ਚੀਨ ਤੋਂ ਵਜਿਆ ਖਤਰੇ ਦਾ ਘੁੱਗੂ, ਕਰੋਨਾ ਨੇ ਫਿਰ ਮਚਾਈ ਹਾਹਾਕਾਰ- ਦੁਨੀਆ ਚ ਛਾਈ ਚਿੰਤਾ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿੱਚ 2020 ਦੇ ਵਿੱਚ ਕਰੋਨਾ ਇਕ ਅਜੇਹੀ ਆਫਤ ਬਣ ਕੇ ਉੱਭਰੀ ਹੈ। ਜਿਸ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿੱਥੇ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਕੋਈ ਵੀ ਦੇਸ਼ ਨਹੀਂ ਬਚ ਸਕਿਆ ਹੈ। ਇਸ ਕੁਦਰਤੀ ਆਫ਼ਤ ਨੇ ਜਿੱਥੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਉਥੇ ਹੀ ਸਾਰੇ ਦੇਸ਼ਾਂ ਨੂੰ ਭਾਰੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਲਈ ਵੀ ਮਜਬੂਰ ਹੋਣਾ ਪਿਆ। ਜਿਸ ਸਮੇਂ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਈ ਦੇਸ਼ਾਂ ਵਿੱਚ ਫਿਰ ਤੋਂ ਕਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਜਾਂਦਾ ਹੈ।

ਇਸ ਕਰੋਨਾ ਦੀ ਉਤਪਤੀ ਜਿੱਥੇ ਚੀਨ ਤੋਂ ਹੋਈ ਸੀ। ਉੱਥੇ ਹੀ ਕਰੋਨਾ ਦੀ ਚੌਥੀ ਲਹਿਰ ਚੀਨ ਵਿੱਚ ਦਸਤਕ ਦੇ ਚੁੱਕੀ ਹੈ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਚਾਈਨਾ ਦੇ ਵਿੱਚ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਨੂੰ ਦੇਖਦੇ ਹੋਏ ਪਹਿਲਾਂ 6 ਵੱਡੇ ਸ਼ਹਿਰਾਂ ਦੇ ਵਿਚ ਤਾਲਾਬੰਦੀ ਕੀਤੀ ਗਈ ਸੀ। ਜਿਸ ਤੋਂ ਬਾਅਦ 10 ਵੱਡੇ ਸ਼ਹਿਰਾਂ ਵਿੱਚ ਤਾਲਾਬੰਦੀ ਕਰ ਦਿੱਤੀ ਗਈ।

ਹੁਣ ਚੀਨ ਵਿਚ ਫਿਰ ਤੋਂ ਖ਼ਤਰੇ ਦਾ ਘੁੱਗੂ ਵਜਿਆ ਹੈ, ਜਿੱਥੇ ਕਰੋਨਾ ਨੇ ਹਾਹਾਕਾਰ ਮਚਾ ਦਿੱਤੀ ਹੈ ਅਤੇ ਦੁਨੀਆਂ ਵਿਚ ਚਿੰਤਾ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵਿੱਚ ਕਰੋਨਾ ਦੀ ਚੌਥੀ ਲਹਿਰ ਦੇ ਮਾਮਲੇ 24 ਘੰਟਿਆਂ ਦੇ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ, ਜਿੱਥੇ ਹੁਣ ਬੀਤੇ 24 ਘੰਟਿਆਂ ਦੇ 1366 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਸੰਘਾਈ ਦੇ ਵਿੱਚ ਬੀਤੇ ਦਿਨ ਕੋਰੋਨਾ ਦੇ 358 ਮਾਮਲੇ ਸਾਹਮਣੇ ਆਏ ਹਨ। ਹਜ਼ਾਰਾਂ ਹੀ ਸਿਹਤ ਕਰਮਚਾਰੀਆਂ ਅਤੇ ਫੌਜੀ ਜਵਾਨਾਂ ਨੂੰ ਸੰਘਾਈ ਸ਼ਹਿਰ ਵਿੱਚ ਤੈਨਾਤ ਕੀਤਾ ਗਿਆ ਹੈ ਅਤੇ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਓਥੇ ਹੀ ਚੀਨ ਦੀ ਹਵਾਈ ਫੌਜ ਦਾ ਇਕ ਜਹਾਜ਼ ਹਵਾਈ ਅੱਡੇ ਉੱਪਰ ਵੀ ਤੈਨਾਤ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿਚ ਰਹਿਣ ਵਾਸਤੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਕਈ ਮੈਡੀਕਲ ਕਰਮਚਾਰੀਆਂ ਵੱਲੋਂ ਲੋਕਾਂ ਦੀ ਸਥਿਤੀ ਨਜ਼ਰ ਹੇਠ ਰੱਖਣ ਵਾਸਤੇ ਘਰਾਂ ਵਿੱਚ ਜਾ ਕੇ ਹੀ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੀਨ ਦੇ ਵੱਡੇ ਸ਼ਹਿਰਾਂ ਵਿੱਚ ਕੀਤੀ ਗਈ ਤਾਲਾਬੰਦੀ ਕਾਰਨ ਲੋਕੀ ਆਪਣੇ ਘਰ ਵਿੱਚ ਹੀ ਰਹਿਣ ਲਈ ਮਜਬੂਰ ਹੋ ਗਏ ਹਨ।