ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ , ਜਿਨਾਂ ‘ਚ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਘਰ ਵਿੱਚ ਭਿਆਨਕ ਅੱਗ ਲੱਗਣ ਦਾ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਮਾਂ ਸਮੇਤ ਤਿੰਨ ਬੱਚੇ ਜਿਉਂਦੇ ਸੜ ਗਏ । ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ , ਜਿੱਥੇ ਇਕ ਘਰ ‘ਚ ਤੜਕਸਾਰ ਅੱਗ ਲੱਗ ਗਈ। ਦਸਦਿਆਂ ਕਿ ਇਸ ਹਾਦਸੇ ‘ਚ ਇਕ ਮਾਂ ਤੇ ਉਸ ਦੇ 3 ਬੱਚੇ ਜਿਊਂਦੇ ਸੜ ਗਏ। ਇਸ ਘਟਨਾ ਸਬੰਧੀ ਪੁਲਸ ਵਲੋਂ ਜਾਣਕਾਰੀ ਦਿੱਤੀ ਗਈ । ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਦੀਆਂ ਟੀਮਾਂ ਤੇ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਦਿੱਤੀ ਗਈ , ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਅੱਗ ਬੁਝਣ ਤੋਂ ਬਾਅਦ ਘਰ ਵਿੱਚੋਂ ਫਾਇਰ ਬ੍ਰਿਗੇਡ ਕਰਮੀਆਂ ਨੇ ਘਰ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਨੇ ਦੱਸਿਆ ਕਿ ਸਾਰੇ ਮੈਂਬਰ ਤੀਜੀ ਮੰਜ਼ਿਲ ‘ਤੇ ਸੌਂ ਰਹੇ ਸਨ। ਉਧਰ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਗੱਡੀਆਂ ਨੇ ਕੰਧ ਤੋੜ ਕੇ ਲਾਸ਼ਾਂ ਬਰਾਮਦ ਕੀਤੀਆਂ ਅਤੇ ਮ੍ਰਿਤਕਾਂ ਦੀ ਪਛਾਣ ਇਕ ਔਰਤ ਗੁਲਬਹਾਰ (32), ਉਸ ਦੇ ਬੇਟਿਆਂ ਜਾਨ (9) ਤੇ ਸ਼ਾਨ (8) ਅਤੇ ਜੀਸ਼ਾਨ (7) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਬਹੁਤ ਵੱਧ ਧੂੰਆਂ ਹੋਣ ਕਾਰਨ ਚਾਰੇ ਖ਼ੁਦ ਨੂੰ ਨਹੀਂ ਬਚਾ ਸਕੇ , ਪਰ ਦਰਜੀ ਦਾ ਕੰਮ ਕਰਨ ਵਾਲਾ ਪਰਿਵਾਰ ਦਾ ਮੁਖੀਆ ਸ਼ਾਹਨਵਾਜ਼ ਕਿਸੇ ਵੀ ਤਰ੍ਹਾਂ ਬਚ ਗਿਆ। ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।