ਚੀਨ ਚ ਕਰੋਨਾ ਬਿਮਾਰੀ ਨੇ ਵਰਾਇਆ ਕਹਿਰ, ਲੱਖਾਂ ਮੌਤਾਂ ਹੋਣ ਕਾਰਨ ਲਾਸ਼ਾਂ ਰੱਖਣ ਦੀ ਵੀ ਨਹੀਂ ਮਿਲ ਰਹੀ ਜਗ੍ਹਾ

ਆਈ ਤਾਜਾ ਵੱਡੀ ਖਬਰ 

ਤਿੰਨ ਸਾਲ ਪਹਿਲਾਂ ਜਿੱਥੇ 2019 ਦੇ ਅਖੀਰ ਵਿੱਚ ਕਰੋਨਾ ਮਾਹਵਾਰੀ ਦੀ ਉਤਪਤੀ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਸੀ। ਉੱਥੇ ਹੀ ਹੌਲੀ ਹੌਲੀ ਇਹ ਮਹਾਮਾਰੀ ਪੂਰੇ ਵਿਸ਼ਵ ਵਿੱਚ ਫੈਲ ਗਈ ਅਤੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ। ਇਸ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਏ ਉਥੇ ਹੀ ਕਈ ਦੇਸ਼ ਭਾਰੀ ਆਰਥਿਕ ਤੌਰ ਤੇ ਕਮਜ਼ੋਰ ਵੀ ਹੋ ਗਏ। ਸਾਰੇ ਦੇਸ਼ਾਂ ਵੱਲੋਂ ਜਿੱਥੇ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਉਥੇ ਹੀ ਕਰੋਨਾ ਸੰਬੰਧੀ ਪਾਬੰਦੀਆਂ ਲਗਾ ਕੇ ਦੇਸ਼ਾ ਅੰਦਰ ਇਸ ਕਰੋਨਾ ਤੇ ਕਾਬੂ ਪਾਇਆ ਗਿਆ। ਜਿਸ ਦੇ ਚਲਦਿਆਂ ਹੋਇਆਂ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ।

ਹੌਲੀ ਹੌਲੀ ਜਿੱਥੇ ਦੁਨੀਆਂ ਫਿਰ ਤੋਂ ਪੈਰਾਂ ਸਿਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਕਈ ਜਗ੍ਹਾ ਤੇ ਫਿਰ ਤੋਂ ਕਰੋਨਾ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ। ਹੁਣ ਚੀਨ ਵਿੱਚ ਕਰੋਨਾ ਨੇ ਫਿਰ ਤੋਂ ਕਹਿਰ ਵਰਸਾਇਆ ਹੈ ਜਿੱਥੇ ਲੱਖਾਂ ਮੌਤਾਂ ਹੋਣ ਕਾਰਨ ਲਾਸ਼ਾਂ ਰੱਖਣ ਲਈ ਜਗਾ ਨਹੀਂ ਮਿਲਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਥੇ 24 ਘੰਟੇ ਲਗਾਤਾਰ ਸੰਸਕਾਰ ਕੀਤੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਕਰੋਨਾ ਦੇ ਮਾਮਲਿਆਂ ਵਿੱਚ 24 ਘੰਟਿਆਂ ਵਿੱਚ ਲਗਾਤਾਰ ਦੁਗਣਾ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਸੰਸਕਾਰ ਵਾਸਤੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੇ ਨਾਲ ਸਾਰੇ ਬੈਡ ਭਰੇ ਹੋਏ ਹਨ ਅਤੇ ਲੋਕਾਂ ਨੂੰ ਇਲਾਜ ਵਾਸਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸਾਰੇ ਹਸਪਤਾਲਾਂ ਵਿਚ ਦਵਾਈਆਂ ਦੀ ਕਮੀ ਪਾਈ ਜਾ ਰਹੀ ਹੈ।

ਦੇਸ਼ ਵਿੱਚ ਜਿੱਥੇ 50 ਫ਼ੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਇਸ ਦੇ ਬਾਅਦ ਵੀ ਲਗਾਤਾਰ ਉਨ੍ਹਾਂ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। 90 ਫੀਸਦੀ ਲੋਕ ਕਰੋਨਾ ਦੀ ਵੈਕਸੀਨੇਸ਼ਨ ਲੈ ਚੁੱਕੇ ਹਨ। ਮੌਤਾਂ ਹੋਣ ਦੇ ਚਲਦਿਆਂ ਹੋਇਆਂ ਰਾਜਧਾਨੀ ਵਿਚ ਲੋਕਾਂ ਵੱਲੋਂ ਸੰਸਕਾਰ ਵਾਸਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਰਾਜਧਾਨੀ ਵਿੱਚ ਜਿੱਥੇ ਮੌਤਾਂ ਵਿੱਚ ਵਾਧਾ ਹੋਇਆ ਹੈ, ਉੱਥੇ ਹੀ ਬੀਜਿੰਗ ਦੇ ਮਨੋਨੀਤ ਸ਼ਮਸ਼ਾਨਘਾਟ ਵਿੱਚ ਹਾਲ ਲਗਾਤਾਰ ਲਾਸ਼ਾਂ ਨਾਲ ਭਰਿਆ ਹੋਇਆ ਹੈ।