ਜਲੰਧਰ ਦੇ ਘਰ ਚ ਵਿਛੇ ਸੱਥਰ : ਭਤੀਜੇ ਨੂੰ ਬਚਾਉਂਦਿਆਂ ਚਾਚੇ ਨੂੰ ਵੀ ਮਿਲ ਗਈ ਏਦਾਂ ਮੌਤ

ਆਈ ਤਾਜ਼ਾ ਵੱਡੀ ਖਬਰ  

ਆਏ ਦਿਨ ਹੀ ਬਹੁਤ ਸਾਰੇ ਅਜਿਹੇ ਭਿਆਨਕ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਅਤੇ ਪਰੇਸ਼ਾਨ ਰਹਿ ਜਾਂਦੇ ਹਨ ਅਤੇ ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਵਾਰ ਪੈਣ ਵਾਲੀ ਗਰਮੀ ਦੇ ਚਲਦਿਆਂ ਹੋਇਆਂ ਜਿਥੇ ਕਈ ਲੋਕ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਵੱਖ ਵੱਖ ਸਥਾਨਾਂ ਤੇ ਜਾਂਦੇ ਹਨ ਉਥੇ ਲੋਕਾਂ ਦੀ ਧਾਰਮਿਕ ਸ਼ਰਧਾ ਵੀ ਬਰਕਰਾਰ ਰਹਿੰਦੀ ਹੈ ਅਤੇ ਲੋਕਾਂ ਵੱਲੋਂ ਧਾਰਮਿਕ ਸਥਾਨਾਂ ਉਪਰ ਜਾਣ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਹੁਣ ਜਲੰਧਰ ਦੇ ਇਕ ਘਰ ਵਿਚ ਉਸ ਸਮੇਂ ਸੱਥਰ ਵਿਛ ਗਏ ਜਦੋਂ ਕਿ ਭਤੀਜੇ ਨੂੰ ਬਚਾਉਂਦਿਆਂ ਚਾਚੇ ਦੀ ਵੀ ਦਰਦਨਾਕ ਮੌਤ ਹੋ ਗਈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਲਲਿਤ ਜਿਊਲਰ ਦੁਕਾਨ ਦੇ ਮਾਲਕ ਅਤੇ ਜਲੰਧਰ ਤੋਂ ਭਾਜਪਾ ਨੇਤਾ ਲਲਿਤ ਚੱਢਾ ਬੀਤੇ ਦਿਨੀਂ ਆਪਣੀ ਪਤਨੀ ਸੋਨੀਆ ਅਤੇ ਭਤੀਜੇ ਸੰਜਮ ਅਤੇ ਦੋਸਤ ਰਾਜੂ ਦੇ ਪਰਿਵਾਰ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਾਸਤੇ ਗੰਗਾਸਾਗਰ ਕੋਲਕਤਾ ਗਏ ਸਨ ਜਿੱਥੇ ਉਨ੍ਹਾਂ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਸੀ। ਉਸ ਸਮੇ ਉਹਨਾਂ ਦੇ ਭਤੀਜੇ ਸੰਜਮ ਦਾ ਪੈਰ ਫਿਸਲ ਗਿਆ ਅਤੇ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਲਲਿਤ ਚੱਢਾ ਵੀ ਪਾਣੀ ਦੇ ਵਹਾਅ ਵਿਚ ਵਹਿ ਗਏ।

ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਜਿੱਥੇ ਕਿ ਉਨ੍ਹਾਂ ਨੂੰ ਤਲਾਸ਼ਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉੱਥੇ ਹੀ 21 ਘੰਟਿਆਂ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜਲੰਧਰ ਦੇ ਵਿੱਚ ਜਿੱਥੇ ਸਰਾਫਾ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਉਥੇ ਹੀ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਜਿੱਥੇ ਜਲੰਧਰ ਵਿੱਚ ਹਰ ਸਾਲ ਲੱਗਣ ਵਾਲੇ ਸੋਢਲ ਦੇ ਮੇਲੇ ਵਿੱਚ ਲਲਿਤ ਚੱਢਾ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਸਨ ਉਥੇ ਹੀ ਉਹ ਭਾਜਪਾ ਮੰਡਲ ਪ੍ਰਧਾਨ ਵੀ ਸਨ, ਸ਼ਹਿਰ ਵਿੱਚੋਂ ਕਈ ਧਾਰਮਿਕ ਸੰਸਥਾਵਾਂ ਦੇ ਮੈਂਬਰ ਸਨ ਅਤੇ ਲਲਿਤ ਜਿਊਲਰ ਦੇ ਮਾਲਕ ਸਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲੰਧਰ ਲਿਆਉਣ ਵਾਸਤੇ ਪਰਿਵਾਰਕ ਮੈਂਬਰ ਰਵਾਨਾ ਹੋ ਗਏ ਹਨ।