ਜਮੀਨ ਖਿਸਕਣ ਕਾਰਨ ਬੱਚਿਆਂ ਸਮੇਤ 146 ਲੋਕਾਂ ਦੀ ਹੋਈ ਮੌਤ , ਲੱਗੇ ਲਾਸ਼ਾਂ ਦੇ ਢੇਰ

ਆਈ ਤਾਜਾ ਵੱਡੀ ਖਬਰ 

ਕਈ ਵਾਰ ਕੁਦਰਤ ਦੀ ਕਰੋਪੀ ਇਸ ਕਦਰ ਮਨੁੱਖੀ ਜਨਜੀਵਨ ਦੇ ਉੱਪਰ ਪ੍ਰਭਾਵ ਪਾਉਂਦੀ ਹੈ, ਕਿ ਜਿਸ ਵਿੱਚ ਮਨੁੱਖ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ l ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁਦਰਤ ਨੇ ਆਪਣਾ ਅਜਿਹਾ ਰੰਗ ਵਿਖਾਇਆ ਜਿਸ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ। ਜ਼ਮੀਨ ਖਿਸਕਣ ਦੇ ਕਾਰਨ ਬੱਚਿਆਂ ਸਮੇਤ ਕੁੱਲ 146 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਸ਼ਾਂ ਦੇ ਲੱਗੇ ਇਸ ਢੇਰ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਇਸ ਤੇ ਚਰਚੇ ਛਿੜੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਥੋਪੀਆ ਦੇ ਇੱਕ ਦੂਰ-ਦੁਰਾਡੇ ਇਲਾਕੇ ‘ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ l

ਜਿਸ ਕਾਰਨ ਘੱਟੋ-ਘੱਟ 146 ਲੋਕਾਂ ਦੀ ਮੌਤ ਹੋ ਗਈ, ਇਸ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ । ਇਸ ਦੁੱਖ ਦਾ ਹੀ ਘਟਨਾ ਸਬੰਧੀ ਜਾਣਕਾਰੀ ਸਥਾਨਕ ਅਧਿਕਾਰੀ ਨੇ ਦਿੱਤੀ। ਸਥਾਨਕ ਪ੍ਰਸ਼ਾਸਕ ਦਾਗਮਾਵੀ ਆਇਲੇ ਨੇ ਕਿਹਾ ਕਿ ਦੱਖਣੀ ਇਥੋਪੀਆ ਦੇ ਕੇਂਚੋ ਸ਼ਾਚਾ ਗੋਜਦੀ ਜ਼ਿਲ੍ਹੇ ਵਿੱਚ ਮਿੱਟੀ ਖਿਸਕਣ ਕਾਰਨ ਮਰਨ ਵਾਲਿਆਂ ਵਿੱਚ ਬੱਚੇ ਤੇ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਦੱਸ ਦਈਏ ਕਿ ਕਰਮਚਾਰੀ ਇਕ ਦਿਨ ਪਹਿਲਾਂ ਇਕ ਹੋਰ ਢਿੱਗਾਂ ਡਿੱਗਣ ਤੋਂ ਬਾਅਦ ਪੀੜਤਾਂ ਦੀ ਭਾਲ ਕਰ ਰਹੇ ਸਨ। ਆਇਲੇ ਨੇ ਦੱਸਿਆ ਕਿ ਮਲਬੇ ‘ਚੋਂ ਪੰਜ ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ।
ਉਨ੍ਹਾਂ ਕਿਹਾ, “ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਮਾਂ, ਪਿਤਾ, ਭਰਾ ਅਤੇ ਭੈਣ ਸਮੇਤ ਪੂਰੇ ਪਰਿਵਾਰ ਨੂੰ ਗੁਆ ਦਿੱਤਾ ਹੈ ਅਤੇ ਲਾਸ਼ਾਂ ਨਾਲ ਚਿੰਬੜੇ ਹੋਏ ਹਨ। ਫਿਲਹਾਲ ਬਚਾਅ ਮੁਹਿੰਮ ਜਾਰੀ ਹੈ।” ਜ਼ਿਕਰਯੋਗ ਹੈ ਕਿ ਮੌਸਮ ਵਿੱਚ ਆਈਆਂ ਤਬਦੀਲੀਆਂ ਦੇ ਕਾਰਨ ਵੱਖ-ਵੱਖ ਥਾਵਾਂ ਤੇ ਵੱਡੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਹਨ ਤੇ ਅਜਿਹੀਆਂ ਹੀ ਤਸਵੀਰਾਂ ਇਥੋਂ ਵੀ ਸਾਹਮਣੇ ਆਈਆਂ, ਜਿੱਥੇ ਬਹੁਤ ਸਾਰੇ ਲੋਕਾਂ ਨੇ ਜ਼ਮੀਨ ਖਿਸਕਣ ਕਾਰਨ ਆਪਣੀਆਂ ਜਾਨਾਂ ਗਵਾਈਆਂ l