ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜੀਬੋ-ਗਰੀਬ ਸ਼ੌਕ ਪਾ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਾਸਤੇ ਉਨ੍ਹਾਂ ਲੋਕਾਂ ਵੱਲੋਂ ਕੋਈ ਵੀ ਕੀਮਤ ਅਦਾ ਕਰ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਥੇ ਮਹਿੰਗੀਆਂ ਗੱਡੀਆਂ ਰੱਖਣ ਅਤੇ ਘੁੰਮਣ ਫਿਰਨ ਦਾ ਸ਼ੌਕ ਹੁੰਦਾ ਹੈ ਉਥੇ ਹੀ ਕੁਝ ਲੋਕਾਂ ਨੂੰ ਆਪਣੇ ਘਰਾਂ ਵਿਚ ਪਾਲਤੂ ਜਾਨਵਰ ਰੱਖਣ ਦਾ ਸ਼ੌਕ ਹੁੰਦਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਆਪਣੇ ਘਰ ਵਿਚ ਕੁਝ ਪਾਲਤੂ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਅਤੇ ਆਪਣੇ ਬੱਚਿਆਂ ਵਾਂਗ ਹੀ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ। ਉੱਥੇ ਹੀ ਇਨ੍ਹਾਂ ਜਾਨਵਰਾਂ ਦੇ ਚੱਲਦਿਆਂ ਹੋਇਆਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।
ਹੁਣ ਘਰੇ ਰੱਖੀ ਪਾਲਤੂ ਬਿੱਲੀ ਦੇ ਕੱਟਣ ਕਾਰਨ ਇਕ ਵਿਅਕਤੀ ਦੇ 15 ਅਪਰੇਸ਼ਨ ਹੋਣ ਤੋਂ ਬਾਅਦ ਦਰਦਨਾਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੈਨਮਾਰਕ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੂੰ ਘਰ ਵਿਚ ਪਾਲਤੂ ਜਾਨਵਰ ਰੱਖਣ ਦਾ ਸ਼ੌਂਕ ਸੀ। ਜਿਸ ਦੇ ਚਲਦਿਆਂ ਹੋਇਆਂ ਉਸ ਵੱਲੋਂ ਆਪਣੇ ਘਰ ਵਿੱਚ ਇੱਕ ਬਿੱਲੀ ਅਤੇ ਉਸ ਦੇ ਬੱਚਿਆਂ ਨੂੰ ਗੋਦ ਲਿਆ ਗਿਆ ਸੀ। ਜਦੋਂ ਇਹ ਵਿਅਕਤੀ ਉਨ੍ਹਾਂ ਬੱਚਿਆਂ ਦੀ ਦੇਖਭਾਲ ਕਰ ਰਿਹਾ ਸੀ ਤਾਂ ਉਸ ਸਮੇਂ ਇਕ ਬੱਚੇ ਨੇ 2018 ਦੇ ਵਿੱਚ ਇਸ ਹੈਨਰਿਕ ਨਾਮ ਦੇ ਵਿਅਕਤੀ ਦੇ ਹੱਥ ਦੀ ਇਨਡੇਕਸ਼ ਉਂਗਲ ਨੂੰ ਕੱਟ ਦਿੱਤਾ ਸੀ।
ਜਿੱਥੇ ਉਸ ਵਿਅਕਤੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਕਿਉਂਕਿ ਉਸ ਸਮੇਂ ਕੱਟਣ ਤੋਂ ਬਾਅਦ ਜਿਥੇ ਉਸ ਤੇ ਸੋਜ ਆ ਗਈ ਸੀ। ਉਸ ਤੋਂ ਬਾਅਦ ਉਸ ਵੱਲੋਂ ਕਈ ਹਸਪਤਾਲਾਂ ਦਾ ਰੁਖ਼ ਕੀਤਾ ਗਿਆ ਅਤੇ ਵੱਖ-ਵੱਖ ਡਾਕਟਰਾਂ ਦੀ ਸਲਾਹ ਦੇ ਅਨੁਸਾਰ ਇਲਾਜ ਕਰਵਾਇਆ ਗਿਆ ਅਤੇ 15 ਅਪਰੇਸ਼ਨ ਵੀ ਕਰਵਾਏ ਗਏ।
ਇਹ ਵਿਅਕਤੀ ਜਿੱਥੇ ਕਈ ਹਸਪਤਾਲ ਦੇ ਵਿੱਚ 15 ਦਿਨ ਤੱਕ ਦਾਖ਼ਲ ਰਿਹਾ ਹੈ। ਓਥੇ ਹੀ ਬਿੱਲੀ ਦੇ ਕਟਣ ਦੇ ਕਾਰਨ ਉਸ ਦੇ ਬੈਕਟੀਰੀਆ ਉਸਦੇ ਸਰੀਰ ਵਿੱਚ ਫੈਲ ਗਏ ਅਤੇ ਉਸ ਨੂੰ ਇਸ ਇਨਫੈਕਸ਼ਨ ਦੇ ਚਲਦਿਆਂ ਹੋਇਆਂ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਜਿੱਥੇ ਇਸ ਵਿਅਕਤੀ ਦੀ ਦਰਦਨਾਕ ਮੌਤ ਹੋਈ ਹੈ, ਉਥੇ ਹੀ ਪਰਿਵਾਰ ਵੀ ਗੰਭੀਰ ਸਦਮੇ ਵਿਚ ਹੈ।
Previous Postਪੰਜਾਬ: ਪਿਓ ਨੇ ਪੁੱਤ ਨਾਲ ਕੀਤਾ ਅਜਿਹਾ ਖੌਫਨਾਕ ਕਾਂਡ, ਸੁਣ ਹਰੇਕ ਦੇ ਖੜੇ ਹੋ ਗਏ ਰੋਂਗਟੇ
Next Postਚਲ ਰਹੇ ਵਿਆਹ ਚ ਅਚਾਨਕ ਹੋਈ ਗੈਸ ਲੀਕ, ਮਚੀ ਹਫੜਾ ਦਫੜੀ 22 ਝੁਲਸੇ