ਆਈ ਤਾਜ਼ਾ ਵੱਡੀ ਖਬਰ
ਜਿੱਥੇ ਅਗਿਆਨਤਾ ਨੂੰ ਦੂਰ ਕਰਨ ਦਾ ਇੱਕ ਮਾਤਰ ਜ਼ਰੀਆ ਸਿਰਫ਼ ਤੇ ਸਿਰਫ਼ ਸਿੱਖਿਆ ਨੂੰ ਕਿਹਾ ਜਾਂਦਾ ਹੈ । ਇਸ ਸਿੱਖਿਆ ਨੂੰ ਹਾਸਲ ਕਰਨ ਦੇ ਲਈ ਲੋਕ ਆਪਣੇ ਬੱਚਿਆਂ ਨੂੰ ਮਹਿੰਗੇ ਮਹਿੰਗੇ ਸਕੂਲਾਂ , ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਚ ਬੱਚਿਆਂ ਨੂੰ ਪੜ੍ਹਾਉਂਦੇ ਹਨ । ਤਾਂ ਜੋ ਉਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ ਕਿਸੇ ਵੱਡੇ ਮੁਕਾਮ ਤਕ ਪਹੁੰਚ ਜਾਣ । ਇਨ੍ਹਾਂ ਮੁਕਾਮਾਂ ਨੂੰ ਹਾਸਲ ਕਰਨ ਦਿੱਲੀ ਸਾਨੂੰ ਬਹੁਤ ਸਾਰੀਆਂ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਹਨ । ਜੇਕਰ ਜੀਵਨ ਦੇ ਵਿੱਚ ਕਿਸੇ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਹੈ ਤਾਂ ਉਸਦੇ ਲਈ ਬਤੌਰ ਪ੍ਰੀਖਿਆ ਦੇਣੀ ਲਾਜ਼ਮੀ ਹੈ ।
ਇਸੇ ਪ੍ਰੀਖਿਆ ਨੂੰ ਲੈ ਕੇ ਅੱਜ ਅਸੀਂ ਇਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਪੜ੍ਹ ਕੇ ਤੁਹਾਡੇ ਹੋਸ਼ ਉੱਡ ਜਾਣਗੇ । ਤੇ ਮਨ ਹੀ ਮਨ ਤੁਸੀਂ ਸੋਚੋਗੇ ਕਿ ਅਜਿਹਾ ਹੋ ਸਕਦਾ ਹੈ ?ਦਰਅਸਲ ਸਰਕਾਰੀ ਟੀਚਰ ਬਣਨ ਦੇ ਲਈ REET ਦੀ ਪ੍ਰੀਖਿਆ ਹੁੰਦੀ ਹੈ , ਉਸੇ ਪ੍ਰੀਖਿਆ ਦੌਰਾਨ ਇਕ ਅਜਿਹਾ ਕਾਰਾ ਹੋਇਆ ਹੈ ਜਿਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਛਿੜ ਚੁੱਕੀ ਹੈ । ਇਸ ਪ੍ਰੀਖਿਆ ਦੇ ਵਿੱਚ ਇੱਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਨੂੰ ਕਾਬੂ ਕੀਤਾ ਗਿਆ ਜਿਸਦੇ ਵੱਲੋਂ ਇਸ ਪ੍ਰੀਖਿਆ ਦੌਰਾਨ ਨਕਲ ਕਰਨ ਦਾ ਇਕ ਅਜਿਹਾ ਤਰੀਕਾ ਅਪਣਾਇਆ ਗਿਆ ਜੋ ਤਰੀਕਾ ਸਭ ਨੂੰ ਹੀ ਹੈਰਾਨ ਕਰ ਰਿਹਾ ਹੈ ।
ਉਸਦੇ ਵੱਲੋਂ ਜਿਸ ਯੰਤਰ ਦਾ ਨਕਲ ਕਰਨ ਦੇ ਲਈ ਉਪਯੋਗ ਕੀਤਾ ਜਾ ਰਿਹਾ ਸੀ , ਉਸ ਯੰਤਰ ਦੀ ਕੀਮਤ ਲੱਖਾਂ ਰੁਪਿਆਂ ਦੇ ਵਿਚ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਵਿਦਿਆਰਥੀ ਇੱਕ ਚੱਪਲ ਪਾ ਕੇ ਆਇਆ ਸੀ ਪੇਪਰ ਦੇਣ ਦੇ ਲਈ । ਇਹ ਚੱਪਲ ਕੋਈ ਆਮ ਚੱਪਲ ਨਹੀਂ , ਸਗੋਂ ਇਸ ਚੱਪਲ ਦੇ ਵਿੱਚ ਬਲਿਊਟੁੱਥ ਡਿਵਾਈਸ ਸੀ ਜਿਸ ਦੀ ਮਦਦ ਦੇ ਨਾਲ ਇਸ ਵਿਦਿਆਰਥੀ ਦੇ ਵੱਲੋਂ ਨਕਲ ਕੀਤੀ ਜਾਣੀ ਸੀ । ਇਸ ਪੇਪਰ ਦੇ ਦੌਰਾਨ ਪਰ ਮੌਕੇ ਤੇ ਹੀ ਐਗਜ਼ਾਮੀਨਰ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ।
ਉੱਥੇ ਹੀ ਇਸ ਚੱਪਲ ਦੀ ਕੀਮਤ ਤਕਰੀਬਨ ਛੇ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ । ਇਸ ਚੱਪਲ ਨੂੰ ਬਣਾਉਣ ਵਾਲੇ ਗਰੁੱਪ ਦੇ ਵੱਲੋਂ ਹੁਣ ਤਕ ਪੱਚੀ ਅਜਿਹੀਆਂ ਚੱਪਲਾਂ ਵੇਚ ਦਿੱਤੀਆਂ ਗਈਆਂ ਹਨ । ਇਹ ਰਾਜਸਥਾਨ ਦੀ ਘਟਨਾ ਹੈ । ਜਿੱਥੇ ਬਲਿਊਟੁੱਥ ਵਾਲੀਆਂ ਚੱਪਲ ਪਾ ਕੇ ਇਕ ਵਿਦਿਆਰਥੀ ਦੇ ਵੱਲੋਂ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ।