ਆਈ ਤਾਜ਼ਾ ਵੱਡੀ ਖਬਰ
ਪਿਛਲੇ ਮਹੀਨੇ 24 ਫਰਵਰੀ ਨੂੰ ਰੂਸ ਵੱਲੋਂ ਜਦੋਂ ਅਚਾਨਕ ਹੀ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ। ਰੂਸ ਦੇ ਇਸ ਕਦਮ ਦੀ ਬਹੁਤ ਸਾਰੇ ਦੇਸ਼ਾਂ ਵੱਲੋਂ ਆਲੋਚਨਾ ਕੀਤੀ ਗਈ। ਜਿਨ੍ਹਾਂ ਵੱਲੋਂ ਇਸ ਹਮਲੇ ਨੂੰ ਰੋਕਣ ਵਾਸਤੇ ਵੀ ਰੂਸ ਨੂੰ ਅਪੀਲ ਕੀਤੀ ਗਈ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕੇ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕੀਤਾ ਜਾ ਸਕਦਾ ਹੈ , ਤਾਂ ਰੂਸ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਇਸ ਹਮਲੇ ਨੂੰ ਜਿੱਥੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉੱਥੇ ਹੀ ਬਹੁਤ ਸਾਰੇ ਯੂਕਰੇਨ ਵਾਸੀ ਆਪਣੇ ਦੇਸ਼ ਨੂੰ ਛੱਡ ਕੇ ਹੋਰ ਦੇਸ਼ਾਂ ਵਿੱਚ ਪਨਾਹ ਲੈ ਰਹੇ ਹਨ।
ਯੂਕਰੇਨ ਵਿੱਚ ਇਨਾਂ ਹਵਾਈ ਹਮਲਿਆਂ ਦੇ ਕਾਰਣ ਬਹੁਤ ਸਾਰਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉਪਰ ਇਸ ਹਮਲੇ ਨੂੰ ਰੋਕਣ ਅਤੇ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਪਾਬੰਦੀ ਲਾਗੂ ਕੀਤੀਆਂ ਗਈਆਂ ਹਨ,ਹੁਣ ਚੱਲ ਰਹੀ ਜੰਗ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਇਹ ਬੜੀ ਚੰਗੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਉਸ ਉਪਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਰੂਸ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਲੋਕਪ੍ਰਿਯਤਾ ਪਹਿਲਾਂ ਦੇ ਮੁਕਾਬਲੇ ਹੋਰ ਵੀ ਵਧ ਗਈ ਹੈ।
ਜਿੱਥੇ ਇੱਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪਹਿਲਾਂ ਰਾਸ਼ਟਰਪਤੀ ਨੂੰ ਦੂਸਰੇ ਲੋਕਾਂ ਵੱਲੋਂ 60 ਫੀਸਦੀ ਪਸੰਦ ਕੀਤਾ ਜਾ ਰਿਹਾ ਸੀ, ਪਰ ਯੂਕਰੇਨ ਉਪਰ ਕੀਤੇ ਗਏ ਹਮਲੇ ਨੂੰ ਰੂਸ ਤੇ ਬਹੁਤ ਸਾਰੇ ਲੋਕਾਂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜਿਸ ਕਾਰਨ ਰਾਸ਼ਟਰਪਤੀ ਦੀ ਲੋਕਪ੍ਰੀਅਤਾ ਇਕ ਵਾਰ ਫਿਰ ਸਿਖਰ ਤੇ ਪਹੁੰਚ ਗਈ ਹੈ ਜਿੱਥੇ ਸਰਵੇਖਣ ਦੌਰਾਨ 71 ਫੀਸਦੀ ਲੋਕਾਂ ਵੱਲੋਂ ਉਨ੍ਹਾਂ ਤੇ ਭਰੋਸਾ ਪ੍ਰਗਟਾਇਆ ਗਿਆ ਹੈ। ਪੁਤਿਨ ਜਿੱਥੇ ਦੁਨੀਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਦੇ ਰੂਪ ਵਿੱਚ ਸੂਚੀਬੱਧ ਹਨ।
ਉਥੇ ਹੀ ਮਸਕ ਦੇ ਇੱਕ ਬਿਜ਼ਨਸਮੈਨ ਵੱਲੋਂ ਇੰਟਰਵਿਊ ਦੌਰਾਨ ਆਖਿਆ ਗਿਆ ਹੈ ਕਿ ਉਹਨਾਂ ਤੋਂ ਵਧੇਰੇ ਅਮੀਰ ਪੁਤਿਨ ਹਨ। ਜੋ ਦੁਨੀਆਂ ਦੇ ਸ਼ਕਤੀਸ਼ਾਲੀ ਲੋਕਾਂ ਵਿੱਚ ਸ਼ਾਮਲ ਹਨ। ਰਾਸ਼ਟਰਪਤੀ ਦੇ ਸਰਹੱਦੀ ਖੇਤਰਾਂ ਵਿੱਚ ਫਾਰ ਪੁਤਿਨ ਹੈਸ਼ਟੈਗ ਵਾਲੇ ਪੋਸਟਰ ਵੀ ਲਗਾਏ ਜਾ ਰਹੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਉਪਰ ਭਰੋਸਾ ਜਤਾਇਆ ਜਾ ਰਿਹਾ ਹੈ, ਤੇ ਯੂਕ੍ਰੇਨ ਦੇ ਖਿਲਾਫ ਚਲਾਏ ਵਿਸ਼ੇਸ਼ ਫੌਜੀ ਅਪ੍ਰੇਸ਼ਨ ਨੂੰ ਮਨਜ਼ੂਰੀ ਵੀ ਰੂਸ ਦੇ ਲੋਕਾਂ ਵੱਲੋਂ ਦਿੱਤੀ ਗਈ ਹੈ।
Previous Postਕਨੇਡਾ ਚ ਇੱਕੋ ਪ੍ਰੀਵਾਰ ਦੇ 5 ਜੀਆਂ ਦੀ ਹੋਈ ਘਰ ਦੇ ਅੰਦਰ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
Next Postਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਲਈ ਆਈ ਵੱਡੀ ਖੁਸ਼ਖਬਰੀ – ਇਮਰਾਨ ਖ਼ਾਨ ਨੇ ਕਰਤਾ ਇਹ ਵੱਡਾ ਐਲਾਨ