ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਚ ਹਰ ਕੋਈ ਸ਼ਾਮਿਲ ਹੈ, ਹਰ ਕੋਈ ਆਪਣੇ ਪੱਧਰ ਤੇ ਆਪਣੀ ਭੂਮਿਕਾ ਨਿਭਾ ਰਿਹਾ ਹੈ, ਕੀ ਬਜ਼ੁਰਗ ਤੇ ਕਿ ਜਵਾਨ ਹਰ ਇਕ ਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪਰ ਹੁਣ ਤਕ ਇਸ ਅੰਦੋਲਨ ਚ ਬਹੁਤ ਉਤਾਰ ਚੜਾਅ ਆਏ ਨੇ, ਕਈ ਮੰ-ਦ-ਭਾ-ਗੀ-ਆਂ ਖਬਰਾਂ ਸਾਹਮਣੇ ਆਈਆਂ ਨੇ, ਇਕ ਹੋਰ ਖ਼ਬਰ ਨੇ ਸਭ ਦੇ ਦਿਲਾਂ ਨੂੰ ਹਿਲਾ ਕੇ ਰਖ ਦਿੱਤਾ ਹੈ। ਦਿੱਲੀ ਚ ਬੈਠੀ ਸੰਗਤ ਇਸ ਵੇਲੇ ਸੋਗ ਦੀ ਲਹਿਰ ਚ ਹੈ। ਭਾਵੇਂ ਸੰਗਤ ਦਾ ਉਸ ਸ਼ਖਸ ਨਾਲ ਕੋਈ ਖੂਨੀ ਰਿਸ਼ਤਾ ਨਹੀਂ, ਪਰ ਇਨਸਾਨੀਅਤ ਹਰ ਇੱਕ ਦੇ ਅੰਦਰ ਹੈ। ਜੌ ਇਸ ਅੰਦੋਲਨ ਚ ਹੋਇਆ ਉਸ ਨਾਲ ਸੰਗਤ ਦਾ ਦਿਲ ਵ-ਲੂੰ-ਧ-ਰਿ-ਆ ਗਿਆ ਹੈ।
ਦਰਅਸਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਦਿਲ ਦਾ ਦੌ- ਰਾ ਪੈਣ ਨਾਲ ਜਗਜੀਤ ਸਿੰਘ ਦੀ ਮੌਤ ਹੋਈ ਹੈ। ਓਹ ਕਾਫ਼ੀ ਦੇਰ ਤੋਂ ਕਿਸਾਨੀ ਸੰਘਰਸ਼ ਚ ਸ਼ਾਮਿਲ ਸੀ, ਪੂਰਾ ਸਹਿਯੋਗ ਉਸ ਵਲੋਂ ਅੰਦੋਲਨ ਨੂੰ ਦਿੱਤਾ ਜਾ ਰਿਹਾ ਸੀ, ਪਰ ਅਚਾਨਕ ਉਸਦੀ ਮੌਤ ਨੇ ਸਭ ਨੂੰ ਦੁੱਖ ਦੇ ਦਿੱਤਾ, ਅਤੇ ਹਰ ਪਾਸੇ ਮਾਹੌਲ ਸੋਗ ਭਰਿਆ ਹੋ ਗਿਆ। ਨੌਜਵਾਨ ਦੇ ਪਿਤਾ ਦਾ ਨਾਂ ਗੁਰਮੇਲ ਸਿੰਘ ਹੈ ਅਤੇ ਨੌਜਵਾਨ ਦੀ ਵੈਸੇ ਪਹਿਚਾਣ ਜਗਜੀਤ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ, ਜਿਸ ਵਲੋਂ ਪੂਰੇ ਜੋਸ਼ ਚ ਕਿਸਾਨੀ ਅੰਦੋਲਨ ਚ ਆਪਣੀ ਭੂਮਿਕਾ ਨਿਭਾਈ ਜਾ ਰਹੀ ਸੀ।
ਦਸਣ ਯੋਗ ਹੈ ਕੀ ਹੁਣ ਤੱਕ ਕਿਸਾਨੀ ਅੰਦੋਲਨ ਚ ਕਈ ਘਰ ਉੱਜੜ ਗਏ ਨੇ ਕਈ ਪਰਿਵਾਰ ਆਪਣੀਆਂ ਤੌ ਦੂਰ ਹੋਏ ਨੇ, ਇੱਕ ਵਾਰ ਫਿਰ ਅਜਿਹੀ ਹੀ ਘਟਨਾ ਵਾਪਰਨ ਨਾਲ ਦੁੱਖ ਦੀ ਲਹਿਰ ਦੌੜ ਗਈ ਹੈ। ਜਿਸ ਨੋਜਵਾਨ ਦੀ ਮੌਤ ਹੋਈ ਹੈ ਉਹ ਨੌਜਵਾਨ ਢੱਟ ਪਿੰਡ ਦਾ ਰਹਿਣ ਵਾਲਾ ਸੀ, ਸਰਕਾਰ ਜਿੱਥੇ ਅਪਣਾ ਅੜੀਅਲ ਰਵਈਆ ਨਹੀਂ ਛੱਡ ਰਹੀ, ਓਥੇ ਹੀ ਇਕੱਠ ਹੋਰ ਵੱਧ ਰਿਹਾ ਹੈ, ਵੱਖ ਵੱਖ ਸੂਬਿਆਂ ਤੋਂ ਕਿਸਾਨ , ਅਤੇ ਦੂਜੇ ਕੀਤਿਆਂ ਦੇ ਲੋਕ ਆ ਕੇ ਇਸ ਅੰਦੋਲਨ ਨਾਲ ਜੁੜ ਰਹੇ ਨੇ, ਲੋਕਾਂ ਦਾ ਇਕੱਠ ਵੇਖ ਸਰਕਾਰ ਵੀ ਲਗਾਤਾਰ ਮੀਟਿੰਗਾਂ ਕਰਨ ਤੇ ਜ਼ੋਰ ਦੇ ਰਹੀ ਹੈ।
ਸਰਕਾਰ ਦੀ ਕਿਸਾਨਾਂ ਨਾਲ 10 ਵੀਂ ਮੀਟਿੰਗ ਹੋ ਚੁੱਕੀ ਹੈ, ਜੌ ਬੇਸਿੱਟਾ ਰਹੀ ਹੈ। ਕੋਈ ਹੱਲ ਨਿਕਲਦਾ ਹੋਇਆ ਨਹੀਂ ਦਿਖਾਈ ਦੇ ਰਿਹਾ, ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ ਸੋਧ ਕੀਤਾ ਜਾ ਸਕਦਾ ਹੈ ਜਦਕਿ ਕਿਸਾਨਾਂ ਦਾ ਕਹਿਣਾ ਹੈ ਉਹਨਾਂ ਨੂੰ ਸੋਧ ਮਨਜੂਰ ਨਹੀਂ, ਉਹ ਕਾਨੂੰਨ ਰੱਦ ਕਰਵਾ ਕੇ ਵਾਪਿਸ ਜਾਣਗੇ। ਫ਼ਿਲਹਾਲ ਕਿਸਾਨਾਂ ਦਾ ਅੰਦੋਲਨ 2 ਮਹੀਨਿਆਂ ਦੇ ਨੇੜੇ ਪਹੁੰਚਣ ਵਾਲਾ ਹੈ।
Previous Postਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
Next Postਅਮਰੀਕਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬ ਚ ਛਾਇਆ ਸੋਗ