ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਲੋਕ ਚਾਹ ਦੇ ਬਹੁਤ ਵੱਡੇ ਫੈਨ ਹਨ ਤੇ ਹਰ ਸੁੱਖ ਦੁੱਖ ਦੀ ਘੜੀ ਵਿੱਚ ਉਹਨਾਂ ਵੱਲੋਂ ਚਾਹ ਪੀਤੀ ਜਾਂਦੀ ਹੈ। ਪਰ ਕਦੇ ਸੁਣਿਆ ਹੈ ਕਿ ਚਾਹ ਨੇ ਕਿਸੇ ਦਾ ਕਤਲ ਕਰਵਾ ਦਿੱਤਾ ਹੋਵੇ? ਜੇਕਰ ਨਹੀਂ ਤਾਂ ਅਜਿਹਾ ਹੋ ਚੁੱਕਿਆ ਹੈ l ਦਰਅਸਲ ਚਾਹ ਬਣਾਉਣ ਵਿੱਚ ਦੇਰੀ ਤੋਂ ਗੁੱਸੇ ਹੋਏ ਪਤੀ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਿ ਉਸ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ l ਦਰਅਸਲ ਇਸ ਪਤੀ ਦੇ ਵੱਲੋਂ ਇਕੱਲਾ ਪਤਨੀ ਨੂੰ ਹੀ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ, ਬਲਕਿ ਬੱਚਿਆਂ ਉਪਰ ਵੀ ਹਮਲਾ ਕੀਤਾ ਗਿਆ l ਇਹ ਰੂਹ ਕੰਭਾਊ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ, ਜਿੱਥੇ ਗਾਜ਼ੀਆਬਾਦ ਮੋਦੀਨਗਰ ਦੇ ਭੋਜਪੁਰ ਥਾਣਾ ਖੇਤਰ ਦੇ ਫਲਾਜਗੜ੍ਹ ਪਿੰਡ ‘ਚ ਇੱਕ ਪਾਗਲ ਪਤੀ ਜਿਸ ਦਾ ਨਾਮ ਧਰਮਵੀਰ ਦੱਸਿਆ ਜਾ ਰਿਹਾ ਹੈ l
ਉਸਨੇ ਆਪਣੀ ਪਤਨੀ ਸੁੰਦਰੀ ਦੀ ਤਲਵਾਰ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਚਾਹ ਬਣਾਉਣ ‘ਚ ਦੇਰੀ ਹੋਈ, ਜਿਸ ਕਾਰਨ ਇਹ ਘਟਨਾ ਵਾਪਰੀ। ਜਦੋਂ ਇਹ ਘਟਨਾ ਵਾਪਰੀ ਤਾਂ ਸੁੰਦਰੀ ਦੀ ਚੀਕ ਸੁਣ ਕੇ ਬੱਚੇ ਮੌਕੇ ‘ਤੇ ਪਹੁੰਚੇ ਤਾਂ, ਧਰਮਵੀਰ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਗਨੀਮਤ ਰਹੀ ਕਿ ਬੱਚਿਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਪੁੱਜਿਆ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਦਿੱਤੇ ਹਨ l
ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਜਿਨਾਂ ਵੱਲੋਂ ਘਟਨਾ ਵਾਲੀ ਸਥਾਨ ਤੇ ਤਲਵਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੇਰਠ ਜ਼ਿਲੇ ਦੇ ਪਰਤਾਪੁਰ ਥਾਣਾ ਖੇਤਰ ‘ਚ ਸਥਿਤ ਕਲੰਜਰੀ ਪਿੰਡ ਦਾ ਰਹਿਣ ਵਾਲਾ ਧਰਮਵੀਰ ਵੀਹ ਸਾਲ ਤੋਂ ਭੋਜਪੁਰ ਦੇ ਪਿੰਡ ਫਜ਼ਲਗੜ੍ਹ ‘ਚ ਰਹਿ ਰਿਹਾ ਸੀ।
ਉਹ ਸਬਜ਼ੀ ਵੇਚਦਾ ਸੀ। ਆਪਣੀ ਪਤਨੀ ਸੁੰਦਰੀ ਅਤੇ ਛੇ ਬੱਚਿਆਂ ਨਾਲ ਰਹਿੰਦਾ ਸੀ। ਬੀਤੇ ਦਿਨੀ ਸੁੰਦਰੀ ਆਪਣੇ ਚੁੱਲੇ ਕੋਲ ਬੈਠੀ ਚਾਹ ਬਣਾਉਂਦੀ ਪਈ ਸੀ ਕਿ ਉਸ ਦੌਰਾਨ ਉਸਦੇ ਪਤੀ ਦੇ ਵੱਲੋਂ ਚਾਹ ਨੂੰ ਲੈ ਕੇ ਉਸ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਗਿਆ। ਗੁੱਸੇ ਵਿੱਚ ਆਏ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Home ਤਾਜਾ ਖ਼ਬਰਾਂ ਚਾਹ ਬਣਾਉਣ ਚ ਦੇਰੀ ਤੇ ਗੁੱਸੇ ਚ ਆ ਪਤੀ ਨੇ ਪਤਨੀ ਨੂੰ ਖੌਫਨਾਕ ਤਰੀਕੇ ਨਾਲ ਉਤਾਰਿਆ ਮੌਤ ਦੇ ਘਾਟ ,ਬਾਅਦ ਚ ਬੱਚੇ ਤੇ ਵੀ ਕੀਤਾ ਹਮਲਾ
ਤਾਜਾ ਖ਼ਬਰਾਂ
ਚਾਹ ਬਣਾਉਣ ਚ ਦੇਰੀ ਤੇ ਗੁੱਸੇ ਚ ਆ ਪਤੀ ਨੇ ਪਤਨੀ ਨੂੰ ਖੌਫਨਾਕ ਤਰੀਕੇ ਨਾਲ ਉਤਾਰਿਆ ਮੌਤ ਦੇ ਘਾਟ ,ਬਾਅਦ ਚ ਬੱਚੇ ਤੇ ਵੀ ਕੀਤਾ ਹਮਲਾ
Previous Post70 ਸਾਲ ਦੀ ਉਮਰ ਚ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ , ਵਾਪਰਿਆ ਚਮਤਕਾਰ
Next Postਮਸ਼ਹੂਰ ਦਿੱਗਜ ਅਦਾਕਾਰ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ