ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਅਦਾਕਾਰਾ ਅਤੇ ਗਾਇਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਗਈ ਸੀ। ਉਸ ਸਮੇਂ ਪੰਜਾਬ ਦੇ ਅਦਾਕਾਰ ਸੋਨੂੰ ਸੂਦ ਕਿਸੇ ਵੀ ਮਸੀਹਾ ਨਾਲੋਂ ਘੱਟ ਨਹੀਂ ਸਨ ਜਿਨ੍ਹਾਂ ਵੱਲੋਂ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਗਈ। ਜਿਨ੍ਹਾਂ ਨੇ ਕੋਰੋਨਾ ਦੇ ਮੁਸ਼ਕਿਲ ਦੌਰ ਦੇ ਵਿੱਚ ਹਵਾਈ ਜਹਾਜ਼ ਦੇ ਰਾਹੀਂ ਵੀ ਬਹੁਤ ਸਾਰੇ ਪਰਦੇਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿਚ ਯੋਗਦਾਨ ਪਾਇਆ ਸੀ। ਉਥੇ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿਵਾਉਣ ਲਈ ਸਹਾਇਤਾ ਵੀ ਕੀਤੀ ਗਈ ਸੀ।
ਜਿਸ ਕਾਰਨ ਫ਼ਿਲਮਾਂ ਵਿਚ ਖਲਨਾਇਕ ਵਜੋਂ ਉਭਰਨ ਵਾਲੇ ਸੋਨੂੰ ਸੂਦ ਇਸ ਮੁਸ਼ਕਲ ਦੌਰ ਵਿਚ ਇਕ ਹੀਰੋ ਵਜੋਂ ਉਭਰ ਕੇ ਸਾਹਮਣੇ ਆਏ ਸਨ। ਉੱਥੇ ਹੀ ਅਜਿਹੇ ਕਲਾਕਾਰ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੇ ਹਨ। ਚੋਟੀ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਲਈ ਹੁਣ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਕਰਨ ਵਾਲੇ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਕਲਾਕਾਰ ਸੋਨੂੰ ਸੂਦ ਵਿਵਾਦ ਵਿੱਚ ਘਿਰ ਗਿਆ ਜਿਥੇ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤਾਂ ਉਂਪਰ 20 ਕਰੋੜ ਤੋਂ ਵਧੇਰੇ ਟੈਕਸ ਚੋਰੀ ਦਾ ਇਲਜ਼ਾਮ ਆਮਦਨ ਕਰ ਵਿਭਾਗ ਵੱਲੋਂ ਸ਼ਨੀਵਾਰ ਨੂੰ ਲਗਾਇਆ ਗਿਆ ਹੈ।
ਜਿੱਥੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਵਿਦੇਸ਼ੀ ਲੋਕਾਂ ਤੋਂ 2.10 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ ਉਥੇ ਹੀ ਸੋਨੂੰ ਸੂਦ ਵੱਲੋਂ ਵਿਦੇਸ਼ੀ ਯੋਗਦਾਨ ਲਈ ਰੈਗੂਲੇਸ਼ਨ ਐਕਟ ਦੀ ਉਲੰਘਣਾ ਵੀ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਆਮਦਨ ਟੈਕਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਜਿੱਥੇ 2 ਜੁਲਾਈ 2020 ਨੂੰ ਆਪਣਾ ਚੈਰਿਟੀ ਟਰੱਸਟ ਸੋਨੂੰ ਸੂਦ ਵੱਲੋਂ ਬਣਾਇਆ ਗਿਆ ਸੀ। ਉੱਥੇ ਹੀ ਇਸ ਦੇ ਖਾਤਿਆਂ ਦੀ ਵੀ ਪੂਰੀ ਤਰਾਂ ਜਾਂਚ ਕੀਤੀ ਗਈ ਹੈ।
ਇਸ ਜਾਂਚ ਵਿੱਚ ਪਾਇਆ ਗਿਆ ਹੈ ਕਿ ਚੈਰਿਟੀ ਟਰੱਸਟ ਨੂੰ ਵਿਦੇਸ਼ਾਂ ਵੱਲੋਂ ਮਦਦ ਕੀਤੀ ਗਈ ਸੀ ਜਿਸ ਦੀ ਕੀਮਤ 2 ਕਰੋੜ 1 ਲੱਖ ਸੀ। ਟਰੱਸਟ ਦੇ ਖਾਤੇ ਵਿੱਚ ਜਿੱਥੇ 17 ਕਰੋੜ ਰੁਪਏ ਅਜੇ ਮੌਜੂਦ ਹਨ ਉਥੇ ਹੀ ਟਰੱਸਟ ਵੱਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ 90 ਲੱਖ ਤੋਂ ਵਧੇਰੇ ਰਾਸ਼ੀ ਦੀ ਵਰਤੋਂ ਕੀਤੀ ਗਈ ਹੈ। ਜਦ ਕਿ ਸੋਨੂੰ ਸੂਦ ਵੱਲੋਂ ਬਣਾਏ ਗਏ ਇਸ ਚੈਰਿਟੀ ਟਰੱਸਟ ਵਿੱਚ ਹੁਣ ਤੱਕ 18 ਕਰੋੜ 94 ਲੱਖ ਰੁਪਏ ਆਏ ਹਨ। ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ 20 ਕਰੋੜ ਤੋਂ ਵੱਧ ਆਮਦਨ ਟੈਕਸ ਚੋਰੀ ਹੋਇਆ ਹੈ। ਉਥੇ ਹੀ ਕੁਝ ਕੰਪਨੀਆਂ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਸੋਨੂੰ ਸੂਦ ਦੀ ਜਾਅਲੀ ਐਂਟਰੀ ਕੀਤੀ ਗਈ ਸੀ।
Previous Postਹੁਣੇ ਹੁਣੇ ਵਿਦੇਸ਼ ਚ ਸਟੱਡੀ ਕਰਨ ਵਾਲੇ ਭਾਰਤੀਆਂ ਲਈ ਆ ਗਈ ਇਹ ਵੱਡੀ ਖਬਰ – ਵਿਦਿਆਰਥੀਆਂ ਚ ਛਾਈ ਖੁਸ਼ੀ
Next Postਵਾਪਰਿਆ ਕਹਿਰ : ਘਰ ਦੇ ਅੰਦਰੋਂ ਇੱਕੋ ਪ੍ਰੀਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ, ਇਲਾਕੇ ਚ ਛਾਈ ਸੋਗ ਦੀ ਲਹਿਰ