ਘਰਵਾਲੀ ਨੇ ਸਰਕਾਰੀ ਨੌਕਰੀ ਲੱਗਣ ਤੇ ਪਤੀ ਤੋਂ ਮੰਗ ਲਈ ਇਹ ਡਿਮਾਂਡ , ਉੱਡੇ ਸਭ ਦੇ ਹੋਸ਼

ਪਤੀ ਪਤਨੀ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਅਨਮੋਲ ਤੇ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ । ਜਿੱਥੇ ਇਸ ਰਿਸ਼ਤੇ ਦੇ ਵਿੱਚ ਇੱਕ ਦੂਜੇ ਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ , ਉੱਥੇ ਹੀ ਇੱਕ ਦੂਜੇ ਦੇ ਕੋਲੋਂ ਪਿਆਰ ਮੁਹੱਬਤ ਦੇ ਨਾਲ ਨਾਲ ਹੋਰਾ ਚੀਜ਼ਾਂ ਦੀ ਮੰਗ ਵੀ ਰੱਖੀ ਜਾਂਦੀ ਹੈ। ਕਈ ਵਾਰ ਇਸ ਰਿਸ਼ਤੇ ਵਿੱਚ ਕੀਤੀਆਂ ਹੋਈਆਂ ਮੰਗਾਂ ਇਨੀਆਂ ਅਜੀਬ ਤੇ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ , ਜਿਨਾਂ ਬਾਰੇ ਸੁਣਣ ਤੋਂ ਬਾਅਦ ਕਈ ਵਾਰ ਹੋਸ਼ ਤੱਕ ਉੱਡ ਜਾਂਦੇ ਹਨ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਘਰਵਾਲੀ ਨੇ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਆਪਣੇ ਪਤੀ ਕੋਲ ਅਜਿਹੀ ਮੰਗ ਰੱਖ ਦਿੱਤੀ ਕਿ ਜਿਸ ਕਾਰਨ ਸਭ ਦੇ ਹੀ ਹੋਸ਼ ਉੱਡ ਗਏ। ਇਹ ਹੈਰਾਨੀਜਨਕ ਮਾਮਲਾ ਉੱਤਰ ਪ੍ਰਦੇਸ਼ ਤੇ ਕਾਨਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ । ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ । ਪਤਨੀ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ ਹੈ ਤੇ 1 ਕਰੋੜ ਰੁਪਏ ਦੇਣ ਤੋਂ ਬਾਅਦ ਹੀ ਪਤਨੀ ਆਪਣੇ ਪਤੀ ਨਾਲ ਰਹਿਣ ਲਈ ਰਾਜ਼ੀ ਹੋਵੇਗੀ। ਇਹ ਮਾਮਲਾ ਹੁਣ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੈਸੇ ਦੀ ਮੰਗ ਤੋਂ ਬਾਅਦ ਪੀੜਤ ਪਤੀ ਕਾਫੀ ਪਰੇਸ਼ਾਨ ਹੋ ਚੁੱਕਿਆ ਹੈ। ਉਸ ਵੱਲੋਂ ਪਰੇਸ਼ਾਨ ਹੋ ਕੇ ਆਪਣੀ ਪਤਨੀ ਤੇ ਉਸਦੇ ਪਰਿਵਾਰ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ, ਹੁਣ ਇਸ ਵਿਅਕਤੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਾਨਪੁਰ ‘ਚ ਇੱਕ ਸਕੂਲ ਚਲਾਉਣ ਵਾਲੇ ਬਜਰੰਗ ਭਦੌਰੀਆ ਦਾ ਕਹਿਣਾ ਹੈ ਕਿ ਉਸਦੀ ਪਤਨੀ ਲਕਸ਼ਿਤਾ ਸਿੰਘ ਨੂੰ ਜਦੋਂ ਸਰਕਾਰੀ ਨੌਕਰੀ ਮਿਲੀ ਤਾਂ, ਉਸ ਤੋਂ ਬਾਅਦ ਉਸਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ। ਉਹ ਆਪਣੇ ਸਹੁਰੇ ਘਰ ਯਾਨੀ ਕਾਨਪੁਰ ਆਉਣ ਤੋਂ ਝਿਜਕਣ ਲੱਗੀ। ਜਦੋਂ ਪਤੀ ਨੇ ਉਸਨੂੰ ਵਾਰ-ਵਾਰ ਘਰ ਆਉਣ ਲਈ ਕਿਹਾ ਤਾਂ , ਉਸਨੇ ਹੈਰਾਨ ਕਰ ਦੇਣ ਵਾਲੀ ਮੰਗ ਰੱਖ ਦਿੱਤੀ, ਜਿਸ ਕਾਰਨ ਉਨਾਂ ਦਾ ਸਾਰਾ ਪਰਿਵਾਰ ਕਾਫੀ ਪਰੇਸ਼ਾਨ ਹੈ । ਲਕਸ਼ਿਤਾ ਨੇ ਸਾਫ਼ ਤੌਰ ‘ਤੇ ਕਿਹਾ ਕਿ ਉਹ ਆਪਣੇ ਪਤੀ ਨਾਲ ਤਾਂ ਹੀ ਰਹੇਗੀ , ਜੇਕਰ ਉਹ ਉਸਨੂੰ 1 ਕਰੋੜ ਰੁਪਏ ਦੇਵੇਗਾ। ਬਜਰੰਗ ਭਦੌਰੀਆ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਪਤਨੀ ਨੇ ਅਜਿਹਾ ਕਦਮ ਚੁੱਕਿਆ। ਉਹ ਵਿਦੇਸ਼ ਵਿੱਚ ਚੰਗੀ ਨੌਕਰੀ ਛੱਡ ਕੇ ਲਕਸ਼ਿਤਾ ਨਾਲ ਵਿਆਹ ਕਰਨ ਲਈ ਭਾਰਤ ਆਇਆ। ਹੁਣ ਉਹ ਇਸ ਹਾਲਤ ਵਿੱਚ ਆ ਗਿਆ ਹੈ ਕਿ ਉਸਦੀ ਪਤਨੀ ਨੇ ਉਸਨੂੰ ਇਸ ਤਰ੍ਹਾਂ ਧੋਖਾ ਦਿੱਤਾ ਹੈ। ਫਿਲਹਾਲ ਇਸ ਵਿਅਕਤੀ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਵਿਅਕਤੀ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਸਨੇ ਆਪਣੀ ਪਤਨੀ ਦਾ ਹਰ ਮੋੜ ਤੇ ਸਾਥ ਦਿੱਤਾ । ਅੱਜ ਜਦੋਂ ਉਹ ਸਰਕਾਰੀ ਨੌਕਰੀ ਤੇ ਲੱਗ ਚੁੱਕੀ ਹੈ ਤੇ ਉਸ ਵੱਲੋਂ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ । ਜਿਸ ਨੂੰ ਵੇਖਣ ਤੋਂ ਬਾਅਦ ਉਸ ਨੂੰ ਬਹੁਤ ਜਿਆਦਾ ਦੁੱਖ ਪਹੁੰਚ ਰਿਹਾ ਹੈ। ਜਿਸ ਕਾਰਨ ਉਸ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।