ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਬਾਰੇ ਆਈ ਵੱਡੀ ਖਬਰ – ਖੁਦ ਕੀਤਾ ਇਹ ਵੱਡਾ ਖੁਲਾਸਾ

ਤਾਜਾ ਵੱਡੀ ਖਬਰ

ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੇ ਆ ਰਹੇ ਇੰਦਰਜੀਤ ਨਿੱਕੂ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਉਹਨਾਂ ਨੇ ਪੰਜਾਬੀਅਤ ਲਈ ਬਹੁਤ ਸਾਰੇ ਨੇਕ ਕੰਮ ਕੀਤੇ ਨੇ,ਪੰਜਾਬ ਦੇ ਸੱਭਿਆਚਾਰ ਨੂੰ ਸਾਂਭਣ ਲਈ ਉਹਨਾਂ ਨੇ ਆਪਣੇ ਗੀਤਾਂ ਦਾ ਸਹਾਰਾ ਲਿਆ। ਆਪਣੇ ਗੀਤਾਂ ਰਾਹੀਂ ਉਹਨਾਂ ਨੇ ਕਈ ਸੁਨੇਹੇ ਦਿੱਤੇ ਨੇ ਜਿਸ ਕਾਰਨ ਉਹ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਨੇ। ਪੰਜਾਬੀਆਂ ਵਲੋਂ ਅਤੇ ਦੂਜੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਲੋਕ ਵੀ ਉਹਨਾਂ ਨੂੰ ਪਸੰਦ ਕਰਦੇ ਨੇ। ਉਹ ਕਾਫੀ ਵਧੀਆ ਗਾਇਕ ਨੇ ਅਤੇ ਨਾਲ ਹੀ ਉਹਨਾਂ ਨੇ ਸੱਭਿਆਚਾਰ ਲਈ ਬਹੁਤ ਕਾਰਜ ਕੀਤੇ ਨੇ।

ਪਿਛਲੇ ਕਾਫੀ ਸਮੇਂ ਤੋਂ ਉਹ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਨੇ ਅਤੇ ਉਹਨਾਂ ਦੇ ਲੱਖਾਂ ਹੀ ਫੈਨ ਵੀ ਹਨ। ਉਹਨਾਂ ਨੂੰ ਆਪਣੇ ਚਾਹੁਣ ਵਾਲਿਆਂ ਤੌ ਮਿਲਣ ਵਾਲਾ ਪਿਆਰ ਹੀ ਉਹਨਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਹੁਣ ਉਹਨਾਂ ਨਾਲ ਇੱਕ ਜੁੜੀ ਹੋਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਲਾਲਾ ਕਿੱਲੇ ਤੇ ਵਾਪਰੀ ਘਟਨਾ ਤੇ ਉਹਨਾਂ ਨੇ ਆਪਣੇ ਕੁੱਝ ਬੋਲ ਰਖੇ ਨੇ, ਉਹਨਾਂ ਨੇ ਆਪਣੀ ਪ੍ਰਤੀ ਕਿਰਿਆ ਦਿਤੀ ਹੈ। ਲਾਲ ਕਿਲ੍ਹੇ ਚ ਜੋ ਵੀ ਵਾਪਰਿਆ ਉਹਨਾਂ ਨੇ ਉਸ ਤੇ ਆਪਣੇ ਪੱਖ ਦੀ ਗਲ ਕੀਤੀ।

ਦਸਣਾ ਬਣਦਾ ਹੈ ਕਿ ਨਿੱਕੂ ਨੇ ਕਿਹਾ ਹੈ ਕਿ ਉਹ ਲਾਲ ਕਿੱਲੇ ਤੇ ਹਾਜ਼ਰ ਨਹੀਂ ਸਨ ਜਦ ਇਹ ਘਟਨਾ ਵਾਪਰੀ। ਉਹਨਾਂ ਨੇ ਦਸਿਆ ਕਿ ਉਹ 11, 11:30 ਦੇ ਕਰੀਬ ਸਿੰਘੂ ਬਾਰਡਰ ਤੇ ਪਹੁੰਚੇ ਅਤੇ ਇਸ ਤੋਂ ਬਾਅਦ ਉਹ ਕਰਨਾਲ ਬਾਈਪਾਸ ਪਹੁੰਚੇ। ਦੋ ਢਾਈ ਘੰਟਿਆਂ ਬਾਅਦ ਉਹ ਕਰਨਾਲ ਬਾਈਪਾਸ ਪਹੁੰਚ ਗਏ ਜਿੱਥੇ ਉਹ ਕਿਸਾਨਾਂ ਦਾ ਸਵਾਗਤ ਕਰਨ ਲਈ ਖੜੇ ਲੋਕਾਂ ਨੂੰ ਮਿਲੇ, ਉਹਨਾਂ ਨਾਲ ਮੁਲਾਕਾਤ ਕੀਤੀ। ਤਸਵੀਰਾਂ ਖਿਚਵਾਉਣ ਤੌ ਬਾਅਦ ਉਹਨਾਂ ਵਲੋ ਇੱਕ ਲਾਈਵ ਇੰਟਰਵਿਊ ਵੀ ਦਿੱਤਾ ਗਿਆ। ਉਹਨਾਂ ਨੇ ਸਾਫ਼ ਕਿਹਾ ਕਿ ਲਾਲ ਕਿੱਲ੍ਹੇ ਚ ਜੋ ਵੀ ਵਾਪਰਿਆ ਉਥੇ ਉਹ ਮਜੂਦ ਨਹੀਂ ਸਨ। ਇੰਦਰਜੀਤ ਨਿੱਕੂ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਲਾਲ ਕਿੱਲ੍ਹੇ ਤੇ ਝੰਡਾ ਲਹਿਰਾਇਆ ਗਿਆ ਹੈ ਉਹ ਵਾਪਿਸ ਆ ਗਏ। ਸਿੰਘੂ ਬਾਰਡਰ ਤੇ ਕਿਸਾਨ ਜਥੇ ਬੰਦੀਆ ਨਾਲ 15 ਤੋਂ 20 ਮਿੰਟ ਗੱਲ ਬਾਤ ਕੀਤੀ।

ਉਹਨਾਂ ਨੇ ਦੱਸਿਆ ਕਿ ਉਹ ਇਸ ਤੋਂ ਬਾਅਦ ਬੀਕਾਨੇਰ ਚਲੇ ਗਏ ਸਨ ਜਿੱਥੇ ਉਹਨਾਂ ਨੂੰ। ਸ਼ੂ-ਟਿੰ-ਗ। ਨਾਲ ਸਬੰਧਿਤ ਕੰਮ ਸੀ। ਉਹ ਕਰਕੇ ਉਹ ਵਾਪਿਸ ਪੰਜਾਬ ਆ ਗਏ ਸਨ। ਉਹਨਾਂ ਨੇ ਕਿਹਾ ਕਿ ਉਸਤੇ ਦੋ-ਸ਼ ਲੱਗ ਰਹੇ ਹਨ, ਪਰ ਇਹਨਾਂ ਦੋ-ਸ਼ਾਂ ਤੌ ਪਹਿਲਾਂ ਪੁਲਸ ਨੂੰ ਉਹਨਾਂ ਦੀ ਲੋਕੇਸ਼ਨ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਨਿੱਕੂ ਨੇ ਇਸ ਗਲ ਦਾ ਵੀ ਜ਼ਿਕਰ ਕੀਤਾ ਕਿ ਜੋ ਤਸਵੀਰਾਂ ਦਿਖਾਈਆਂ ਗਈਆਂ ਨੇ ਉਹਨਾਂ ਵਿਚੋਂ ਉਹਨਾਂ ਦਾ ਨਾਂ ਹਟਾ ਦਿੱਤਾ ਜਾਵੇ ਉਹਨਾਂ ਤੇ ਲੱਗੇ ਦੋ-ਸ਼ ਝੂਠੇ ਹਨ। ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਨਿੱਕੂ ਕਰਨਾਲ ਬਾਈਪਾਸ ਤੋਂ ਹੀ ਯੂ ਟਰਨ ਲੈਕੇ ਵਾਪਿਸ ਆ ਗਿਆ ਸੀ।