ਗ੍ਰਹਿ ਜਿਡੀ ਵੱਡੀ ਛੈ ਆ ਰਹੀ ਧਰਤੀ ਵਲ , ਵਿਗਿਆਨੀਆਂ ਦੀ ਉਡੀ ਨੀਂਦ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਦੇ ਵਿਗਿਆਨੀਆਂ ਵੱਲੋਂ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ਤੇ ਵੀ ਜੀਵਨ ਨੂੰ ਤਲਾਸ਼ਿਆ ਜਾਂਦਾ ਰਿਹਾ ਹੈ। ਇਨ੍ਹਾਂ ਵਿਗਿਆਨੀਆਂ ਵੱਲੋਂ ਸਪੇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੋਜਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਜਿਹਨਾਂ ਵਾਰੇ ਕੁਝ ਵਰ੍ਹੇ ਪਹਿਲਾਂ ਸੋਚਣਾ ਨਾਮੁਮਕਿਨ ਲਗਦਾ ਸੀ। ਦੁਨੀਆਂ ਦੀ ਸਭ ਤੋਂ ਵੱਡੀ ਸਪੇਸ ਏਜੰਸੀ ਨਾਸਾ ਦੇ ਖਗੋਲ ਵਿਗਿਆਨੀਆਂ ਵੱਲੋਂ ਅੰਤਰਿਕਸ਼ ਵਿਚ ਮੌਜੂਦ ਹਰ ਤਰਾਂ ਦੀ ਜਾਣਕਾਰੀ ਲੋਕਾਂ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਜਾਂਦੀ ਰਹਿੰਦੀ ਹੈ। ਨਾਸਾ ਦੇ ਸਪੇਸ ਸਟੇਸ਼ਨ ਵੱਲੋਂ ਉਲਕਾ ਪਿੰਡਾਂ ਦੇ ਧਰਤੀ ਵੱਲ ਆਉਣ ਦੀਆਂ ਖਬਰਾਂ ਬਹੁਤ ਵਾਰ ਦਿੱਤੀਆਂ ਜਾਂਦੀਆਂ ਹਨ। ਉਲਕਾ ਪਿੰਡ ਨਾਲ ਜੁੜੀ ਇਕ ਹੋਰ ਵੱਡੀ ਖਬਰ ਨਾਸਾ ਵੱਲੋਂ ਸਾਂਝੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖਗੋਲ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਕ ਗ੍ਰਹਿ ਦੇ ਅਕਾਰ ਦਾ ਉਲਕਾ ਪਿੰਡ ਅੰਤਰਿਕਸ਼ ਵਿੱਚ ਘੁੰਮ ਰਿਹਾ ਹੈ, ਜੋ ਉਨ੍ਹਾਂ ਦੁਆਰਾ ਅੱਜ ਤੱਕ ਦੇਖੇ ਗਏ ਸਾਰੇ ਉਲਕਾ ਪਿੰਡਾਂ ਦੇ ਮਾਮਲੇ ਕਾਫ਼ੀ ਜ਼ਿਆਦਾ ਵੱਡਾ ਹੈ ਅਤੇ ਉਹ ਹੈਰਾਨ ਹਨ ਕਿ ਅੱਜ ਤੱਕ ਇਹ 62 ਮੀਟਰ ਵੱਡਾ ਉਲਕਾ ਪਿੰਡ ਉਨ੍ਹਾਂ ਦੀਆਂ ਨਜ਼ਰਾਂ ਤੋਂ ਕਿਵੇਂ ਬਚਿਆ ਰਿਹਾ। ਇਸ ਉਲਕਾਪਿੰਡ ਨੂੰ 23 ਜੂਨ ਨੂੰ ਚਿਲੀ ਦੇ ਸੇਰਰੋ ਟੋਲੋ ਇੰਟਰ ਅਮਰੀਕਨ ਓਵਜ਼ਰਵੇਟਰੀ ਵੱਲੋਂ ਡਾਰਕ ਇਨਰਜੀ ਕੈਮਰੇ ਦੀ ਮਦਦ ਨਾਲ ਪੈਨਸਲਵੇਨੀਆ ਦੇ ਦੋ ਜਾਂਚਕਰਤਾਵਾਂ ਦੁਆਰਾ ਵੇਖਿਆ ਗਿਆ।

ਇਨ੍ਹਾਂ ਦੋ ਜਾਂਚ ਕਰਤਾਵਾਂ ਦੇ ਨਾਂ ਤੇ ਹੀ ਇਸ ਉਲਕਾਪਿੰਡ ਦਾ ਨਾਂ ਬਰਨਾਰਡੀਨੇਲੀ- ਬਰਨਸਟਾਈਨ ਰੱਖਿਆ ਗਿਆ ਜਦ ਕਿ ਇਸ ਤੋਂ ਪਹਿਲਾਂ ਜੋ ਸਭ ਤੋਂ ਵੱਡਾ ਉਲਕਾ ਪਿੰਡ ਸੀ ਉਸ ਦਾ ਨਾਮ C/2014 ਯੂ.ਐੱਨ 271 ਸੀ। ਮਾਹਰਾਂ ਦੁਆਰਾ ਦੱਸਿਆ ਗਿਆ ਹੈ ਕਿ ਇੱਕ ਉਲਕਾ ਪਿੰਡ ਨੂੰ ਆਮ ਤੌਰ ਤੇ ਸੂਰਜ ਦਾ ਚੱਕਰ ਲਗਾਉਣ ਲਈ ਦੋ ਸੌ ਸਾਲ ਦਾ ਸਮਾਂ ਲੱਗਦਾ ਹੈ ਅਤੇ ਇਹ ਉਲਕਾ ਪਿੰਡ ਪਿਛਲੇ ਛੇ ਲੱਖ ਸਾਲਾਂ ਤੋਂ ਸੂਰਜ ਦੇ ਦੁਆਲੇ ਘੁੰਮ ਰਿਹਾ ਹੈ।

ਨਾਸਾ ਦੇ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਉਲਕਾ ਪਿੰਡ ਧਰਤੀ ਵੱਲ ਵਧ ਰਿਹਾ ਹੈ ਅਗਲੇ 10 ਸਾਲਾਂ ਮਤਲਬ 23 ਜਨਵਰੀ 2031 ਨੂੰ ਪ੍ਰਿਥਵੀ ਦੇ ਬਹੁਤ ਜ਼ਿਆਦਾ ਨਜ਼ਦੀਕ ਹੋਵੇਗਾ ਪਰ ਇਸ ਗੱਲ ਦੀ ਸੰਭਾਵਨਾ ਬਹੁਤ ਘਟ ਹੈ ਕਿ ਇਹ ਧਰਤੀ ਨਾਲ ਟਕਰਾਏਗਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਧਰਤੀ ਪੂਰੀ ਤਰਾਂ ਨਾਲ ਤਬਾਹ ਹੋ ਜਾਵੇਗੀ। ਇਸ ਉਲਕਾਪਿੰਡ ਵਾਰੇ ਸਾਰੇ ਖਗੋਲ-ਵਿਗਿਆਨੀ ਜਾਣਕਾਰੀ ਜੁਟਾਉਣ ਵਿੱਚ ਜੁੱਟ ਗਏ ਹਨ।