ਆਈ ਤਾਜ਼ਾ ਵੱਡੀ ਖਬਰ
ਭਾਰਤ ਸਰਕਾਰ ਵੱਲੋਂ ਆਏ ਦਿਨ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਪਹਿਲਾਂ ਤੋਂ ਲਾਗੂ ਕੀਤੇ ਗਏ ਬਹੁਤ ਸਾਰੇ ਨਿਯਮਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਂਦੇ ਹਨ ਜਿਸ ਨਾਲ ਸਮੇਂ ਦੇ ਅਨੁਸਾਰ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾ ਸਕੇ। ਹਰ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫ਼ਰ ਤੈਅ ਕਰਨ ਵਾਸਤੇ ਵਾਹਨ ਦੀ ਜ਼ਰੂਰਤ ਪੈਂਦੀ ਹੈ ਅੱਜ ਦੇ ਦੌਰ ਵਿੱਚ ਹਰ ਘਰ ਵਿੱਚ ਵਾਹਨ ਮੌਜੂਦ ਹਨ। ਉਥੇ ਹੀ ਕਦੇ ਵਾਹਨ ਚਾਲਕਾਂ ਵਾਸਤੇ ਕੋਈ ਨਿਯਮ ਲਾਗੂ ਹੋ ਜਾਂਦਾ ਹੈ ਅਤੇ ਕਦੇ ਟ੍ਰਾਂਸਪੋਰਟ ਲਈ।
ਸਮੇਂ ਸਮੇਂ ਤੇ ਕੇਂਦਰ ਸਰਕਾਰ ਵੱਲੋਂ ਕੁਝ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਕੁਝ ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਮੁੜ ਜਾਰੀ ਕਰ ਦਿੱਤਾ ਜਾਂਦਾ ਹੈ ਹੁਣ ਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਇਕ ਵੱਡੀ ਖ਼ਬਰ ਕੇਂਦਰ ਸਰਕਾਰ ਵੱਲੋਂ ਜਿਥੇ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਪ੍ਰਾਈਵੇਟ ਮੋਟਰ ਗੱਡੀਆਂ ਦੀ ਆਸਾਨੀ ਨਾਲ ਤਬਦੀਲੀ ਵਾਸਤੇ ਸੂਬਿਆਂ ਦਰਮਿਆਨ ਸੜਕੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਕੁਝ ਨਵਾਂ ਐਲਾਨ ਕੀਤਾ ਗਿਆ ਹੈ।
ਜਿਨ੍ਹਾਂ ਨੂੰ ਲਾਗੂ ਕੀਤੀ ਗਈ ਨਵੀਂ ਵਿਵਸਥਾ ਨਾਲ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਸੁਰੱਖਿਆ ਮਿਲ ਸਕੇਗੀ। ਜਿੱਥੇ ਹੁਣ ਨਵੀਂ ਰਜਿਸਟ੍ਰੇਸ਼ਨ ਲੜੀ ਦੀ ਸ਼ੁਰੂਆਤ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਕਰ ਦਿੱਤੀ ਗਈ ਹੈ। ਇਸ ਵਿਵਸਥਾ ਦੀ ਸ਼ੁਰੂਆਤ 15 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਨਿਯਮ 15 ਸਤੰਬਰ ਤੋਂ ਲਾਗੂ ਹੋ ਜਾਣਗੇ।
ਉੱਥੇ ਹੀ ਇਸ ਨਵੀਂ ਯੋਜਨਾ ਦਾ ਫਾਇਦਾ ਸੂਬਾ ਸਰਕਾਰ ਕੇਂਦਰੀ ਅਤੇ ਸੂਬਾਈ ਜਨਤਕ ਖੇਤਰ ਦੇ ਅਦਾਰਿਆਂ ਦੀਆਂ ਕੰਪਨੀਆਂ, ਉਨ੍ਹਾਂ ਵਿੱਚ ਕੰਮ ਕਰਨ ਵਾਲੇ ਵਰਕਰ ਅਤੇ ਸੰਗਠਨ, ਰੱਖਿਆ ਮੁਲਾਜਮ ਇਨ੍ਹਾਂ ਸਹੂਲਤਾਂ ਦਾ ਫਾਇਦਾ ਆਪਣੀ ਇੱਛਾ ਦੇ ਅਨੁਸਾਰ ਭਾਰਤ ਲੜੀ ਅਧੀਨ ਪ੍ਰਾਪਤ ਕਰ ਸਕਦੇ ਹਨ। ਇਸ ਵਿਵਸਥਾ ਦੇ ਕਾਰਨ ਮੋਟਰ ਗੱਡੀਆਂ ਦੇ ਮਾਲਕਾਂ ਨੂੰ ਨਵੇਂ ਸਿਰੇ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀ ਹੋਵੇਗੀ ਜਦੋਂ ਉਨ੍ਹਾਂ ਵੱਲੋਂ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਇਆ ਜਾਇਆ ਜਾਵੇਗਾ। ਇਸ ਵਿਵਸਥਾ ਦੇ ਅਧੀਨ ਮੰਤਰਾਲੇ ਵੱਲੋਂ ਨਵੀਂ ਰਜਿਸਟ੍ਰੇਸ਼ਨ ਸੀਰੀਸ ਬੀ ਐੱਚ ਨੂੰ ਲਾਗੂ ਕੀਤਾ ਗਿਆ ਹੈ।
Previous Postਕੱਲ੍ਹ ਹੋਏ ਪੁਲਸ ਲਾਠੀਚਾਰਜ ਤੋਂ ਬਾਅਦ ਹੁਣ ਆ ਗਈ ਇਹ ਵੱਡੀ ਮਾੜੀ ਖਬਰ – ਸੁਣ ਕਿਸਾਨਾਂ ਚ ਛਾਇਆ ਸੋਗ
Next Postਸੁਖਬੀਰ ਸਿੰਘ ਬਾਦਲ ਲਈ ਆਈ ਇਹ ਵੱਡੀ ਮਾੜੀ ਖਬਰ – ਵਾਪਰੀ ਇਹ ਘਟਨਾ