ਘੁੰਮਣ ਗਈ ਪਤਨੀ ਅਚਾਨਕ ਹੋਈ ਸੀ ਲਾਪਤਾ, ਪਤੀ ਨੇ ਲੱਭਣ ਨੇ ਖਰਚ ਕਰਤੇ 1 ਕਰੋੜ, ਬਾਅਦ ਚ ਕੁਝ ਹੋਰ ਹੀ ਨਿਕਲਿਆ

ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿਚ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਤਾਰ ਤਾਰ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਇੱਕ-ਦੂਸਰੇ ਦਾ ਸਾਥ ਵੀ ਨਹੀਂ ਨਿਭਾਇਆ ਜਾਂਦਾ।। ਜਿੱਥੇ ਬਹੁਤ ਸਾਰੇ ਨੌਜਵਾਨਾਂ ਦੇ ਵਿਆਹ ਉਨ੍ਹਾਂ ਦੀ ਮਰਜ਼ੀ ਦੇ ਅਨੁਸਾਰ ਕੀਤੇ ਜਾਂਦੇ ਹਨ ਉਥੇ ਹੀ ਪਰਿਵਾਰ ਵੱਲੋਂ ਆਪਣੀ ਮਰਜ਼ੀ ਦੇ ਅਨੁਸਾਰ ਹੀ ਆਪਣੇ ਬੱਚਿਆਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ। ਜਿਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਬਾਰੇ ਸੋਚ ਕੇ ਸਭ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਹੁੰਦਾ। ਹੁਣ ਘੁੰਮਣ ਗਈ ਪਤਨੀ ਅਚਾਨਕ ਹੀ ਲਾਪਤਾ ਹੋਈ ਹੈ ਜਿੱਥੇ ਪਤੀ ਵੱਲੋਂ ਇਕ ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਬਾਅਦ ਵਿੱਚ ਸੱਚਾਈ ਕੁਝ ਹੋਰ ਹੀ ਨਿਕਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਸ਼ਾਖਾਪਟਨਮ ਦੇ ਇਕ ਵਿਆਹੁਤਾ ਜੋੜੇ ਦਾ ਵਿਆਹ 2020 ਵਿੱਚ ਹੋਇਆ ਸੀ। ਉਸ ਸਮੇਂ ਜਿਥੇ ਲੜਕੀ ਵੱਲੋਂ ਆਪਣੀ ਪੜ੍ਹਾਈ ਕੀਤੀ ਜਾ ਰਹੀ ਸੀ ਅਤੇ ਉਸ ਦਾ ਪਤੀ ਹੈਦਰਾਬਾਦ ਦੀ ਇੱਕ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉੱਥੇ ਹੀ ਬੀਤੇ ਦਿਨੀਂ ਪਤੀ-ਪਤਨੀ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਸਤੇ ਜਿਥੇ ਇੱਕ ਮੰਦਰ ਅਤੇ ਸਮੁੰਦਰ ਤੱਟ ਉਪਰ ਗਏ ਹੋਏ ਸਨ, ਉਸ ਸਮੇਂ ਹੀ ਪਤਨੀ ਦੇ ਅਚਾਨਕ ਗਾਇਬ ਹੋਣ ਤੋਂ ਬਾਅਦ ਪਤੀ ਵੱਲੋਂ ਉਸ ਦੀ ਭਾਲ ਕਰਨ ਵਾਸਤੇ ਇਕ ਕਰੋੜ ਰੁਪਇਆ ਖਰਚ ਕਰ ਦਿੱਤਾ ਗਿਆ।

ਜਿਸ ਸਮੇਂ ਪਤੀ ਦਾ ਅਚਾਨਕ ਫ਼ੋਨ ਆਇਆ ਅਤੇ ਉਹ ਗੱਲ ਕਰ ਰਿਹਾ ਸੀ ਤਾਂ ਬਾਅਦ ਵਿੱਚ ਵੇਖਿਆ ਕਿ ਉਸ ਦੀ ਪਤਨੀ ਗਾਇਬ ਸੀ ਉਸ ਨੂੰ ਲੱਗਿਆ ਕਿ ਸਮੁੰਦਰ ਦੀਆਂ ਲਹਿਰਾਂ ਦੇ ਵਿਚ ਉਸ ਦੀ ਪਤਨੀ ਗਾਇਬ ਹੋ ਗਈ ਹੈ ਜਿਸ ਕਾਰਨ ਉਸ ਵੱਲੋਂ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਅਤੇ ਗੋਤਾਖੋਰਾਂ ਦੀ ਮਦਦ ਲਈ ਗਈ, ਜਲ ਸੈਨਾ ਅਤੇ ਮਰੀਨ ਦੀ ਮਦਦ ਵੀ ਲਈ ਗਈ ਅਤੇ ਮਛੇਰਿਆਂ ਦੀ ਮਦਦ ਹਾਸਲ ਕੀਤੀ ਗਈ।

ਜਿਥੇ ਲੜਕੀ ਦੇ ਪੇਕੇ ਅਤੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਉਸ ਵਾਸਤੇ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਥੇ ਹੀ ਅਚਾਨਕ ਉਸ ਵੱਲੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹ ਬਿਲਕੁਲ ਸੁਰੱਖਿਅਤ ਹੈ ਅਤੇ ਆਪਣੇ ਪ੍ਰੇਮੀ ਨਾਲ ਆਂਧਰਾ ਪ੍ਰਦੇਸ਼ ਚਲੇ ਗਈ ਹੈ।