ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਚ ਹਰ ਕੋਈ ਆਪਣੀ ਭੂਮਿਕਾ ਨਿਭਾ ਰਿਹਾ ਹੈ,ਇਹੀ ਵਜ੍ਹਾ ਹੈ ਕਿ ਅੰਦੋਲਨ ਸਿਖਰਾਂ ਤੇ ਪਹੁੰਚ ਰਿਹਾ ਹੈ। ਕਿਸਾਨੀ ਅੰਦੋਲਨ ਨੇ ਹਰ ਇੱਕ ਵਰਗ ਨੂੰ ਪ੍ਰਭਾਵਿਤ ਕੀਤਾ ਹੈ,ਅਤੇ ਹਰ ਇੱਕ ਦੀਆਂ ਅੱਖਾਂ ਖੋਲ ਦਿੱਤੀਆਂ ਨੇ। ਹਰ ਕੋਈ ਸਰਕਾਰ ਅੱਗੇ ਇਹੀ ਅਪੀਲ ਕਰ ਰਿਹਾ ਹੈ ਕਿ ਸਰਕਾਰ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰੇ। ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਗਏ ਖੇਤੀਬਾੜੀ ਕਾਨੂੰਨ ਸਰਕਾਰ ਤੇ ਹੀ ਭਾਰੀ ਪੈਂਦੇ ਹੋਏ ਦਿਸ ਰਹੇ ਨੇ। ਹੁਣ ਜੋ ਸਥਾਨਕ ਚੋਣਾਂ ਹੋਈਆਂ ਨੇ ਉਸਨੇ ਭਾਜਪਾ ਸਰਕਾਰ ਨੂੰ ਕਰਾਰੀ ਹਾਰ ਦਿਤੀ ਹੈ।
ਭਾਜਪਾ ਸਰਕਾਰ ਨੂੰ ਪੰਜਾਬ ਚ ਮੂੰਹ ਦੀ ਖਾਣੀ ਪਈ ਹੈ, ਅਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਕਰਯੋਗ ਹੈ ਕਿ ਪੰਜਾਬ ਨਗਰ ਨਿਗਮ ਚੋਣ ਚ ਭਾਜਪਾ ਬਿਨਾਂ ਅਕਾਲੀ ਦਲ ਦੇ ਸਹਾਰੇ ਤੋਂ ਲੜੀ ਹੈ। ਅਕਾਲੀ ਦਲ ਤੇ ਭਾਜਪਾ ਦਾ ਮਜ਼ਬੂਤ ਗਠਜੋੜ ਸੀ ਜੌ ਕਿਸਾਨੀ ਅੰਦੋਲਨ ਕਰਕੇ ਟੁੱਟ ਚੁੱਕਾ ਹੈ, ਅਕਾਲੀ ਦਲ ਅਤੇ ਭਾਜਪਾ ਪੰਜਾਬ ਚ ਆਪਣੀ ਮਜ਼ਬੂਤੀ ਲਈ ਗਠਜੋੜ ਨਾਲ ਕਾਫੀ ਵਾਰ ਜਿੱਤ ਹਾਸਿਲ ਕਰ ਚੁੱਕੀ ਹੈ ,ਪਰ ਇਸ ਚ ਵੀ ਯੋਗਦਾਨ ਅਕਾਲੀ ਦਲ ਦਾ ਵੱਧ ਰਿਹਾ ਹੈ। ਹੁਣ ਪੰਜਾਬ ਚ ਭਾਜਪਾ ਸਰਕਾਰ ਨੇ ਇਕੱਲੇ ਚੋਣਾਂ ਲੜੀਆਂ ਪਰ ਹੱਥ ਕੁੱਝ ਨਹੀਂ ਆਇਆ,ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਇਸ ਤੇ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਇਹ ਬਿਆਨ ਭਾਜਪਾ ਦੇ ਵੱਡੇ ਆਗੂ ਦਾ ਹੈ। ਜੀ ਹਾਂ ਗਲ ਕਰ ਰਹੇ ਹਾਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ,ਜਿਹਨਾਂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ ਇਹਨਾਂ ਚੋਣਾਂ ਨਾਲ ਨਹੀਂ ਜੋੜਨਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਨਤੀਜਿਆਂ ਨੂੰ ਕਿਸਾਨੀ ਸੰਗਰਸ਼ ਨਾਲ ਜੋੜਨਾ ਗਲਤ ਹੈ। ਉਹਨਾਂ ਨੇ ਸ਼ਬਦ ਦੁਹਰਾਉਂਦੇ ਹੋਏ ਕਿਹਾ ਕਿ ਅਸੀ ਤਾਂ ਪੰਜਾਬ ਚ ਪਹਿਲਾਂ ਹੀ ਕਮਜ਼ੋਰ ਸੀ ,ਇਸ ਵਾਰ ਅਸੀ ਇੱਕਲੇ ਚੋਣ ਲੜੀ ਹੈ ਅਤੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਨਗਰ ਨਿਗਮ ਦੀਆਂ ਚੋਣਾਂ ਚ ਭਾਜਪਾ ਨੂੰ ਮਿਲੀ ਵੱਡੀ ਹਾਰ ਤੌ ਬਾਅਦ ਕੇਂਦਰ ਤੋ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਤੋਮਰ ਦਾ ਕਹਿਣਾ ਹੈ ਕਿ ਕਿਸਾਨੀ ਸੰਗਰਸ਼ ਨੂੰ ਇਹਨਾਂ ਨਤੀਜਿਆਂ ਚ ਨਹੀਂ ਜੋੜਨਾ ਚਾਹੀਦਾ। ਉਹਨਾਂ ਨੇ ਇਸ ਮੌਕੇ ਤੇ ਅਕਾਲੀ ਦਲ ਅਤੇ ਭਾਜਪਾ ਦਾ ਜੋ ਗਠਜੋੜ ਸੀ ਉਸਤੇ ਵੀ ਆਪਣੇ ਵਿਚਾਰ ਦਸੇ, ਕਿਹਾ ਕਿ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਪਹਿਲੀ ਵਾਰ ਆਪ ਚੋਣ ਪੰਜਾਬ ਚ ਲੜੀ ਹੈ,ਅਤੇ ਉਹ ਪਹਿਲਾਂ ਹੀ ਕਮਜ਼ੋਰ ਹਨ,ਇਹੀ ਵਜ੍ਹਾ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਪੰਜਾਬ ਚ ਨਗਰ ਨਿਗਮ ਦੀਆਂ ਚੋਣਾਂ ਚ ਮਿਲੀ ਇਸ ਕਰਾਰੀ ਹਾਰ ਤੇ ਕੇਂਦਰੀ ਮੰਤਰੀ ਤੋਮਰ ਦਾ ਇਹ ਬੇਹੱਦ ਵੱਡਾ ਬਿਆਨ ਸਾਹਮਣੇ ਆਇਆ ਹੈ