ਚੀਨ ਤੋਂ ਕਰੋਨਾ ਨੂੰ ਲੈਕੇ ਫਿਰ ਵਜੀ ਖਤਰੇ ਦੀ ਘੰਟੀ, ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 1 ਸ਼ਹਿਰ ਚ ਲਗਾਇਆ ਲਾਕਡਾਊਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਨੂੰ ਆਏ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਪਰ ਹਾਲੇ ਤਕ ਇਸ ਬਿਮਾਰੀ ਦਾ ਪ੍ਰਕੋਪ ਘਟਣ ਦਾ ਨਾਮ ਨਹੀਂ ਲੈ ਰਿਹਾ । ਦੁਨੀਆਂ ਭਰ ਦੇ ਕਈ ਥਾਵਾਂ ਤੇ ਹਾਲੇ ਵੀ ਲੋਕ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ । ਜਿਸ ਦੇ ਚੱਲਦੇ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਕੋਰੋਨ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ । ਦੂਜੇ ਪਾਸੇ ਗੱਲ ਕੀਤੀ ਜਾਵੇ ਜੇਕਰ ਚੀਨ ਦੀ ਤਾਂ, ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ । ਸ਼ਹਿਰ ਵਿੱਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਚੀਨ ਦੇ ਇਕ ਸ਼ਹਿਰ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ ।

ਦਰਅਸਲ ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਆਪਣੇ ਯਾਂਗਪੂ ਜ਼ਿਲ੍ਹੇ ਦੇ 13 ਲੱਖ ਲੋਕਾਂ ਲਈ ਕੋਵਿਡ -19 ਟੈਸਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਹੁਕਮ ਜਾਰੀ ਕਰ ਦਿੱਤਾ ਕਿਹਾ ਕਿ ਜਾਂਚ ਰਿਪੋਰਟ ਆਉਣ ਤੱਕ ਲੋਕ ਘਰ ਦੇ ਬਾਹਰ ਨਾ ਨਿਕਲਣ ਇਸੇ ਤਰ੍ਹਾਂ ਦੇ ਆਦੇਸ਼ ਇਸ ਗਰਮੀਆਂ ਚ ਵੀ ਦਿੱਤੇ ਗਏ ਸਨ । ਜਿਸ ਤੋਂ ਬਾਅਦ ਪੂਰਾ ਸ਼ਹਿਰ ਦੋ ਮਹੀਨਿਆਂ ਲਈ ਲਾਕਡਾਊਨ ਸੀ । ਜ਼ਿਕਰਯੋਗ ਹੈ ਕਿ ਜਦੋਂ ਦੀ ਦੁਨੀਆ ਭਰ ਵਿਚ ਕੋਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਹੈ ਲੋਕ ਇਸ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋ ਚੁੱਕੇ ਹਨ ।

ਜਿਸ ਪ੍ਰਕਾਰ ਕੋਰੋਨਾ ਦੇ ਮਾਮਲੇ ਦੁਨੀਆਂ ਭਰ ਦੇ ਹਾਲੇ ਵੀ ਕਈ ਦੇਸ਼ਾਂ ਦੇ ਵਿਚ ਵਧ ਰਹੇ ਹਨ, ਉਸ ਦੇ ਚੱਲਦੇ ਵੱਖ ਵੱਖ ਦੇਸ਼ਾਂ ਤੇ ਸੂਬਿਆਂ ਦੀਆਂ ਸਰਕਾਰਾਂ ਇਸ ਵੇਲੇ ਖਾਸੀਆਂ ਚਿੰਤਾਵਾਂ ਦੇ ਵਿਚ ਨੇ ਤੇ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।

ਪਰ ਦੂਜੇ ਪਾਸੇ ਕੋਰੋਨਾ ਲਗਾਤਾਰ ਆਪਣਾ ਕਰੋਪੀ ਰੂਪ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਜ਼ਿਕਰਯੋਗ ਹੈ ਕਿ ਚੀਨ ਆਪਣੀ ‘ਜ਼ੀਰੋ ਕੋਵਿਡ’ ਨੀਤੀ ‘ਤੇ ਕਾਇਮ ਹੈ ਅਤੇ ਇਸ ਹਫ਼ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੰਮੇਲਨ ਤੋਂ ਬਾਅਦ ਸਰਕਾਰ ਨੇ ਇਸ ਨੀਤੀ ਤੋਂ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਹਨ।