ਜਨਤਾ ਲਈ ਮਾੜੀ ਖਬਰ – ਹੋਣਗੀਆਂ ਜੇਬਾਂ ਢਿਲੀਆਂ ਕਰਲੋ ਤਿਆਰੀ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਪਿਛਲੇ ਸਾਲ ਕਰੋਨਾ ਦੇ ਚਲਦੇ ਹੋਏ ਮਾਰਚ ਵਿੱਚ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਕਰ ਦਿੱਤੀ ਗਈ ਸੀ। ਤਾਂ ਜੋ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜਿਸ ਕਾਰਨ ਬਹੁਤ ਸਾਰੇ ਰੁਜ਼ਗਾਰ ਬੰਦ ਹੋਣ ਕਾਰਨ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਬੋਝ ਹੇਠ ਆ ਗਏ। ਜਿਸ ਕਾਰਨ ਲੋਕਾਂ ਨੂੰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ। ਲੋਕਾਂ ਨੂੰ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਰੋਨਾ ਦੀ ਦੂਜੀ ਲਹਿਰ ਨੇ ਫਿਰ ਤੋਂ ਉਹ ਹੀ ਹਾਲਾਤ ਪੈਦਾ ਕਰ ਦਿੱਤੇ।

ਲੋਕਾਂ ਲਈ ਹੁਣ ਇੱਕ ਅਜਿਹੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਹੁਣ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ। ਇਸ ਸਮੇਂ ਜਿਥੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉੱਥੇ ਹੀ ਮਹਿੰਗਾਈ ਘਟਣ ਦੀ ਬਜਾਏ ਹੋਰ ਵਧ ਰਹੀ ਹੈ। ਜਿੱਥੇ ਸਰਕਾਰ ਵੱਲੋਂ ਪਹਿਲਾਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਪਿੱਛੋਂ ਹੁਣ ਲੋਕਾਂ ਉਪਰ ਹੋਰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਜਿੱਥੇ ਇਸ ਸਾਲ ਦਾਲਾਂ ਦੇ ਉਤਪਾਦਨ ਵਿਚ ਆਈ ਕਮੀ ਕਾਰਨ ਇਸ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਇਸ ਲਈ ਲੋਕਾਂ ਦੀ ਆਰਥਿਕ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੂੰ ਇਸ ਉਪਰ ਧਿਆਨ ਦੇਣ ਦੀ ਜ਼ਰੂਰਤ ਹੈ।

ਇਸ ਬਾਰੇ ਗੱਲ ਕਰਦੇ ਹੋਏ ਆਈ ਪੀ ਜੀ ਏ ਦੇ ਉਪ-ਪਰਧਾਨ ਬਿਮਲ ਕੋਠਾਰੀ ਨੇ ਕਿਹਾ ਹੈ ਕਿ ਪ੍ਰਚੂਨ ਦੀਆਂ ਕੀਮਤਾਂ ਥੋਕ ਨਾਲੋਂ ਔਸਤਨ ਪ੍ਰਤੀ ਕਿਲੋ ਵਧ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕੀਮਤਾਂ ਵਧਦੀਆਂ ਹਨ ਤਾਂ ਵਪਾਰੀਆਂ ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਨੂੰ ਬਦਲਣ ਦੀ ਜ਼ਰੂਰਤ ਹੈ ਪ੍ਰਚੂਨ ਵਿਕਰੇਤਾਵਾਂ ਨੂੰ ਵੀ ਇਸ ਲਈ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੀ ਵੀ ਇਸੇ ਤਰਾਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਵੱਧ ਤੋਂ ਵੱਧ ਪਰਚੂਨ ਮੁੱਲ ਨਿਰਧਾਰਤ ਕਰਨ ਦੀ ਸਰਕਾਰ ਨੂੰ ਸਲਾਹ ਦਿੱਤੀ ਹੈ।

ਉਥੇ ਹੀ ਉਨ੍ਹਾਂ ਕਿਹਾ ਹੈ ਕਿ ਇਸ ਉਪਰ ਗਾਹਕਾਂ ਕੋਲੋਂ ਕੀਮਤ ਨਾ ਵਸੂਲੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅਰਹਰ ਦੀ ਥੋਕ ਮੁਲ 95 ਰੁਪਏ ਪ੍ਰਤੀ ਕਿਲੋ, ਪਰਚੂਨ ਵਿੱਚ ਇਹ 130 ਰੁਪਏ ਪ੍ਰਤੀ ਕਿਲੋ, ਇਸ ਤਰ੍ਹਾਂ ਹੀ ਮਾਂਹ 110 ਰੁਪਏ ਤੇ ਮੂੰਗ 92 ਰੁਪਏ ਪ੍ਰਤੀ ਕਿਲੋ ਹੈ। ਜਿੱਥੇ ਪ੍ਰਚੂਨ ਮਾਂਹ ਦਾਲ 160 ਰੁਪਏ ਤੇ ਮੂੰਗ 115 ਰੁਪਏ ਪ੍ਰਤੀ ਕਿਲੋ ਵਿੱਕ ਰਹੀ ਹੈ। ਸਾਊਣੀ ਦਾ ਉਤਪਾਦਨ ਘਟਣ ਕਾਰਨ ਦਾਲਾਂ ਦੀ ਕੀਮਤ ਵਧ ਗਈ ਹੈ। ਇਸ ਨਾਲ ਗਰੀਬ ਲੋਕਾਂ ਉੱਪਰ ਹੋਰ ਬੋਝ ਪੈ ਜਾਵੇਗਾ।