ਚੰਡੀਗੜ੍ਹ ਚ ਹੁਣ ਸਿੱਖ ਬੀਬੀਆਂ ਦਾ ਵੀ ਹੋਵੇਗਾ ਚਲਾਨ, ਦਸਤਾਰ ਸਜਾਉਣਾ ਹੋਇਆ ਲਾਜਮੀ

ਆਈ ਤਾਜ਼ਾ ਵੱਡੀ ਖਬਰ

ਸੜਕੀ ਆਵਾਜਾਈ ਮਤਰਾਲਾ ਵੱਲੋਂ ਜਿੱਥੇ ਵਾਹਨ ਚਾਲਕਾਂ ਦੀ ਸੁਰੱਖਿਆ ਵਾਸਤੇ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ। ਬਹੁਤ ਸਾਰੇ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਜਿਸ ਕਾਰਨ ਵਾਪਰ ਰਹੇ ਹਾਦਸਿਆਂ ਦੇ ਸ਼ਿਕਾਰ ਹੋਣ ਨਾਲ ਉਨ੍ਹਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਦੋ ਪਹੀਆ ਵਾਹਨ ਚਾਲਕਾਂ ਨੇ ਜਿੱਥੇ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇੱਥੇ ਕੁਝ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਚਲਦਿਆਂ ਹੋਇਆ ਹੈਲਮੈੱਟ ਨਹੀਂ ਪਾਇਆ ਜਾਂਦਾ ਜਿਸ ਕਾਰਨ ਉਹ ਕਈ ਹਾਦਸਿਆਂ ਦੇ ਸ਼ਿਕਾਰ ਹੁੰਦੇ ਸਮੇਂ ਮੌਤ ਦੇ ਮੂੰਹ ਵਿੱਚ ਵੀ ਚਲੇ ਜਾਂਦੇ ਹਨ। ਇਸ ਹੈਲਮਟ ਨਾਲ ਇਨਸਾਨ ਦੀ ਸੁਰੱਖਿਆ ਬਣੀ ਰਹਿੰਦੀ ਹੈ।

ਹੁਣ ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਦਾ ਵੀ ਚਲਾਨ ਹੋਵੇਗਾ। ਦਸਤਾਰ ਸਜਾਉਣਾ ਲਾਜ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਵਿੱਚ ਹੁਣ ਉਨ੍ਹਾਂ ਸਾਰੀਆਂ ਔਰਤਾਂ ਦਾ ਚਲਾਨ ਕੀਤਾ ਜਾਵੇਗਾ ਜੋ ਟੂ ਵੀਲਰ ਚਲਾਉਂਦੇ ਸਮੇਂ ਹੈਲਮਟ ਦਾ ਇਸਤੇਮਾਲ ਨਹੀਂ ਕਰਦੀਆਂ ਹਨ, ਉਹਨਾਂ ਦਾ ਚਲਾਨ ਕੀਤਾ ਜਾਵੇਗਾ। ਹੁਣ ਹਰ ਸਿੱਖ ਔਰਤ ਚਲਾਨ ਤੋਂ ਬਚ ਨਹੀਂ ਸਕੇਗੀ ਕਿਉਂਕਿ ਸਿੱਖ ਔਰਤਾਂ ਲਈ ਚੰਡੀਗੜ੍ਹ ਦੇ ਵਿੱਚ ਦਸਤਾਰ ਸਜਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਅਗਰ ਕਿਸੇ ਵੀ ਸਿੱਖ ਔਰਤ ਵੱਲੋਂ ਦਸਤਾਰ ਨਹੀਂ ਸਜਾਈ ਹੁੰਦੀ ਤਾਂ ਉਸ ਦਾ ਹੈਲਮੈਟ ਨਾ ਪਾਉਣ ਤੇ ਚਲਾਨ ਕੀਤਾ ਜਾਵੇਗਾ। ਕਿਉਂਕਿ ਬਹੁਤ ਸਾਰੀਆਂ ਸਿੱਖ ਔਰਤਾਂ ਹੈਲਮਟ ਪਾਏ ਤੋਂ ਬਿਨਾਂ ਹੀ ਆ ਜਾ ਰਹੀਆਂ ਹਨ। ਉੱਥੇ ਹੀ ਹੁਣ ਟੂ ਵੀਲਰ ਚਲਾਉਣ ਵਾਲੇ ਇਨਸਾਨ ਦੇ ਪਿਛਲੇ ਪਾਸੇ ਸੀਟ ਤੇ ਬੈਠਣ ਵਾਲੀਆਂ ਔਰਤਾਂ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਛੱਡਿਆ ਜਾਵੇਗਾ ਜਦਕਿ ਟੂ ਵਹੀਕਲ ਚਲਾਉਣ ਵਾਲੀਆਂ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਵੱਲੋਂ ਦਸਤਾਰ ਨਹੀਂ ਸਜਾਈ ਹੁੰਦੀ, ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਚਲਾਨ ਕੱਟੇ ਜਾਣਾ ਲਾਜ਼ਮੀ ਕੀਤੇ ਜਾਣ ਉਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

ਜਦ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਉਪਰ ਦਸੰਬਰ 2018 ਵਿਚ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦਿੱਤੀ ਗਈ ਸੀ। ਜਿੱਥੇ ਪ੍ਰਸ਼ਾਸ਼ਨ ਵੱਲੋਂ ਪੁਰਾਣੇ ਨੋਟੀਫਿਕੇਸ਼ਨ ਵਿੱਚ ਬਦਲਾਅ ਕਰਦੇ ਹੋਏ ਹੁਣ ਸਿਰਫ ਦਸਤਾਰ ਸਜਾਉਣ ਵਾਲੀਆਂ ਸਿੱਖ ਔਰਤਾਂ ਨੂੰ ਹੀ ਛੋਟ ਦੇਣ ਦੀ ਗੱਲ ਆਖੀ ਜਾ ਰਹੀ ਹੈ।