾਰਪੁਰ ਦੇ ਰਹਿਣ ਵਾਲੇ ਇਕ ਡਾਕਟਰ ਵੱਲੋਂ ਬਿਹਾਰ ਦੀ ਰਾਜਧਾਨੀ ਵਿੱਚ ਸਥਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਵਿਖੇ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕੀਤਾ ਗਿਆ ਹੈ। ਇਹ ਸੇਵਾ ਜਲੰਧਰ ਤੇ ਕਰਤਾਰਪੁਰ ਵਿਚ ਰਹਿਣ ਵਾਲੇ ਇਕ ਡਾਕਟਰ ਵੱਲੋਂ ਨਿਭਾਈ ਗਈ ਹੈ। ਜਿੱਥੇ ਉਹ ਕਰਤਾਰਪੁਰ ਤੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਨ।
ਉਥੇ ਹੀ ਉਨ੍ਹਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਾਲ ਗੱਲਬਾਤ ਕਰਨ ਤੋਂ ਬਾਅਦ ਕਮੇਟੀ ਨੂੰ ਸੋਨੇ ਦੀ ਚੌਰਸਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਭੇਟ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਾਰੀਆਂ ਵਸਤਾਂ ਦੀ ਕੀਮਤ ਪੰਜ ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।
5 ਕਰੋੜ ਦੀ ਸਹਾਇਤਾ ਕਰਨ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਰਨਾ ਜਿਥੇ ਕਰਤਾਰਪੁਰ ਦੇ ਵਿਚ ਗੁਰੂ ਤੇਗ ਬਹਾਦਰ ਹਸਪਤਾਲ ਵੀ ਚਲਾ ਰਹੇ ਹਨ। ਉਥੇ ਹੀ ਉਨ੍ਹਾਂ ਵੱਲੋਂ ਲੋਕਾਂ ਦੀ ਭਲਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਕਾਰਜ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਲਾਘਾਯੋਗ ਕਦਮਾਂ ਨੂੰ ਲੈ ਕੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਉਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਖਿਆ ਗਿਆ ਹੈ ਕਿ ਇਹ 5 ਕਿਲੋ ਸੋਨੇ ਅਤੇ ਚਾਰ ਕਿਲੋ ਚਾਂਦੀ ਦੇ ਗਹਿਣੇ ਨੂੰ ਵੀ ਵਰਤੋਂ ਵਿਚ ਲਿਆ ਕੇ ਸੋਨੇ ਦਾ ਬੈਡ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਗਿਆ ਹੈ।
Previous Postਮਸ਼ਹੂਰ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਚਾਨਕ ਮੌਤ, ਛਾਈ ਸੋਗ ਦੀ ਲਹਿਰ
Next Postਪੰਜਾਬ ਚ ਇਥੇ ਜਨਮਦਿਨ ਦਾ ਕੇਕ ਕਟਦੇ ਮਚਿਆ ਹੜਕੰਪ, ਚਲੀਆਂ ਗੋਲੀਆਂ- ਲੌਕਾਂ ਨੇ ਲੁਕ ਕੇ ਬਚਾਈ ਜਾਨ