ਗੱਡੀ ਦੀਆਂ ਹੈੱਡਲਾਈਟਾਂ ਨੂੰ ਇਸ਼ਾਰੇ ਦੇ ਤੋਰ ਤੇ ਵਰਤਣ ਵਾਲਿਆਂ ਨੂੰ ਲਗੇਗਾ 5 ਲੱਖ ਦਾ ਜੁਰਮਾਨਾ – ਇਥੇ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ 

ਸੜਕਾਂ ਤੇ ਚੱਲਣ ਦੇ ਲਈ ਵੱਖ ਵੱਖ ਸਮੇਂ ਤੇ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਪਰ ਬਹੁਤ ਸਾਰੇ ਲੋਕ ਇਨ੍ਹਾਂ ਨਿਯਮਾਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਵਾਹਨਾਂ ਨੂੰ ਅਣਗਹਿਲੀ ਅਤੇ ਲਾਪ੍ਰਵਾਹੀ ਨਾਲ ਚਲਾ ਰਹੇ ਹਨ । ਜਿਸ ਕਾਰਨ ਕਈ ਭਿਆਨਕ ਹਾਦਸੇ ਵਾਪਰਦੇ ਹਨ । ਇਸੇ ਵਿਚਕਾਰ ਬਹੁਤ ਸਾਰੇ ਡਰਾਈਵਰ ਅਜਿਹੇ ਵੀ ਹੁੰਦੇ ਹਨ ਜੋ ਗੱਡੀਆਂ ਦੀਆਂ ਲਾਈਟਾਂ ਦੇ ਨਾਲ ਇਕ ਦੂਜੇ ਨੂੰ ਇਸ਼ਾਰਾ ਮਾਰ ਕੇ ਲੰਘਦੇ ਹਨ , ਇਨ੍ਹਾਂ ਇਸ਼ਾਰਿਆਂ ਦਾ ਮਤਲਬ ਹੁੰਦਾ ਹੈ ਕਿ ਪੁਲਿਸ ਚੈਕਿੰਗ ਜਾਂ ਅੱਗੇ ਸਪੀਡ ਕੈਮਰੇ ਵਾਲੀ ਥਾਂ ਹੈ ਜਿਸ ਤੋਂ ਬਚਣ ਦੇ ਲਈ ਸਾਵਧਾਨ ਕੀਤਾ ਜਾਂਦਾ ਹੈ ।

ਪਰ ਹੁਣ ਯੂ ਕੇ ਵਿੱਚ ਡਰਾਈਵਰਾਂ ਨੂੰ ਆਪਣੀ ਗੱਡੀ ਦੀਆਂ ਹੈੱਡਲਾਈਟਾਂ ਨੂੰ ਇਸ਼ਾਰੇ ਦੇ ਰੂਪ ਵਿਚ ਮਟਕਾਉਣ ਲਈ 5,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਚੱਲਦੇ ਹੁਣ ਗੱਡੀ ਚਲਾਉਣ ਵਾਲੇ ਡਰਾਈਵਰ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਜੁਰਮਾਨੇ ਵਜੋਂ ਉਨ੍ਹਾਂ ਨੂੰ ਕਈ ਹਜ਼ਾਰ ਪੌਂਡ ਤਕ ਪੈਸੇ ਭਰਨੇ ਪੈ ਸਕਦੇ ਹਨ । ਪਰ ਇਸ ਦੇ ਬਾਵਜੂਦ ਵੀ ਜੇਕਰ ਕੋਈ ਡਰਾਈਵਰ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਜਿੱਥੇ ਉਸ ਦਾ ਚਲਾਨ ਕੱਟਿਆ ਜਾਵੇਗਾ । ਉਸ ਨੂੰ ਜੁਰਮਾਨਾ ਭੁਗਤਣਾ ਪਵੇਗਾ।

ਉਥੇ ਹੀ ਇਹ ਕਾਨੂੰਨ ਨਿਯਮਾਂ ਦੇ ਵੀ ਵਿਰੁੱਧ ਹੋਵੇਗਾ ਤੇ ਅਜਿਹਾ ਕਰਦੇ ਹੋਏ ਜੇਕਰ ਕੋਈ ਮੌਕੇ ਤੇ ਡਰਾਈਵਰ ਫਡ਼ਿਆ ਜਾਂਦਾ ਹੈ ਤਾਂ ਮੌਕੇ ਤੇ ਛੋਟੇ ਜੁਰਮਾਨੇ ਦੀ ਸੰਭਾਵਨਾ ਹੈ । ਪਰ ਜੇਕਰ ਜਾਣਬੁੱਝ ਕੇ ਉਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਗੰਭੀਰ ਰੂਪ ਵਿੱਚ ਇਸ ਨੂੰ ਜੁਰਮ ਸਮਝ ਕੇ ਸਜ਼ਾ ਦਿੱਤੀ ਜਾਵੇਗੀ ।

ਇਸ ਦੇ ਚੱਲਦੇ ਜੇ ਕੋਈ ਡਰਾਈਵਰ ਅਜਿਹਾ ਕਰਦਾ ਹੋਇਆ ਮੌਕੇ ਤੇ ਪੁਲੀਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਤਾਂ ਉਸ ਖ਼ਿਲਾਫ਼ ਪੁਲਸ ਐਕਟ 1996 ਦੀ ਧਾਰਾ 89 ਦੀ ਉਲੰਘਣਾ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਮੌਕੇ ਤੇ ਹੀ ਕਿਸੇ ਕਾਂਸਟੇਬਲ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਚਲਦੇ ਜ਼ੁਰਮਾਨੇ ਵਜੋਂ ਹਜਾਰ ਪੌਂਡ ਤੇ ਜੇਕਰ ਇਹ ਮਾਮਲਾ ਅਦਾਲਤ ਦੇ ਵਿਚ ਜਾਦਾ ਹੈ ਤਾਂ ਪੰਜ ਹਜਾਰ ਪੌਂਡ ਤੱਕ ਜੁਰਮਾਨਾ ਪੈ ਸਕਦਾ ਹੈ ।