ਚਲ ਰਹੀ ਜੰਗ ਦੇ ਵਿਚਕਾਰ ਯੂਕਰੇਨ ਨੇ ਲੁਕੋਈ ਇਹ ਬੇਸ਼ਕੀਮਤੀ ਚੀਜ – ਤਸਵੀਰਾਂ ਆਈਆਂ ਸਾਹਮਣੇ

ਆਈ ਤਾਜਾ ਵੱਡੀ ਖਬਰ 

ਪਿਛਲੇ 13 ਦਿਨਾਂ ਤੋਂ ਲਗਾਤਾਰ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਜਾਰੀ ਹੈ। ਇਸ ਯੁੱਧ ਦਾ ਅਸਰ ਜਿੱਥੇ ਪੂਰੇ ਵਿਸ਼ਵ ਉਪਰ ਪੈ ਰਿਹਾ ਹੈ ਉਥੇ ਹੀ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦੇ ਹਾਲਾਤਾਂ ਚੋ ਗੁਜ਼ਰਨ ਲਈ ਮਜਬੂਰ ਹੋ ਗਏ ਹਨ। ਕਿਉਂਕਿ ਇਸ ਯੁੱਧ ਦੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਅਦਾਨ-ਪ੍ਰਦਾਨ ਉਪਰ ਗਹਿਰਾ ਅਸਰ ਹੋਇਆ ਹੈ। ਉੱਥੇ ਹੀ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਯੁਧ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉਪਰ ਲਗਾਤਾਰ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉੱਥੇ ਹੀ ਰੂਸ ਉਪਰ ਇਸ ਯੁੱਧ ਨੂੰ ਰੋਕਣ ਵਾਸਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ।

ਹੁਣ ਚਲ ਰਹੀ ਜੰਗ ਦੇ ਵਿਚਕਾਰ ਯੂਕਰੇਨ ਵੱਲੋਂ ਇਹ ਬੇਸ਼ਕੀਮਤੀ ਚੀਜ਼ ਲੁਕਾਈ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਲਗਾਤਾਰ ਰੂਸ ਵੱਲੋਂ ਯੂਕਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਯੂਕਰੇਨ ਵਿੱਚ ਇਨਾਂ ਹਵਾਈ ਹਮਲਿਆਂ ਦੇ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਰੂਸ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਕਬਜ਼ਾ ਕੀਤਾ ਜਾ ਰਿਹਾ ਹੈ। ਯੁਕਰੇਨ ਦੇ ਸੈਨਿਕਾਂ ਵੱਲੋਂ ਜਿੱਥੇ ਰੂਸ ਦੀ ਫ਼ੌਜ ਨੂੰ ਰਾਜਧਾਨੀ ਕੀਵ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਹੀ ਰਾਸ਼ਟਰਪਤੀ ਵੱਲੋਂ ਅੱਗੇ ਆ ਕੇ ਆਪਣੀ ਸੈਨਾ ਨੂੰ ਹਿੰਮਤ ਦਿੱਤੀ ਜਾ ਰਹੀ ਹੈ।

ਹੁਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਯੂਕਰੇਨ ਵੱਲੋਂ ਲਵੀਵ ਦੇ ਚਰਚ ਵਿੱਚ ਸਥਿਤ ਈਸਾ ਮਸੀਹ ਦੀ ਵਿਸ਼ਾਲ ਮੂਰਤੀ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਲਿਜਾ ਕੇ ਛੁਪਾ ਦਿੱਤਾ ਗਿਆ ਹੈ। ਜਿੱਥੇ ਯੂਕਰੇਨ ਅਤੇ ਫ਼ੌਜੀਆਂ ਵੱਲੋਂ ਲਗਾਤਾਰ ਬਹਾਦਰੀ ਨਾਲ ਡਟ ਕੇ ਰੂਸ ਦੀ ਫੌਜ ਦਾ ਸਾਹਮਣਾ ਕੀਤਾ ਜਾ ਰਿਹਾ ਹੈ।

ਉੱਥੇ ਹੀ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਤਰ੍ਹਾਂ ਹੋਇਆ ਹੈ ਕਿ ਮੂਰਤੀ ਨੂੰ ਲੁਕਾਉਣਾ ਪਿਆ ਹੈ। ਇਸ ਤੋਂ ਪਹਿਲਾਂ ਵੀ ਆਖਰੀ ਵਾਰ ਦੂਜੇ ਵਿਸ਼ਵ ਯੁੱਧ ਦੀ ਜੰਗ ਦੌਰਾਨ ਵੀ ਈਸਾ ਮਸੀਹ ਦੀ ਮੂਰਤੀ ਨੂੰ ਚਰਚ ਤੋਂ ਬਾਹਰ ਕੱਢ ਕੇ ਲੁਕੋ ਦਿੱਤਾ ਗਿਆ ਸੀ। ਕਿਉਂਕਿ ਹੁਣ ਵੀ ਰੂਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਹੋਇਆਂ ਇਹ ਕਦਮ ਚੁੱਕੇ ਗਏ ਹਨ।