ਜਮੀਨ ਤੋਂ 3500 ਫੁੱਟ ਉਚਾਈ ਤੇ ਉੱਡ ਰਹੇ ਜਹਾਜ ਉਪਰ ਕੀਤੀ ਫਾਇਰਿੰਗ, ਸੀਟ ਤੇ ਬੈਠੇ ਸ਼ਖਸ਼ ਨੂੰ ਲੱਗੀ ਗੋਲੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਪਹਿਲਾਂ ਕਰੋਨਾ ਦੇ ਚਲਦਿਆਂ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਜਿਸ ਕਾਰਨ ਬਹੁਤ ਸਾਰੀਆਂ ਹਵਾਈ ਉਡਾਨਾਂ ਵੀ ਪ੍ਰਭਾਵਤ ਹੋਈਆਂ ਸਨ ਅਤੇ ਯਾਤਰੀਆਂ ਨੂੰ ਵੀ ਆਪਣੀ ਮੰਜਲ ਤੱਕ ਜਾਣ ਵਾਸਤੇ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਉਥੇ ਹੀ ਰੂਸ ਅਤੇ ਯੂਕਰੇਨ ਦੇ ਵਿਚਕਾਰ ਸ਼ੁਰੂ ਹੋਈ ਜੰਗ ਦਾ ਅਸਰ ਵੀ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਦੇਖਿਆ ਗਿਆ। ਜਿਸ ਕਾਰਨ ਬਹੁਤ ਸਾਰੀਆਂ ਹਵਾਈ ਉਡਾਨਾਂ ਵੀ ਪ੍ਰਭਾਵਤ ਹੋਈਆਂ। ਉਥੇ ਹੀ ਯੁਕਰੇਨ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ ਅਤੇ ਰੂਸ ਵੱਲੋਂ ਲਗਾਤਾਰ ਅਜੇ ਵੀ ਯੂਕ੍ਰੇਨ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ।

ਇਸ ਤਰ੍ਹਾਂ ਬਹੁਤ ਸਾਰੇ ਹਵਾਈ ਜਹਾਜ਼ਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਵੀ ਕੀਤਾ ਗਿਆ ਹੈ ਜਿਸ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਜ਼ਮੀਨ ਤੋਂ ਪੈਂਤੀ ਸੌ ਫੁੱਟ ਉਚਾਈ ਤੇ ਉੱਡ ਰਹੇ ਜਹਾਜ਼ ਉੱਪਰ ਫਾਇਰਿੰਗ ਕੀਤੀ ਗਈ ਹੈ ਜਿੱਥੇ ਸੀਟ ਤੇ ਬੈਠੇ ਸਖਸ਼ ਨੂੰ ਗੋਲੀ ਲੱਗੀ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਿਆਂਮਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦੀ ਉਸ ਸਮੇਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਜੋ ਕਿ ਜਹਾਜ ਵਿਚ ਸਫਰ ਕਰ ਰਿਹਾ ਸੀ।

ਦੱਸ ਦਈਏ ਕਿ ਜ਼ਮੀਨ ਤੋਂ ਪੈਂਤੀ ਸੌ ਫੁੱਟ ਦੀ ਉੱਚਾਈ ਤੇ ਉੱਡ ਰਹੇ ਹਵਾਈ ਜਹਾਜ਼ ਦੇ ਉਪਰ ਜਿੱਥੇ ਕੁਝ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ। ਉਥੇ ਹੀ ਜਹਾਜ ਵਿੱਚ ਆਪਣੀ ਸੀਟ ਤੇ ਬੈਠੇ ਇੱਕ 63 ਸਾਲਾ ਯਾਤਰੀ ਦੀ ਸੀਟ ਵਿਚ ਇਹ ਗੋਲੀ ਲੱਗੀ ਹੈ ਜੋ ਕਿ ਉਸ ਵਿਅਕਤੀ ਦੀ ਗਰਦਨ ਤੇ ਕੋਲ ਲੱਗੀ ਸੀ ਜਿਸ ਕਾਰਨ ਉਹ ਵਿਅਕਤੀ ਆਪਣੀ ਸੀਟ ਤੇ ਹੀ ਖੂਨ ਨਾਲ ਲੱਥ-ਪੱਥ ਹੋ ਗਿਆ।

ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਮਿਆਂਮਾਰ ਨੈਸ਼ਨਲ ਏਅਰਲਾਇਨਜ਼ ਦਾ ਇੱਕ ਜਹਾਜ਼ ਦੀ ਲੈਂਡਿੰਗ ਕਰਨ ਵਾਲਾ ਸੀ ਅਤੇ ਉਸ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਵਿਦਰੋਹੀਆਂ ਵੱਲੋਂ ਕੀਤਾ ਗਿਆ ਹਮਲਾ ਹੋ ਸਕਦਾ ਹੈ। ਪਰ ਉਨ੍ਹਾਂ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ।