ਚੋਟੀ ਦੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਲਈ ਆਈ ਏਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿਥੇ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਗਿਆ ਹੈ। ਜਿੱਥੇ ਉਨ੍ਹਾਂ ਦੀ ਪਹਿਚਾਣ ਦੁਨੀਆਂ ਦੇ ਕੋਨੇ-ਕੋਨੇ ਵਿਚ ਪੁੱਜ ਗਈ ਹੈ। ਉਥੇ ਹੀ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਤਰਸ ਜਾਂਦੇ ਹਨ। ਖੇਡ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਹਨ ਜਿਹਨਾਂ ਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿੱਥੇ ਅਜਿਹੀਆਂ ਸਖਸੀਅਤਾਂ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਵੀ ਕੀਤੀ ਜਾਦੀ ਹੈ। ਉਥੇ ਹੀ ਅਜਿਹੀਆਂ ਸਖਸੀਅਤਾਂ ਕਿਸੇ ਨਾ ਕਿਸੇ ਵਿਵਾਦ ਵਿੱਚ ਵੀ ਫਸ ਜਾਂਦੀਆਂ ਹਨ ਜਿਸ ਕਾਰਨ ਉਹ ਚਰਚਾ ਵਿਚ ਬਣ ਜਾਂਦੇ ਹਨ।

ਹੁਣ ਚੋਟੀ ਦੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਬਾਰੇ ਵੀ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਇਸ ਸਮੇਂ ਵਿਵਾਦ ਦੇ ਵਿੱਚ ਘਿਰ ਗਏ ਹਨ। ਜਿਸ ਕਾਰਨ ਉਨ੍ਹਾਂ ਤੋਂ ਭਾਰਤ ਰਤਨ ਵਾਪਸ ਲੈਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸਚਿਨ ਤੇਂਦੁਲਕਰ ਉਪਰ ਰਾਏਪੁਰ ਦੀ RAV ਲੀਗਲ ਫਰਮ ਨੇ ਵਿਦੇਸ਼ਾਂ ਵਿੱਚ ਪੈਸਾ ਲੁਕੋਣ ਦਾ ਇਲਜ਼ਾਮ ਲਗਾਉਂਦੇ ਹੋਏ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਕੋਲੋਂ ਦਿੱਤਾ ਗਿਆ ਸਨਮਾਨ ਭਾਰਤ ਰਤਨ ਵਾਪਸ ਲੈਣ ਦੀ ਮੰਗ ਕੀਤੀ ਹੈ।

ਜਿੱਥੇ ਵਿਦੇਸ਼ਾਂ ਵਿੱਚ ਉਹਨਾਂ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਨਾਲ ਉਹ ਭਾਰਤ ਨੂੰ ਧੋਖਾ ਦੇ ਰਹੇ ਹਨ। ਸਚਿਨ ਤੇਂਦੁਲਕਰ ਤੇ ਲਗਾਏ ਗਏ ਇਲਜ਼ਾਮ ਬਾਰੇ RAV ਫਾਰਮ ਕੰਪਨੀ ਦਾ ਕਹਿਣਾ ਹੈ ਕਿ ਸਚਿਨ ਤੇਂਦੁਲਕਰ ਵੱਲੋਂ ਵਿਦੇਸ਼ਾਂ ਵਿੱਚ ਪੈਸਾ ਸ਼ੈਲ ਕੰਪਨੀ ਦੇ ਜ਼ਰੀਏ ਜਮ੍ਹਾਂ ਕੀਤਾ ਜਾ ਰਿਹਾ ਹੈ, ਜੋ ਭਾਰਤ ਵਿੱਚ ਕਨੂੰਨ ਨਾਲ ਧੋਖਾ ਹੈ। ਇਸ ਬਾਰੇ ਤੇਂਦੁਲਕਰ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਸਾਰੇ ਟੈਕਸ ਅਦਾ ਕੀਤੇ ਜਾ ਰਹੇ। ਜਿੱਥੇ ਉਨ੍ਹਾਂ ਵੱਲੋਂ ਇਕ ਕੰਪਨੀ ਆਪਣੇ ਸਹੁਰੇ ਅਤੇ ਪਤਨੀ ਦੇ ਨਾਲ ਮਿਲ ਕੇ ਖੋਲ੍ਹੀ ਗਈ ਹੈ।

ਜੋ ਕਿ SAAS ਇੰਟਰਨੈਸ਼ਨਲ ਨਾਂ ਉੱਪਰ ਹੈ , ਜਿਸ ਦਾ ਕੰਮ ਐਲ ਗੋਕਲ ਲਾਅ ਫਾਰਮ ਵੱਲੋਂ ਕੀਤਾ ਜਾ ਰਿਹਾ ਹੈ। ਉੱਥੇ ਹੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ RAV ਫਰਮ ਵੱਲੋਂ ਕਿਹਾ ਗਿਆ ਹੈ ਕਿ ਸਚਿਨ ਤੇਂਦੁਲਕਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਕੰਮ ਨਾਲ ਦੁਨੀਆਂ ਵਿੱਚ ਗਲਤ ਸੰਦੇਸ਼ ਜਾਂਦਾ ਹੈ।