ਚਲ ਰਹੀ ਜੰਗ ਵਿਚਕਾਰ ਰੂਸ ਲਈ ਆ ਗਈ ਵੱਡੀ ਮਾੜੀ ਖਬਰ – ਸੰਯੁਕਤ ਰਾਸ਼ਟਰ ਨੇ ਦੇ ਦਿੱਤਾ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਮਹੀਨੇ 24 ਫਰਵਰੀ ਤੋਂ ਜਿੱਥੇ ਰੂਸ ਵੱਲੋਂ ਅਚਾਨਕ ਯੂਕ੍ਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ,ਰੂਸ ਤੇ ਯੂਕਰੇਨ ਦੇ ਵਿਚਕਾਰ ਸ਼ੁਰੂ ਹੋਏ ਯੁੱਧ ਦੇ ਵਿੱਚ ਜਿੱਥੇ ਯੂਕਰੇਨ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਇਸ ਯੁਧ ਨੂੰ ਰੋਕਣ ਵਾਸਤੇ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਯੂਕਰੇਨ ਅਤੇ ਰੂਸ ਦੇ ਵਿਚਕਾਰ ਇਸ ਯੁਧ ਨੂੰ ਲੈ ਕੇ ਗੱਲਬਾਤ ਵੀ ਜਾਰੀ ਹੈ ਅਤੇ ਆਪਸੀ ਸਹਿਮਤੀ ਹੋਣ ਤੇ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ।

ਪਰ ਅਜੇ ਤਕ ਦੋਹਾਂ ਦੇਸ਼ਾਂ ਦੇ ਹਮਾਇਤੀਆਂ ਵਿਚਕਾਰ ਹੋਈ ਗੱਲਬਾਤ ਤੋਂ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਹੈ। ਹੁਣ ਚੱਲ ਰਹੀ ਜੰਗ ਵਿਚਕਾਰ ਰੂਸ ਲਈ ਆਈ ਵੱਡੀ ਮਾੜੀ ਖ਼ਬਰ ਜਿੱਥੇ ਸੰਯੁਕਤ ਰਾਸ਼ਟਰ ਵੱਲੋਂ ਇਹ ਹੁਕਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਓਥੇ ਹੀ ਅਮਰੀਕਾ,ਕੈਨੇਡਾ,ਤੇ ਫਰਾਂਸ ,ਬ੍ਰਿਟੇਨ, ਵੱਲੋਂ ਰੂਸ ਨੂੰ ਯੁੱਧ ਖ਼ਤਮ ਕੀਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਵੱਲੋਂ ਫੌਜੀ ਮੁਹਿੰਮ ਨੂੰ ਰੋਕਣ ਵਾਸਤੇ ਬੁੱਧਵਾਰ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਉਥੇ ਹੀ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਹੀ ਰੂਸ ਵੱਲੋਂ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਇਸ ਅਦਾਲਤ ਵੱਲੋਂ ਲਾਗੂ ਕੀਤੇ ਗਏ ਹੁਕਮ ਦੀ ਪਾਲਣਾ ਕੀਤੀ ਜਾਵੇਗੀ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਅਮਰੀਕੀ ਜੱਜ ਵੱਲੋਂ ਆਖਿਆ ਗਿਆ ਹੈ ਕਿ ਰੂਸ ਵੱਲੋਂ ਜਿੱਥੇ ਯੂਕਰੇਨ ਵਿੱਚ 24 ਫਰਵਰੀ ਤੋਂ ਆਪਣੀ ਯੁੱਧ ਮਹਿੰਮ ਸ਼ੁਰੂ ਕੀਤੀ ਹੈ।

ਉਨ੍ਹਾਂ ਕਾਰਵਾਈਆਂ ਨੂੰ ਤੁਰੰਤ ਰੋਕਿਆ ਜਾਵੇ।। ਉਥੇ ਹੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਯੂਕਰੇਨ ਵੱਲੋਂ ਦੋ ਹਫਤੇ ਪਹਿਲਾਂ ਦਖਲ ਦੇਣ ਵਾਸਤੇ ਅਪੀਲ ਕੀਤੀ ਗਈ ਸੀ। ਉਥੇ ਹੀ ਰੂਸ ਨੇ ਕਤਲੇਆਮ ਰੋਕਣ ਸਬੰਧੀ 1948 ਦੀ ਇਕ ਸੰਧੀ ਦੀ ਉਲੰਘਣਾ ਕਰਦੇ ਹੋਏ ਯੂਕਰੇਨ ਦੇ ਕਤਲੇਆਮ ਕਰਨ ਦਾ ਝੂਠਾ ਦੋਸ਼ ਲਾਇਆ ਹੈ। ਜਿਸ ਤੋਂ ਬਾਅਦ ਰੂਸ ਵੱਲੋਂ ਹਮਲੇ ਦਾ ਬਹਾਨਾ ਲਾ ਕੇ ਤਬਾਹੀ ਮਚਾਈ ਜਾ ਰਹੀ ਹੈ।