ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਖੇਤੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿ-ਰੋ-ਧ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਖੇਤੀ ਕਾਨੂੰਨ ਅਤੇ ਕਿਸਾਨਾਂ ਦੇ ਹਿਤ ਵਿੱਚ ਦੱਸਦੇ ਹੋਏ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣੀ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਨੂੰਨਾਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਕਿਸਾਨਾਂ ਵੱਲੋਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿਚ ਦੱਸੇ ਗਏ ਹਨ। ਇਸ ਲਈ ਕਿਸਾਨਾਂ ਵੱਲੋਂ ਰਿਲਾਇਂਸ ਕੰਪਨੀ ਦੇ ਟਾਵਰਾਂ ,ਮਾਲ ਅਤੇ ਉਤਪਾਦਾਂ ਉਪਰ ਵੀ ਪਾਬੰਦੀ ਲਗਾਈ ਗਈ ਹੈ। ਜਿਸ ਨਾਲ ਰਿਲਾਇਂਸ ਕੰਪਨੀ ਨੂੰ ਨੁ-ਕ-ਸਾ-ਨ ਵੀ ਹੋਇਆ ਹੈ। ਹੁਣ ਚੋਟੀ ਦੇ ਅਮੀਰ ਅੰਬਾਨੀ ਭਰਾਵਾਂ ਲਈ ਮਾੜੀ ਖਬਰ ਸਾਹਮਣੇ ਆਈ ਹੈ ਅਤੇ ਹੋ ਗਿਆ ਹੈ ਇਹ ਹੁਕਮ।
ਅੰਬਾਨੀ ਭਰਾਵਾਂ ਦਾ ਜਿੱਥੇ ਦੇਸ਼ ਵਿੱਚ ਪਹਿਲਾ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਸੇਬੀ ਕੰਪਨੀ ਵੱਲੋਂ ਵੀ ਬੁੱਧਵਾਰ ਨੂੰ ਅੰਬਾਨੀ ਭਰਾਵਾਂ ਦੇ ਖਿ-ਲਾ-ਫ਼ ਪੱਚੀ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜੋ ਦੋਹਾਂ ਕੰਪਨੀਆਂ ਦੇ ਵਿਚਕਾਰ ਹੋਏ ਸਮਝੌਤੇ ਦੇ ਅਨੁਸਾਰ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ਵਿੱਚ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਅਨਿਲ ਅੰਬਾਨੀ, ਮੁਕੇਸ਼ ਅੰਬਾਨੀ, ਟੀਨਾ ਅੰਬਾਨੀ, ਨੀਤਾ ਅੰਬਾਨੀ, ਕੇ ਡੀ ਅੰਬਾਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖ਼ਿ-ਲਾ-ਫ਼ ਵੀ ਇਹ ਜੁਰਮਾਨਾ ਸੇਬੀ ਕੰਪਨੀ ਵੱਲੋਂ ਲਗਾਇਆ ਗਿਆ ਹੈ।
ਸੇਬੀ ਨੇ ਦੇਖਿਆ ਕਿ ਪ੍ਰਮੋਟਰ ਅਤੇ ਪੀ ਏ ਸੀ ਨੇ ਸ਼ੇਅਰ ਪ੍ਰਾਪਤੀ ਦੇ ਸੰਬੰਧ ਵਿੱਚ ਕੋਈ ਵੀ ਜਨਤਕ ਘੋਸ਼ਣਾ ਨਹੀ ਕੀਤੀ। ਸੇਬੀ ਨੇ ਕਿਹਾ ਹੈ ਕੇ ਜੁਰਮਾਨੇ ਦੀ ਅਦਾਇਗੀ ਸਾਂਝੇ ਤੌਰ ਤੇ ਵੱਖ ਵੱਖ ਲੋਕਾਂ ਅਤੇ ਇਕਾਈਆਂ ਨੂੰ ਕੀਤੀ ਜਾ ਸਕਦੀ ਹੈ। ਦਰਅਸਲ ਨਿਯਮਾਂ ਦੇ ਅਨੁਸਾਰ ਜੇ ਪ੍ਰਮੋਟਰ ਵਿੱਤੀ ਸਾਲ ਵਿੱਚ ਕੰਪਨੀ ਵਿੱਚ ਆਪਣੀ ਹਿੱਸੇਦਾਰੀ ਵਿੱਚ ਪੰਜ ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਕਰਦਾ ਹੈ ਇਸ ਨੂੰ ਘੱਟ ਗਿਣਤੀ ਹਿੱਸੇਦਾਰਾਂ ਨੂੰ ਇੱਕ ਓਪਨ ਆੱਫਰ ਲਿਆਉਣਾ ਹੁੰਦਾ ਹੈ। ਪਰ ਹੁਣ ਇਹ ਸਭ ਰਿਲਾਇੰਸ ਵੱਲੋਂ ਨਹੀਂ ਲਿਆਂਦਾ ਗਿਆ।
Previous Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਲੋਕਾਂ ਚ ਚਿੰਤਾ
Next Postਕਰਲੋ ਘਿਓ ਨੂੰ ਭਾਂਡਾ ਪੰਜਾਬ ਚ ਕੋਰੋਨਾ ਦੇ ਬਾਰੇ ਆਈ ਇਥੋਂ ਅਜਿਹੀ ਖਬਰ , ਸਾਰੇ ਪਾਸੇ ਹੋ ਗਈ ਚਰਚਾ