ਆਈ ਤਾਜਾ ਵੱਡੀ ਖਬਰ
ਮਨੁੱਖ ਆਪਣੇ ਜੀਵਨ ਕਾਲ ਦਾ ਬਹੁਤਾ ਸਮਾਂ ਸਫਰ ਕਰਨ ਦੇ ਵਿੱਚ ਬਤੀਤ ਕਰਦਾ ਹੈ। ਭਾਵੇਂ ਮਨੁੱਖ ਵੱਲੋਂ ਤੈਅ ਕੀਤਾ ਗਿਆ ਇਹ ਦੋ ਕਦਮਾਂ ਦਾ ਪੈਂਡਾ ਹੋਵੇ ਭਾਵੇਂ ਉਸ ਵੱਲੋਂ ਕੀਤਾ ਗਿਆ ਮੀਲਾਂ ਬੱਧੀ ਸਫ਼ਰ। ਪਰ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਸਫ਼ਰ ਦੇ ਰੂਪ ਵਿਚ ਹੀ ਗੁਜ਼ਰ ਜਾਂਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਮਾਮਲੇ ਪੈਦਾ ਹੁੰਦੇ ਹਨ ਜੋ ਸਾਡੀ ਜ਼ਿੰਦਗੀ ‘ਤੇ ਗਹਿਰਾ ਅਸਰ ਪਾਉਂਦੇ ਹਨ। ਆਵਾਜਾਈ ਦੇ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮਾਧਿਅਮ ਸੜਕ ਮਾਰਗ ਹੈ ਜਿਸ ਰਾਹੀਂ ਦੇਸ਼ ਅੰਦਰ ਰੋਜ਼ਾਨਾ ਹੀ ਕਰੋੜਾਂ ਦੀ ਗਿਣਤੀ ਵਿੱਚ ਲੋਕ ਆਪਣੀ ਮੰਜ਼ਿਲ ਦਾ ਰਸਤਾ ਤੈਅ ਕਰਦੇ ਹਾਂ।
ਪਰ ਸੜਕ ਮਾਰਗ ਰਾਹੀਂ ਕਈ ਤਰ੍ਹਾਂ ਦੇ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਅਸਰ ਸ਼ਾਂਤ ਅਤੇ ਸੁਖਦ ਮਾਹੌਲ ਦੇ ਉੱਪਰ ਪੈਂਦਾ ਹੈ। ਪੰਜਾਬ ਦੇ ਅੰਦਰ ਦੀ ਵੀ ਪਿਛਲੇ ਕੁਝ ਦਿਨਾਂ ਦੌਰਾਨ ਦੁਖਦਾਈ ਸੜਕ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਨ੍ਹਾਂ ਵਿੱਚੋਂ ਹੀ ਇੱਕ ਘਟਨਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਪਰ ਵਾਪਰੀ ਹੈ। ਜਿੱਥੇ ਇਕ ਅਣਪਛਾਤੇ ਵਾਹਨ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਪਰ ਪੈਂਦੇ ਪਿੰਡ ਧਰਮੂ ਵਾਲਾ ਕੋਲ ਵਾਪਰਿਆ। ਜਿੱਥੇ ਇਕ ਮੋਟਰ ਸਾਈਕਲ ਸਵਾਰ ਜਿਸ ਦਾ ਨਾਮ ਅਮਰਜੀਤ ਬਰਾੜ ਪੁੱਤਰ ਸੁਮਨ ਬਰਾੜ ਸੀ ਜੋ ਮੰਡੀ ਘੁਬਾਇਆ ਦਾ ਰਹਿਣ ਵਾਲਾ ਸੀ। ਕਿਸੇ ਕੰਮ ਕਾਰਨ ਅਮਰਜੀਤ ਜਲਾਲਾਬਾਦ ਆਇਆ ਹੋਇਆ ਸੀ। ਇੱਥੋਂ ਉਹ ਬਾਈਕ ਉਪਰ ਸਵਾਰ ਹੋ ਕੇ ਆਪਣੇ ਪਿੰਡ ਘੁਬਾਇਆ ਵੱਲ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਧਰਮੂ ਵਾਲਾ ਦੇ ਨਜ਼ਦੀਕ ਪੁੱਜਾ ਤਾਂ
ਉਥੇ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਅਮਰਜੀਤ ਸੜਕ ਉਪਰ ਆਣ ਲੱਗਾ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿੱਥੇ ਸਥਾਨਕ ਲੋਕਾਂ ਵਲੋਂ ਉਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਲਿਜਾਇਆ ਗਿਆ। ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਉਥੇ ਦਮ ਤੋੜ ਇਸ ਦੁਖਦਾਈ ਖ਼ਬਰ ਦੇ ਨਾਲ ਇਲਾਕੇ ਦੇ ਵਿੱਚ ਗਹਿਰੇ ਦੁੱਖ ਦੀ ਲਹਿਰ ਫੈਲ ਗਈ ਹੈ।
Previous Postਚੋਟੀ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਪੰਜਾਬ ਚ ਵਿਆਹ ਕਰਨ ਵਾਲੇ ਹੋ ਜਾਣ ਸਾਵਧਾਨ – ਹੁਣ ਆਈ ਇਹ ਤਾਜਾ ਵੱਡੀ ਖਬਰ