ਚਾਹ ਪੀਣ ਵਕਤ ਮਾਂ ਅਤੇ ਬੱਚੇ ਨਾਲ ਵਾਪਰਿਆ ਹਾਦਸਾ,ਪੁੱਤਰ ਨੂੰ ਦਾਖਿਲ ਕਰਾਇਆ ਹਸਪਤਾਲ- ਚਾਹ ਨਾ ਪੀਣ ਦੀ ਖਾਦੀ ਸੋਹੰ

ਆਈ ਤਾਜ਼ਾ ਵੱਡੀ ਖਬਰ 

ਹਰ ਮਾਂ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਰਹਿੰਦੀ ਹੈ। ਪਰ ਵਾਪਰਨ ਵਾਲੀਆਂ ਘਟਨਾਵਾਂ ਮਾਵਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿੱਥੇ ਉਨ੍ਹਾਂ ਦੇ ਬੱਚਿਆਂ ਉਪਰ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਹੈ। ਛੋਟੀ ਉਮਰ ਵਿਚ ਜਿਥੇ ਬੱਚੇ ਨਾਦਾਨ ਹੁੰਦੇ ਹਨ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਇੱਕ ਛੋਟੀ ਜਿਹੀ ਗਲਤੀ ਨਾਲ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਜਿਸ ਦੇ ਚਲਦਿਆਂ ਹੋਇਆਂ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਵੀ ਰੱਖਿਆ ਜਾਂਦਾ ਹੈ। ਪਰ ਇੱਕ ਛੋਟੀ ਜਿਹੀ ਗਲਤੀ ਉਨ੍ਹਾਂ ਦੇ ਬੱਚਿਆਂ ਲਈ ਮੁਸੀਬਤ ਬਣ ਜਾਂਦੀ ਹੈ। ਹੁਣ ਇਥੇ ਇਕ ਮਾਂ ਅਤੇ ਬੱਚੇ ਨਾਲ ਚਾਹ ਪੀਣ ਕਾਰਨ ਹਾਦਸਾ ਵਾਪਰਿਆ ਹੈ, ਜਿੱਥੇ ਪੁੱਤ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਮਾਂ ਵੱਲੋਂ ਚਾਹ ਨਾ ਪੀਣ ਦੀ ਸਹੁੰ ਖਾਧੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿਥੇ 38 ਸਾਲਾਂ ਦੀ ਇੰਗਲੈਂਡ ਦੇ ਕੈਂਟ ਦੀ ਰਹਿਣ ਵਾਲੀ ਮੈਰੀ ਡੋਇਲ ਆਪਣੇ ਇੱਕ ਸਾਲਾਂ ਦੇ ਪੁੱਤਰ ਮੈਸਨ ਦੇ ਨਾਲ ਪਲੇਅਗਰੁਪ ਲਈ ਜਾ ਰਹੀ ਸੀ। ਉਸ ਸਮੇਂ ਹੀ ਰਸਤੇ ਵਿੱਚ ਉਸ ਦਾ ਚਾਹ ਪੀਣ ਦਾ ਮਨ ਕੀਤਾ ਜਿਸ ਵਾਸਤੇ ਉਹ ਰਸਤੇ ਵਿੱਚ ਰੁਕ ਗਈ ਅਤੇ ਆਪਣੇ ਪੁੱਤਰ ਦੀ ਬੱਗੀ ਨੂੰ ਵੀ ਇਕ ਸਾਈਡ ਤੇ ਖੜ੍ਹਾ ਕਰ ਦਿੱਤਾ । ਜਿੱਥੇ ਵੇਟਰ ਵੱਲੋਂ ਇਕ ਕੱਪ ਚਾਹ ਦਾ ਲਿਆ ਕੇ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਬੱਚਾ ਉੱਚੀ-ਉੱਚੀ ਰੋਣ ਲੱਗ ਪਿਆ, ਕਿਉਂਕਿ ਬੱਚੇ ਦੇ ਉਪਰ ਗਰਮ ਚਾਹ ਡੁੱਲ੍ਹ ਗਈ ਸੀ ਜਿਸ ਕਾਰਨ ਬੱਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਜਿਸ ਤੋਂ ਬਾਅਦ ਮਾਂ ਵੱਲੋਂ ਤੁਰੰਤ ਹੀ ਆਪਣੇ ਪੁੱਤਰ ਨੂੰ ਪਾਣੀ ਵੱਲ ਲਿਜਾ ਕੇ ਠੰਢਾ ਕੀਤਾ ਗਿਆ ਅਤੇ ਐਂਬੂਲੈਂਸ ਨੂੰ ਫੋਨ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਉਸ ਮਾਸੂਮ ਬੱਚੇ ਦਾ ਚਾਰ ਘੰਟੇ ਤੱਕ ਆਪਰੇਸ਼ਨ ਚਲਦਾ ਰਿਹਾ ਜਿਸ ਤੋਂ ਬਾਅਦ ਬੱਚਾ ਬਿਲਕੁਲ ਠੀਕ ਹੈ।

ਮਾਂ ਦੇ ਦਿਲ ਵਿੱਚ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਅਜਿਹਾ ਡਰ ਬੈਠ ਗਿਆ ਕਿ ਉਸ ਵੱਲੋਂ ਹੁਣ ਅੱਗੇ ਤੋਂ ਚਾਹ ਨਾ ਪੀਣ ਦੀ ਸਹੁੰ ਖਾਧੀ ਗਈ ਹੈ ਅਤੇ ਮਾਂ ਨੂੰ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਵਾਸਤੇ ਖਾਸ ਧਿਆਨ ਰਖਣ ਅਤੇ ਗਰਮ ਚੀਜ਼ਾਂ ਤੋਂ ਬਚਾ ਕੇ ਰਖਣ ਵਾਸਤੇ ਆਖਿਆ ਗਿਆ ਹੈ। ਪਰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਬੱਚੇ ਉੱਪਰ ਚਾਹ ਕਿਸ ਤਰ੍ਹਾਂ ਡਿੱਗ ਗਈ ਸੀ, ਕਿਉਂਕਿ ਇਸ ਘਟਨਾ ਨੂੰ ਕਿਸੇ ਵੱਲੋਂ ਨਹੀ ਦੇਖਿਆ ਗਿਆ।