ਚੰਗੀ ਖਬਰ : ਇਸ ਪਿੰਡ ਤੋਂ ਹੋ ਗਈ ਫ੍ਰੀ ਵਾਈਫਾਈ ਦੀ ਸਹੂਲਤ ਸ਼ੁਰੂ , ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕੀਤੇ ਜਾ ਰਹੇ ਹਨ। ਉੱਥੇ ਹੀ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਸੂਬਾ ਸਰਕਾਰਾਂ ਵੱਲੋਂ ਆਪਣੇ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਪੱਧਰ ਤੱਕ ਸਾਰੇ ਕੰਮ ਨੇਪਰੇ ਚਾੜੇ ਜਾਂਦੇ ਹਨ। ਪਿੰਡਾਂ ਦੇ ਵਿਕਾਸ ਲਈ ਸੂਬਾ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਪਿੰਡਾਂ ਦੇ ਵਿਕਾਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਉਥੇ ਹੀ ਕੁਝ ਪਿੰਡਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਕਾਰਨ ਵੀ ਲੋਕਾਂ ਨੂੰ ਆਧੁਨਿਕ ਤਕਨੀਕ ਦੇ ਨਾਲ ਜੋੜਿਆ ਜਾ ਰਿਹਾ ਹੈ।

ਕੁਝ ਅਜਿਹੀਆਂ ਸਹੂਲਤਾਂ ਨੂੰ ਸ਼ਹਿਰਾਂ ਦੀ ਬਜਾਏ ਪਿੰਡਾਂ ਵਿੱਚ ਸ਼ੁਰੂ ਹੋ ਜਾਂਦੀਆਂ ਹਨ, ਤਾਂ ਸਭ ਪਾਸੇ ਚਰਚਾ ਹੋਣ ਲੱਗ ਜਾਂਦੀ ਹੈ। ਹੁਣ ਇਸ ਪਿੰਡ ਵਿੱਚ ਵਾਈ-ਫਾਈ ਦੀ ਫਰੀ ਸਰਵਿਸ ਸ਼ੁਰੂ ਕੀਤੇ ਜਾਣ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਮਹਾਰਾਸ਼ਟਰ ਦੇ ਇੱਕ ਪਿੰਡ ਤੋ ਸਾਹਮਣੇ ਆਈ ਹੈ। ਜਿੱਥੇ ਸੂਬਾ ਸਰਕਾਰ ਵੱਲੋਂ ਲਾਤੂਰ ਜ਼ਿਲੇ ਦੇ ਇੱਕ ਪਿੰਡ ਨੂੰ ਆਧੁਨਿਕ ਢੰਗ ਦਾ ਪਿੰਡ ਬਣਾ ਦਿਤਾ ਗਿਆ ਹੈ। ਇਸ ਪਿੰਡ ਨੂੰ ਮੇਰਾ ਸੁੰਦਰ ਪਿੰਡ ਮੁਹਿੰਮ ਦੇ ਤਹਿਤ ਸਮਾਰਟ ਮਾਡਲ ਪਿੰਡ ਦਾ ਰੂਪ ਦੇ ਦਿੱਤਾ ਗਿਆ ਹੈ।

ਜਿੱਥੇ ਵਿਦਿਆਰਥੀਆਂ ਨੂੰ ਹੁਣ ਇੰਟਰਨੇਟ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਥੇ ਹੀ ਔਰਤਾਂ ਨੂੰ ਵੀ ਆਪਣੇ ਪਤੀ ਕੋਲੋਂ ਇੰਟਰਨੈੱਟ ਦੀਆਂ ਸੇਵਾਵਾਂ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰ ਵੱਲੋਂ ਦਿੱਤੀ ਗਈ ਫ਼ਰੀ ਦੀ ਵਾਈ-ਫਾਈ ਸਰਵਿਸ ਨਾਲ ਵਿਦਿਆਰਥੀ ਹੁਣ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖ ਸਕਣਗੇ। ਇਸ ਪਿੰਡ ਵਿੱਚ ਪਹਿਲਾਂ ਘਰੇਲੂ ਔਰਤਾਂ ਨੂੰ ਵੀ ਇੰਟਰਨੈੱਟ ਦੀ ਵਰਤੋਂ ਵਾਸਤੇ ਹਾਟਸਪਾਟ ਦਾ ਇਸਤੇਮਾਲ ਕਰਨਾ ਪੈਂਦਾ ਸੀ। ਪਰ ਹੁਣ ਉਨ੍ਹਾਂ ਦੀ ਵੀ ਇਹ ਮੁਸ਼ਕਲ ਹੱਲ ਕਰ ਦਿੱਤੀ ਗਈ ਹੈ।

ਇਸ ਪਿੰਡ ਵਿੱਚ ਦਿੱਤੀ ਗਈ ਵਾਈ-ਫਾਈ ਕੁਨੈਕਸ਼ਨ ਦੀ ਸਹੂਲਤ ਬਾਰੇ ਜਾਣਕਾਰੀ ਦਿੰਦੇ ਹੋਏ ਪਹਿਲ ਡਵੀਜ਼ਨਲ ਕਮਿਸ਼ਨਰ ਸੁਨੀਲ ਕੇਂਦਰੇਕਰ ਨੇ ਦੱਸਿਆ ਕਿ ਮੇਰਾ ਸੁੰਦਰ ਪਿੰਡ ਪ੍ਰੋਗਰਾਮ ਦੇ ਤਹਿਤ ਹੀ ਇਸ ਪਿੰਡ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਜ਼ਿਲਾ ਪ੍ਰੀਸ਼ਦ ਦੇ ਸੀ ਈ ਓ ਅਭਿਨਵ ਗੋਇਲ ਦੀ ਪਹਿਲ ਸਦਕਾ ਹੀ ਇਸ ਪਿੰਡ ਦਾ ਨਵੀਨੀਕਰਨ ਕੀਤਾ ਗਿਆ ਹੈ।