ਚੋਰਾਂ ਨੇ 18 ਮਿੰਟ ਚ 12 ਕਰੋੜ ਦੇ ਸੋਨੇ ਸਮੇਤ ਏਨੇ ਲੱਖ ਦੀ ਕੀਤੀ ਲੁੱਟ CCTV ਚ ਕੈਦ ਹੋਈ ਵੀਡੀਓ

ਆਈ ਤਾਜ਼ਾ ਵੱਡੀ ਖਬਰ 

ਲੁੱਟ-ਖੋਹ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿਥੇ ਕਈ ਲੋਕਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਅਜਿਹੇ ਹਲਾਤਾਂ ਦੇ ਚੱਲਦਿਆਂ ਹੋਇਆ ਲੋਕਾਂ ਨੂੰ ਆਪਣੇ ਘਰ ਤੋਂ ਬਾਹਰ ਜਾਣ ਵਾਸਤੇ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿੱਚ ਜਿੱਥੇ ਡਰ ਤੇ ਦਹਿਸ਼ਤ ਦਾ ਮਾਹੌਲ ਵੇਖਿਆ ਜਾਂਦਾ ਹੈ ਉਥੇ ਹੀ ਲੋਕ ਅਜਿਹੇ ਕਈ ਮਾਮਲਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ, ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਰਤੀ ਜਾਂਦੀ ਹੈ ਉਥੇ ਹੀ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਜਿੱਥੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਕੱਢ ਲਿਆ ਜਾਂਦਾ ਹੈ।

ਹੁਣ ਇਥੇ 18 ਮਿੰਟ ਵਿੱਚ 12 ਕਰੋੜ ਦੇ ਸੋਨੇ ਸਮੇਤ ਏਨੇ ਲੱਖ ਦੀ ਲੁੱਟ ਕੀਤੀ ਹੈ, ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਜਸਥਾਨ ਦੇ ਉਦੈਪੁਰ ਵਿਚ ਕੁਝ ਨਕਾਬਪੋਸ਼ ਬਦਮਾਸ਼ਾਂ ਵੱਲੋਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਇਕ ਦਫ਼ਤਰ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁੰਦਰਵਾਸ ਰੋਡ ਸਥਿਤ ਮੰਨਾਪੁਰਮ ਫਾਇਨਾਂਸ ਲਿਮਟਿਡ ਦੇ ਦਫ਼ਤਰ ਦੇ ਵਿੱਚ ਕੰਮਕਾਜ ਚੱਲ ਰਿਹਾ ਸੀ।

ਇਸ ਬੈਂਕ ਵੱਲੋਂ ਜਿਥੇ ਲੋਕਾਂ ਨੂੰ ਸੋਨੇ ਦੇ ਬਦਲੇ ਕਰਜ਼ ਦਿੱਤਾ ਜਾਂਦਾ ਹੈ ਉਥੇ ਹੀ ਹਥਿਆਰ ਬੰਦ ਲੁਟੇਰਿਆਂ ਵੱਲੋਂ ਦਫ਼ਤਰ ਵਿੱਚ ਸ਼ਾਮਲ ਹੋ ਕੇ ਜਿੱਥੇ ਭੰਨਤੋੜ ਸ਼ੁਰੂ ਕੀਤੀ ਉਥੇ ਹੀ ਅਧਿਕਾਰੀਆਂ ਦੇ ਉੱਪਰ ਬੰਦੂਕ ਤਾਣ ਕੇ ਬੰਧਕ ਬਣਾਇਆ ਗਿਆ ਅਤੇ ਬੈਂਕ ਦੇ ਵਿੱਚੋਂ 23 ਕਿਲੋ ਸੋਨਾ, ਤੇ 10 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਲੁੱਟ ਕੀਤੀ ਗਈ ਹੈ।

ਸੋਮਵਾਰ ਦੀ ਸਵੇਰ ਨੂੰ ਵਾਪਰੀ ਇਸ ਘਟਨਾ ਨੂੰ ਦੋਸ਼ੀਆਂ ਵੱਲੋਂ 18 ਮਿੰਟ ਦੇ ਵਿੱਚ ਅੰਜ਼ਾਮ ਦਿੱਤਾ ਗਿਆ ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਜਿੱਥੇ ਹੈਲਮਟ ਅਤੇ ਮਾਸਕ ਦੇ ਨਾਲ ਮੂੰਹ ਢੱਕੇ ਹੋਏ ਸਨ। ਉਥੇ ਹੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।