ਜਲਦੀ ਨਾਲ 31 ਤਰੀਕ ਤੋਂ ਪਹਿਲਾ ਪਹਿਲਾ ਕਰ ਲਵੋ ਇਹ ਕੰਮ ਨਹੀਂ ਤਾਂ ਪਵੇਗਾ ਵੱਡਾ ਪੰਗਾ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦਾ ਆਖਰੀ ਮਹੀਨਾ ਚੱਲ ਰਿਹਾ ਹੈ । ਹੁਣ ਨਵੇਂ ਸਾਲ ਦਾ ਸਭ ਨੂੰ ਹੀ ਇੰਤਜ਼ਾਰ ਹੈ । ਇਸ ਸਾਲ ਦੇ ਅੰਤ ਤੇ ਵਿਚ ਸਾਰਿਆਂ ਦੇ ਵਲੋਂ ਹੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕੀ ਉਨ੍ਹਾਂ ਦੇ ਜੋ ਜੋ ਕੰਮ ਹਨ ਉਹ ਇਸੇ ਸਾਲ ਹੀ ਖ਼ਤਮ ਕਰ ਦੇਣ ਤਾਂ ਜੋ ਨਵੇਂ ਸਾਲ ਤੋਂ ਨਵੀਂ ਸ਼ੁਰੂਆਤ ਹੋ ਸਕੇ । ਅਜਿਹੇ ਬਹੁਤ ਸਾਰੇ ਸਰਕਾਰੀ ਕੰਮ ਵੀ ਹੁੰਦੇ ਹਨ ਜੋ ਸਾਲ ਦੇ ਅੰਤ ਤੱਕ ਖਤਮ ਕਰਨੇ ਹੁੰਦੇ ਹਨ । ਇਸੇ ਦੇ ਚੱਲਦੇ ਹੁਣ ਅਸੀਂ ਤੁਹਾਨੂੰ ਕੁਝ ਅਜਿਹੇ ਅਜਿਹੇ ਕੰਮਾਂ ਬਾਰੇ ਦੱਸਾਂਗੇ ਜਿਹੜੇ ਕੰਮ ਤੁਹਾਨੂੰ ਇਸ ਸਾਲ ਇਕੱਤੀ ਦਸੰਬਰ ਤੋਂ ਪਹਿਲਾਂ ਪਹਿਲਾਂ ਕਰਨੇ ਪੈਣਗੇ, ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਦਰਅਸਲ ਸਰਕਾਰ ਨੇ ਵਿੱਤੀ ਸਾਲ ਦੇ ਲਈ ਇਨਕਮ ਟੈਕਸ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਇਕੱਤੀ ਦਸੰਬਰ ਤਕ ਵਧਾ ਦਿੱਤੀ ਸੀ । ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਨਵੇਂ ਇਨਕਮ ਟੈਕਸ ਪੋਰਟਲ ਤੇ ਆ ਰਹੀ ਪ੍ਰੇਸ਼ਾਨੀ ਦੇ ਨਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਇਹ ਸਮਾਂ ਵਧਾ ਦਿੱਤਾ ਸੀ ਤੇ ਹੁਣ ਟੈਕਸ ਦੇਣ ਵਾਲਿਆਂ ਨੂੰ ਜੁਰਮਾਨੇ ਤੋਂ ਬਚਣ ਦੇ ਲਈ ਇਕੱਤੀ ਦਸੰਬਰ ਤੱਕ ਆਪਣਾ ਆਈ ਟੀ ਆਰ ਫਾਈਲ ਕਰਨਾ ਹੋਵੇਗਾ । ਜੇਕਰ ਕੋਈ ਟੈਕਸ ਭਰਨ ਵਾਲਾ ਵਿਅਕਤੀ ਇਕੱਤੀ ਦਸੰਬਰ ਤੱਕ ਆਪਣਾ ਟੈਕਸ ਨਹੀਂ ਭਰਦਾ ਤਾਂ , ਉਨ੍ਹਾਂ ਨੂੰ ਇਸ ਤੋਂ ਬਾਅਦ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ।

ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੈਨਸ਼ਨਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਸ ਸਾਲ ਦੇ ਆਖ਼ਰੀ ਦਿਨ ਯਾਨੀ ਕਿ ਇਕੱਤੀ ਦਸੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪਵੇਗਾ । ਜੇਕਰ ਅਜਿਹਾ ਇਕੱਤੀ ਦਸੰਬਰ ਤਕ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਪੈਨਸ਼ਨ ਮਿਲੀ ਬੰਦ ਕਰ ਦਿੱਤੀ ਜਾਵੇਗੀ । ਉੱਥੇ ਹੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਡੀਮਾਟ ਅਤੇ ਵਪਾਰਕ ਖਾਤਿਆਂ ਦੀ ਕੇ ਵਾਈ ਸੀ ਕਰਵਾਉਣ ਦੀ ਅੰਤਮ ਤਾਰੀਖ ਇਕੱਤੀ ਦਸੰਬਰ ਕਰ ਦਿੱਤੀ ਸੀ ਤੇ ਹੁਣ ਡੀਮਾਟ ਵਪਾਰਕ ਖਾਤਿਆਂ ਦੇ ਵਿਚ ਆਪਣਾ ਪੂਰਾ ਆਪਣੀ ਪੂਰੀ ਜਾਣਕਾਰੀ ਅਪਡੇਟ ਕਰਵਾਉਣੀ ਪਵੇਗੀ ।

ਇਸ ਤੋਂ ਇਲਾਵਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਗਾਹਕਾਂ ਨੂੰ ਯੂ ਏ ਐੱਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਹੋਵੇਗਾ ਤੇ ਇਸ ਦੀ ਆਖ਼ਰੀ ਮਿਤੀ ਇਕੱਤੀ ਦਸੰਬਰ ਹੈ । ਇਸਦੇ ਲਈ ਨਿਵੇਸ਼ਕਾਂ ਲਈ ਆਧਾਰ ਲਿੰਕ ਕਰਵਾਉਣਾ ਲਾਜ਼ਮੀ ਹੋਵੇਗਾ ਜੋ ਇਕੱਤੀ ਦਸੰਬਰ ਤੱਕ ਉਪਲੱਬਧ ਹੋਵੇਗਾ ।