ਚੋਰਾਂ ਨੇ SDM ਦੇ ਘਰ ਚ ਕੀਤੀ ਚੋਰੀ ਅਤੇ ਲਿਖੀ ਅਜਿਹੀ ਚਿੱਠੀ ਪੜ ਪੁਲਸ ਵੀ ਰਹਿ ਗਈ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ । ਇਨ੍ਹਾਂ ਦੇ ਵੱਲੋਂ ਕਿਸੇ ਪੁਲੀਸ ਪ੍ਰਸ਼ਾਸਨ ਅਤੇ ਕਾਨੂੰਨ ਦੇ ਡਰ ਤੋਂ ਬਿਨਾਂ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਚੋਰਾਂ ਤੇ ਲੁਟੇਰਿਆਂ ਦੇ ਵੱਲੋਂ ਐਨੀ ਚਤੁਰਾਈ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਹੈ । ਹਾਲਾਂਕਿ ਪੁਲੀਸ ਦੇ ਵੱਲੋਂ ਸਮੇਂ ਸਮੇਂ ‘ਤੇ ਚੋਰਾਂ ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ । ਪਰ ਇਸ ਦੇ ਬਾਵਜੂਦ ਵੀ ਅਜਿਹੇ ਦੋਸ਼ੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ । ਇਸੇ ਦੇ ਚੱਲਦੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਹੀ ਉਡਾ ਕੇ ਰੱਖ ਦਿੱਤੇ ਹਨ ।

ਦਰਅਸਲ ਚੋਰਾਂ ਨੇ ਆਪਣੇ ਬੁਲੰਦ ਹੌਸਲਿਆਂ ਤੇ ਸਦਕਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਨੂੰ ਵੀ ਹੁਣ ਨਿਸ਼ਾਨਾ ਬਣਾੳੁਣਾ ਸ਼ੁਰੂ ਕਰ ਦਿੱਤਾ ਹੈ । ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ । ਜਿੱਥੇ ਕੁਝ ਚੋਰਾਂ ਦੇ ਵੱਲੋਂ ਮੱਧ ਪ੍ਰਦੇਸ਼ ਤੇ ਵਿਚ ਉਪ ਕੁਲੈਕਟਰ ਯਾਨੀ ਐੱਸਡੀਐੱਮ ਦੇ ਘਰ ਦੇ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਪਰ ਹੈਰਾਨਗੀ ਤਾਂ ਉਸ ਸਮੇਂ ਹੋਈ ਜਦੋਂ ਇਨ੍ਹਾਂ ਚੋਰਾਂ ਦੇ ਵੱਲੋਂ ਐੱਸਡੀਐੱਮ ਸਾਬ੍ਹ ਦੇ ਲਈ ਇਕ ਨੋਟ ਵੀ ਲਿਖਿਆ ਗਿਆ । ਦਰਅਸਲ ਚੋਰਾਂ ਦੇ ਵੱਲੋਂ ਜਦੋਂ ਇਸ ਘਰ ਦੇ ਵਿੱਚ ਚੋਰੀ ਕੀਤੀ ਜਾ ਰਹੀ ਸੀ ਤਾਂ ਚੋਰਾਂ ਨੂੰ ਇਸ ਘਰ ਵਿੱਚੋਂ ਵੱਡੀ ਰਕਮ ਨਹੀਂ ਮਿਲੀ ਤਾਂ ਚੋਰਾਂ ਨੇ ਇਕ ਨੋਟ ਲਿਖ ਦਿੱਤਾ ਐਸ ਡੀ ਐਮ ਦੇ ਲਈ ।

ਜਿਸ ਵਿਚ ਉਨ੍ਹਾਂ ਲਿਖਿਆ ਕਿ “ਜਦੋਂ ਪੈਸੇ ਨਹੀਂ ਸੀ ਤਾਂ ਤਾਲਾ ਨਹੀਂ ਲਗਾਉਣਾ ਸੀ ਕੁਲੈਕਟਰ! ਜ਼ਿਕਰਯੋਗ ਹੈ ਕਿ ਚੋਰਾ ਦੇ ਵੱਲੋਂ ਇਸ ਗੱਲ ਨੂੰ ਲਿਖਣ ਦੇ ਲਈ ਕੁਲੈਕਟਰ ਦਾ ਹੀ ਪੈੱਨ ਅਤੇ ਡਾਇਰੀ ਦੀ ਵਰਤੋਂ ਕੀਤੀ ਗਈ ਸੀ । ਹੁਣ ਚੋਰਾਂ ਦੇ ਵੱਲੋਂ ਲਿਖਿਆ ਹੋਇਆ ਇਹ ਨੋਟ ਸੋਸ਼ਲ ਮੀਡੀਆ ਦੇ ਉੱਪਰ ਖ਼ੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਗਭਗ ਪੰਦਰਾਂ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਦੇਵਾਸ ਦੇ ਉਪ ਕੁਲੈਕਟਰ ਤਰਲੋਚਨ ਸਿੰਘ ਕੋਟ ਨੂੰ ਜ਼ਿਲ੍ਹੇ ਦੇ ਖੇਲ ਗਾਓਂ ਦਾ ਐੱਸਡੀਐੱਮ ਨਿਯੁਕਤ ਕੀਤਾ ਗਿਆ ਸੀ ।

ਜ਼ਿਕਰਯੋਗ ਹੈ ਕਿ ਕਲੈਕਟਰ ਦੀ ਸਰਕਾਰੀ ਰਿਹਾਇਸ਼ ਦੇ ਵਾਸਤੇ ਸਿਵਲ ਲਾਈਨ ਖੇਤਰ ਵਿੱਚ ਐਮ ਪੀ ਦੀ ਰਿਹਾਇਸ਼ ਦੇ ਨੇੜੇ ਹੈ । ਜਿਸ ਵਿਚ ਚੋਰਾਂ ਦੇ ਵੱਲੋਂ ਪਿਛਲੇ ਪੰਦਰਾਂ ਦਿਨਾਂ ਤੋਂ ਤਾਲਾ ਲੱਗਾ ਦੇਖ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । ਜਦੋਂ ਡਿਪਟੀ ਕਲੈਕਟਰ ਪੂਰੇ ਪੰਦਰਾਂ ਦਿਨਾਂ ਬਾਅਦ ਆਪਣੀ ਰਿਹਾਇਸ਼ ਤੇ ਪਹੁੰਚੇ ਤਾਂ ਉਸ ਸਮੇਂ ਇਹ ਖ਼ੁਲਾਸਾ ਹੋਇਆ । ਉਨ੍ਹਾਂ ਨੇ ਜਦੋਂ ਆਪਣੇ ਘਰ ਦੇ ਤਾਲੇ ਟੁੱਟੇ ਹੋਏ ਵੇਖੇ ਤਾਂ ਉਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਅੰਦਰ ਜਾ ਕੇ ਉਨ੍ਹਾਂ ਦੇਖਿਆ ਕਿ ਸਾਰੇ ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਕੁਝ ਨਕਦੀ ਅਤੇ ਗਹਿਣੇ ਗਾਇਬ ਸਨ । ਫਿਲਹਾਲ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਹੁਣ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।