ਆਈ ਤਾਜਾ ਵੱਡੀ ਖਬਰ
ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਜਾ ਰਹੇ ਹਮਲੇ ਜਿੱਥੇ ਅੱਜ 13 ਵੇਂ ਦਿਨ ਵੀ ਲਗਾਤਾਰ ਜਾਰੀ ਹਨ ਉਥੇ ਹੀ ਯੂਕਰੇਨ ਦਾ ਯੁੱਧ ਕਾਰਨ ਭਾਰੀ ਨੁਕਸਾਨ ਹੋਇਆ ਹੈ। ਯੁਕਰੇਨ ਵਲੋ ਜਿੱਥੇ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਰੂਸ ਉਪਰ ਦਬਾਅ ਬਣਾਉਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ। ਉਥੇ ਹੀ ਰੂਸ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਤੋਂ ਯੂਕਰੇਨ ਫੌਜ ਵਿਚ ਸ਼ਾਮਲ ਹੋਣ ਵਾਸਤੇ ਆਉਣ ਵਾਲੇ ਲੋਕਾਂ ਨੂੰ ਬਿਨ੍ਹਾਂ ਵੀਜ਼ੇ ਤੋਂ ਹੀ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਰੂਸ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਦੇ ਬਹੁਤ ਸਾਰੇ ਸ਼ਹਿਰਾਂ ਉਪਰ ਹਮਲੇ ਕੀਤੇ ਜਾ ਰਹੇ ਹਨ ਉਥੇ ਹੀ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਅਤੇ ਸਾਬਕਾ ਫੌਜੀਆਂ ਵੱਲੋਂ ਯੂਕ੍ਰੇਨ ਦੀ ਸੈਨਾ ਵਿੱਚ ਸ਼ਾਮਲ ਹੋ ਕੇ ਰੂਸ ਦੇ ਖਿਲਾਫ ਜੰਗ ਲੜੀ ਜਾ ਰਹੀ ਹੈ।
ਹੁਣ ਚੱਲ ਰਹੀ ਜੰਗ ਵਿਚ ਭਾਰਤੀ ਵਿਦਿਆਰਥੀ ਵੱਲੋਂ ਯੂਕਰੇਨ ਚ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਭ ਹੈਰਾਨ ਰਹਿ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਜਿਥੇ ਜੇਲ੍ਹ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਆਪਣੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਰਿਹਾ ਹੈ ਜਿਸ ਵਾਸਤੇ ਭਾਰਤ ਸਰਕਾਰ ਵੱਲੋਂ ਅਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਸੀ। ਉੱਥੇ ਹੀ ਤਾਮਿਲਨਾਡੂ ਦੇ ਯੂਕਰੇਨ ਵਿੱਚ ਪੜ੍ਹਾਈ ਕਰਨ ਗਏ ਇਕ ਵਿਦਿਆਰਥੀ ਦੀ ਕੋਈ ਖ਼ਬਰ ਨਾ ਮਿਲਣ ਤੇ ਮਾਪਿਆਂ ਵੱਲੋਂ ਲਗਾਤਾਰ ਸਰਕਾਰ ਨੂੰ ਆਖਿਆ ਜਾ ਰਿਹਾ ਸੀ।
ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਬੇਟਾ ਸੈਨਿਕੇਸ਼ ਆਪਣੀ ਪੜ੍ਹਾਈ ਕਰਨ ਵਾਸਤੇ 2018 ਵਿੱਚ ਯੂਕਰੇਨ ਗਿਆ ਸੀ, ਜਿਸ ਦੀ ਪੜ੍ਹਾਈ ਇਸ ਸਾਲ ਜੁਲਾਈ 2022 ਵਿਚ ਪੂਰੀ ਹੋਣ ਵਾਲੀ ਸੀ। ਪਰ ਇਸ ਯੁੱਧ ਦੌਰਾਨ ਜਿੱਥੇ ਬਹੁਤ ਸਾਰੇ ਵਿਦਿਆਰਥੀ ਵਾਪਸ ਪਰਤ ਆਏ ਉਥੇ ਹੀ ਇਹ ਭਾਰਤੀ ਵਿਦਿਆਰਥੀ ਫੌਜ ਵਿਚ ਸ਼ਾਮਲ ਹੋ ਗਿਆ।
ਜੋ ਹੁਣ ਯੂਕਰੇਨ ਵਿੱਚ ਰਹਿ ਕੇ ਰੂਸ ਦੇ ਖਿਲਾਫ ਲੜ ਰਿਹਾ ਹੈ।ਇਸ ਸਬੰਧੀ ਜਦੋਂ ਭਾਰਤੀ ਦੂਤਾਘਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਉੱਥੇ ਹੀ ਇਸ ਵਿਦਿਆਰਥੀ ਦੇ ਮਾਪੇ ਚਿੰਤਾ ਵਿਚ ਹਨ।
Home ਤਾਜਾ ਖ਼ਬਰਾਂ ਚਲ ਰਹੀ ਜੰਗ ਚ ਭਾਰਤੀ ਵਿਦਿਆਰਥੀ ਨੇ ਯੂਕਰੇਨ ਚ ਕੀਤਾ ਅਜਿਹਾ ਕੰਮ ਸਭ ਹੋ ਗਏ ਹੈਰਾਨ- ਤਾਜਾ ਵੱਡੀ ਖਬਰ
Previous Postਵਾਪਰਿਆ ਕਹਿਰ ਘਰ ਦੇ ਅੰਦਰ ਇਸ ਤਰਾਂ 8 ਮਹੀਨਿਆਂ ਦੇ ਬੱਚੇ ਸਮੇਤ 5 ਜਾਣਿਆਂ ਨੂੰ ਮਿਲੀ ਇਕੱਠਿਆਂ ਮੌਤ
Next Postਭਾਰਤ ਆਉਣ ਜਾਣ ਵਾਲੇ ਅੰਤਰਾਸ਼ਟਰੀ ਯਾਤਰੀਆਂ ਲਈ ਅਚਾਨਕ ਹੁਣ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ