ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਆਈ ਵੱਡੀ ਖਬਰ, ਇਹ ਕੰਮ ਨਾ ਕਰਨ ਤੇ ਦੇਣਾ ਪਵੇਗਾ ਜੁਰਮਾਨਾ

ਆਈ ਤਾਜ਼ਾ ਵੱਡੀ ਖਬਰ 

ਸੜਕੀ ਹਾਦਸਿਆ ਨੂੰ ਰੋਕਣ ਵਾਸਤੇ ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਪਰ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿੱਥੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੁੰਦੀ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਕਿਉਂਕਿ ਅੱਗੇ ਵਧਣ ਦੀ ਕਾਹਲ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਇਨ੍ਹਆਂ ਦੀ ਚਪੇਟ ਵਿੱਚ ਹੋਣ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਜਿੱਥੇ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਇਸ ਦੁਨੀਆਂ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਵਧ ਰਹੇ ਇਨ੍ਹਾਂ ਹਾਦਸਿਆਂ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਸੜਕੀ ਆਵਾਜਾਈ ਮੰਤਰੀ ਵੱਲੋਂ ਖ਼ਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਹੁਣ ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਹ ਕੰਮ ਨਾ ਕਰਨ ਤੇ ਜੁਰਮਾਨਾ ਦੇਣਾ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਹੋਣ ਵਾਲੇ ਹਾਦਸਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਮੰਗਲਵਾਰ ਨੂੰ ਇਕ ਐਲਾਨ ਕੀਤਾ ਗਿਆ ਹੈ।

ਅੱਜ ਇਥੇ ਜਾਰੀ ਕੀਤੇ ਗਏ ਇਸ ਐਲਾਨ ਦੇ ਤਹਿਤ ਹੁਣ ਗੱਡੀਆਂ ਕਾਰਾਂ ਦੀ ਪਿਛਲੀ ਸੀਟ ਉੱਤੇ ਬੈਠਣ ਵਾਲੇ ਯਾਤਰੀਆਂ ਲਈ ਵੀ ਸੀਟ ਬੈਲਟ ਲਗਵਾਉਣੀ ਲਾਜ਼ਮੀ ਕੀਤੀ ਗਈ ਹੈ। ਇਹ ਫੈਸਲਾ ਉਨ੍ਹਾਂ ਵੱਲੋਂ 2024 ਤੱਕ 50 ਫ਼ੀਸਦੀ ਤਕ ਸੜਕ ਹਾਦਸਿਆਂ ਚ ਕਮੀ ਲਿਆਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਿੱਥੇ ਗੱਡੀ ਦੀ ਪਿਛਲੀ ਸੀਟ ਤੇ ਬੈਠਣ ਵਾਲੇ ਯਾਤਰੀਆਂ ਲਈ ਸੀਟ ਬੈਲਟ ਲਾਉਣੀ ਪਹਿਲਾਂ ਕੀਤੀ ਗਈ ਹੈ ਪਰ ਲੋਕਾਂ ਵੱਲੋਂ ਇਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਜਿਸ ਕਾਰਨ ਹੁਣ ਪਿਛਲੀ ਸੀਟ ਬੈਲਟ ਨਾ ਲਗਾਉਣ ਵਾਲਿਆਂ ਨੂੰ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਜਿੱਥੇ ਕੁਝ ਘਰਾਂ ਦੇ ਵਿੱਚ ਅੱਗੇ ਬੈਠਣ ਵਾਲੇ ਵਿਅਕਤੀ ਵੱਲੋਂ ਸੀਟ ਬੈਠ ਨਾ ਲਗਾਏ ਜਾਣ ਤੇ ਅਲਾਰਮ ਵੱਜਦਾ ਹੈ। ਹੁਣ ਅਜਿਹਾ ਹੀ ਪਿਛਲੀ ਸੀਟ ਤੇ ਬੈਠਣ ਵਾਲੇ ਯਾਤਰੀ ਦੇ ਲਈ ਵੀ ਲਾਜ਼ਮੀਂ ਕੀਤਾ ਜਾਵੇਗਾ।