ਆਈ ਤਾਜਾ ਵੱਡੀ ਖਬਰ
ਵਿਆਹ ਦਾ ਦੂਜਾ ਨਾ ਸਮਝੌਤਾ ਹੁੰਦਾ ਹੈ। ਇਥੇ ਸਮਝੌਤੇ ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਇਸ ਰਿਸ਼ਤੇ ਦੇ ਵਿੱਚ ਇੱਕ ਦੂਜੇ ਦੀਆਂ ਖੁਸ਼ੀਆਂ ਕਾਰਨ ਕਈ ਵਾਰ ਖੁਦ ਦੀਆਂ ਖੁਸ਼ੀਆਂ ਨੂੰ ਵੀ ਕੁਰਬਾਨ ਕਰਨਾ ਪੈਂਦਾ ਹੈ l ਜੇਕਰ ਜ਼ਿੰਦਗੀ ਰੂਪੀ ਗੱਡੀ ਨੂੰ ਸਹੀ ਤਰੀਕੇ ਦੇ ਨਾਲ ਚਲਾਉਣਾ ਹੈ ਤਾਂ, ਉਸ ਵਾਸਤੇ ਸਭ ਤੋਂ ਜਰੂਰੀ ਇਹ ਹੈ ਕਿ ਪਤੀ ਪਤਨੀ ਨੂੰ ਇੱਕ ਦੂਜੇ ਦੇ ਸਾਥ ਦੇ ਨਾਲ ਨਾਲ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ l ਪਰ ਜੇਕਰ ਇਸ ਰਿਸ਼ਤੇ ਦੇ ਵਿੱਚ ਕੋਈ ਇੱਕ ਵੀ ਗਲਤੀ ਕਰਦਾ ਹੈ ਤਾਂ, ਉਸ ਦਾ ਖਮਿਆਜਾ ਸਾਰੇ ਦੇ ਸਾਰੇ ਟੱਬਰ ਨੂੰ ਭੁਗਤਨਾ ਪੈ ਜਾਂਦਾ ਹੈ।
ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਘਰ ਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਦਾ ਮਾਹੌਲ ਸੀ,ਸਾਰੇ ਨੱਚ ਟੱਪ ਕੇ ਇਸ ਖੁਸ਼ੀ ਨੂੰ ਮਨਾ ਰਹੇ ਸਨ l ਪਰ ਇਸੇ ਵਿਚਾਲੇ ਵਿਆਹ ਵਿੱਚ ਲਾੜੇ ਵੱਲੋਂ ਅਜਿਹੀ ਗੰਦੀ ਹਰਕਤ ਕੀਤੀ ਗਈ, ਜਿਸ ਕਾਰਨ ਲਾੜੀ ਨੇ ਗੁੱਸੇ ਵਿੱਚ ਆ ਕੇ ਲਾੜੇ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਤੇ ਗੁੱਸੇ ਵਿੱਚ ਖਾਲੀ ਹੱਥੀ ਹੀ ਬਰਾਤ ਤੋਰ ਦਿੱਤੀ l ਮਾਮਲਾ ਯੂਪੀ ਦੇ ਸੰਤ ਕਬੀਰਨਗਰ ਤੋਂ ਸਾਹਮਣੇ ਆਇਆ l
ਜਿੱਥੇ ਇੱਕ ਲਾੜੇ ਨੇ ਆਪਣੇ ਵਿਆਹ ਦੀ ਖੁਸ਼ੀ ਵਿੱਚ ਵੱਡੀ ਗਲਤੀ ਕਰ ਦਿੱਤੀ। ਦਰਅਸਲ ਉਸ ਨੇ ਵਿਆਹ ਦੀ ਬਰਾਤ ਵਿਚ ਸ਼ਾਮਲ ਹੋਣ ਵਾਲੇ ਦੋਸਤਾਂ ਨਾਲ ਸ਼ਰਾਬ ਪੀਤੀ। ਜਿਸ ਤੋਂ ਬਾਅਦ ਉਹ ਅਜੀਬ ਅਜੀਬ ਹਰਕਤਾ ਕਰਨ ਲੱਗ ਪਿਆ l ਦੂਜੇ ਪਾਸੇ ਦੁਆਰਪੂਜਾ ਵਿਚ ਉਸ ਦੀਆਂ ਹਰਕਤਾਂ ਦੇਖ ਕੇ ਗੱਲਾਂ ਸ਼ੁਰੂ ਹੋ ਗਈਆਂ।
ਜਦੋਂ ਇਹ ਖ਼ਬਰ ਲਾੜੀ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਗੁੱਸੇ ਵਿਚ ਆ ਗਈ। ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕਾਫੀ ਸਮਾਂ ਸਮਝਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਵਿਆਹ ਤੋਂ ਬਿਨਾਂ ਵਾਪਸ ਪਰਤਣਾ ਪਿਆ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੁੜੀ ਦੇ ਇਸ ਫੈਸਲੇ ਦੀ ਜਿੱਥੇ ਤਾਰੀਫ ਕੀਤੀ ਗਈ, ਉੱਥੇ ਹੀ ਬਹੁਤ ਸਾਰੇ ਲੋਕ ਇਸ ਫੈਸਲੇ ਨਿੰਦਦੇ ਹੋਏ ਵੀ ਨਜ਼ਰ ਆਏ l

Previous Postਇਹ ਬਜ਼ੁਰਗ 110 ਸਾਲਾਂ ਦੀ ਉਮਰ ਚ ਖੁਦ ਕਰਦੇ ਆਪਣਾ ਸਾਰਾ ਕੰਮ , ਦਸਿਆ ਲੰਬੀ ਜਿੰਦਗੀ ਦਾ ਰਾਜ
Next Postਇਸ ਦੇਸ਼ ਚ ਪੱਥਰਾਂ ਨੂੰ ਪਾਲਤੂ ਜਾਨਵਰਾਂ ਵਾਂਗ ਪਾਲ ਰਹੇ ਲੋਕ , ਕਾਰਨ ਜਾਣ ਹਰੇਕ ਹੁੰਦਾ ਹੈਰਾਨ