ਬੀਤੇ ਕੁਝ ਸਮੇਂ ਤੋਂ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹੋਈਆਂ ਬੇਹਦ ਹੀ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ। ਵੱਖ-ਵੱਖ ਕਾਰਨਾਂ ਦੇ ਕਾਰਨ ਫਿਲਮੀ ਸਿਤਾਰੇ ਆਪਣੀਆਂ ਜਾਨਾਂ ਗਵਾਉਂਦੇ ਪਏ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਘਰ ਦੀ ਚਿਮਨੀ ਤੋਂ ਗੈਸ ਲੀਕ ਹੋਣ ਦੇ ਕਾਰਨ ਇੱਕ ਮਸ਼ਹੂਰ ਅਦਾਕਾਰਾ ਦੀ ਅਚਾਨਕ ਮੌਤ ਹੋ ਗਈ। ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮਸ਼ਹੂਰ ਅਦਾਕਾਰਾ ਤੇ ਮਾਡਲ ਡੇਲ ਹੇਡਨ ਦੀ ਅਮਰੀਕਾ ਦੇ ਪੈਨਸਿਲਵੇਨੀਆ ਵਿਚ ਅਚਾਨਕ ਮੌਤ ਹੋ ਗਈ । ਸ਼ੱਕੀ ਹਾਲਾਤਾਂ ਦੇ ਵਿੱਚ ਉਹਨ੍ਾਂ ਦੀ ਲਾਸ਼ ਘਰ ਵਿੱਚੋਂ ਬਰਾਮਦ ਹੋਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਉਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਪੁਲਸ ਮੁਤਾਬਕ ਹੇਡਨ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਕਾਰਨ ਹੋਈ ਹੈ। 76 ਸਾਲਾਂ ਦੀ ਉਮਰ ਵਿੱਚ ਉਨਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਬਕਸ ਕਾਉਂਟੀ ਦੇ ਅਧਿਕਾਰੀਆਂ ਨੂੰ ਬੀਤੇ ਦਿਨੀਂ ਸਵੇਰੇ ਸੂਚਿਤ ਕੀਤਾ ਗਿਆ ਸੀ ਕਿ ਸੋਲੇਬਰੀ ਟਾਊਨਸ਼ਿਪ ਦੇ ਇਕ ਘਰ ਵਿਚ ਇਕ ਔਰਤ ਨੂੰ ਬੇਹੋਸ਼ ਪਾਇਆ ਗਿਆ ਸੀ, ਜਦੋਂ ਮੌਕੇ ਤੇ ਉਹਨਾਂ ਨੂੰ ਆ ਕੇ ਵੇਖਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਮਸ਼ਹੂਰ ਅਦਾਕਾਰਾ ਹੈ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਪੁਲਸ ਮੁਤਾਬਕ, ਨਿਊ ਹੋਪ ਈਗਲ ਵਾਲੰਟੀਅਰ ਫਾਇਰ ਕੰਪਨੀ ਵੀ ਮੌਕੇ ‘ਤੇ ਸੀ ਅਤੇ ਉਸ ਨੇ ਘਰ ਵਿਚ ਉੱਚ ਪੱਧਰੀ ਕਾਰਬਨ ਮੋਨੋਆਕਸਾਈਡ ਗੈਸ ਦਾ ਪੱਧਰ ਪਾਇਆ। ਦੱਸ ਦਈਏ ਕਿ ਇਸ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿਚ ਆਉਣ ਕਾਰਨ ਦੋ ਡਾਕਟਰ ਤੇ ਇਕ ਪੁਲਸ ਅਧਿਕਾਰੀ ਵੀ ਬੇਹੋਸ਼ ਹੋ ਗਏ। ਫਿਲਹਾਲ ਪੁਲਿਸ ਵੱਲੋਂ ਡੈਡ ਬਾਡੀ ਨੂੰ ਪੋਸਟਮਾਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਇਸ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।