ਚੋਟੀ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿੱਥੇ ਵਿਸ਼ਵ ਵਿੱਚ ਕਰੋਨਾ ਦੇ ਕਾਰਨ ਦੁਨੀਆਂ ਡਰ ਦੇ ਸਾਏ ਹੇਠ ਰਹੀ ਹੈ। ਉਥੇ ਹੀ ਹਰ ਰੋਜ਼ ਹੀ ਆਉਣ ਵਾਲੀਆਂ ਸੌਗ ਮਈ ਖਬਰਾਂ ਨੇ ਦੁਨੀਆ ਦੇ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਕਾਬਲੀਅਤ ਦੇ ਆਧਾਰ ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਉਨ੍ਹਾਂ ਦੀ ਉਸ ਪਹਿਚਾਣ ਲਈ ਉਹਨਾ ਨੂੰ ਦੁਨੀਆਂ ਸਾਲਾਂ ਤੱਕ ਯਾਦ ਰੱਖਦੀ ਹੈ। ਬਹੁਤ ਸਾਰੀਆਂ ਸਖਸ਼ੀਅਤਾ ਜੋ ਸੰਗੀਤ ਜਗਤ, ਰਾਜਨੀਤਿਕ ਜਗਤ ,ਖੇਡ ਜਗਤ ਨਾਲ ਸਬੰਧ ਰੱਖਦੀਆਂ ਹਨ।

ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋਣ ਕਾਰਨ ਸੁਰਖੀਆਂ ਚ ਆਈਆਂ ਹਨ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ। ਉੱਥੇ ਹੀ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਏ ਦਿਨ ਕਿਸੇ ਨਾ ਕਿਸੇ ਮਹਾਨ ਹਸਤੀ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੁਨੀਆਂ ਦੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਅਚਾਨਕ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਕਾਟਲੈਂਡ ਦੇ ਫੁੱਟਬਾਲਰ ਅਤੇ ਲੀਡਜ਼ ਯੁਨਾਈਟਿਡ ਲਈ ਰਿਕਾਰਡ ਗੋਲ ਕਰਨ ਵਾਲੇ ਪੀਟਰ ਲੋਰੀਮਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਪਿਛਲੇ ਲੰਮੇ ਅਰਸੇ ਤੋਂ ਬਿਮਾਰ ਸਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਪ੍ਰੀਮੀਅਰ ਲੀਗ ਕਲੱਬ ਦੀ ਅਧਿਕਾਰਤ ਵੈਬਸਾਈਟ ਵੱਲੋਂ ਇਕ ਬਿਆਨ ਰਾਹੀਂ ਕੀਤੀ ਗਈ ਹੈ। ਖਿਡਾਰੀ ਵਜੋਂ ਸੇਵਾ-ਮੁਕਤ ਹੋਣ ਤੋਂ ਬਾਅਦ ਪੀਟਰ ਨੇ ਕਾਫੀ ਸਮਾਂ ਬੋਰਡ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾਈ। ਉਸਦੇ ਨਾਲ ਹੀ ਉਨ੍ਹਾਂ ਵੱਲੋਂ ਬੀ ਬੀ ਸੀ ਰੇਡੀਓ ਲੀਡਜ਼ ਅਤੇ ਯੌਰਕਸ਼ਾਇਰ ਰੇਡੀਓ ਤੇ ਮੈਚ ਟਿਪਣੀਆਂ ਕਰਦੇ ਰਹੇ ਅਤੇ ਪੋਸਟ ਵਿਚ ਨਿਯਮਤ ਕਾਲਮ ਲਿਖਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇੱਕ ਪੱਬ ਵੀ ਚਲਾਇਆ ਜਾ ਰਿਹਾ ਸੀ।

ਉਨ੍ਹਾਂ ਨੇ 16 ਸਾਲ ਦੀ ਉਮਰ ਵਿਚ ਇਕ ਬਿਹਤਰੀਨ ਖਿਡਾਰੀ ਬਣ ਕੇ ਰਿਕਾਰਡ ਪੈਦਾ ਕੀਤਾ ਸੀ। ਉਨ੍ਹਾਂ ਵੱਲੋਂ 705 ਪ੍ਰਦਰਸ਼ਨਾਂ ਵਿੱਚ 238 ਗੋਲ ਕੀਤੇ ਗਏ ਸਨ। ਉਨ੍ਹਾਂ ਦਾ ਜਨਮ ਸਕਾਟਲੈਂਡ ਦੇ ਡੰਡੀ ਵਿੱਚ ਹੋਇਆ ਸੀ ਤੇ ਉਨ੍ਹਾਂ ਨੇ 1960 ਦੇ ਅਖ਼ੀਰ ਅਤੇ 1970 ਦਹਾਕੇ ਦੇ ਇਕ ਵਧੀਆ ਖਿਡਾਰੀ ਦੇ ਤੋਰ ਤੇ ਆਪਣੀ ਪਹਿਚਾਣ ਬਣਾਈ, ਤੇ ਉਹ ਵਧੀਆ ਖੇਡ ਲਈ ਜਾਣੇ ਜਾਂਦੇ ਸਨ। ਉਥੇ ਹੀ ਪੀਟਰ ਨੇ ਸਕਾਟਲੈਂਡ ਲਈ ਇਕ-ਇਕ ਕੱਪ ਜਿੱਤੇ ਅਤੇ 4 ਗੋਲ ਕੀਤੇ। 1974 ਦੇ ਫੀਫਾ ਵਰਲਡ ਕੱਪ ਵਿਚ ਵੀ ਟੀਮ ਦੇ ਤਿੰਨ ਮੈਚਾਂ ਵਿਚ ਖੇਡੇ ਸੀ। ਉਨ੍ਹਾਂ ਦੇ ਦਿਹਾਂਤ ਤੇ ਬਹੁਤ ਸਾਰੇ ਖਿਡਾਰੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।