ਗੋਵਿੰਦਾ ਤੱਕ ਨੂੰ ਕੰਮ ਦਿਵਾਉਣ ਵਾਲੀ ਬੋਲੀਵੁਡ ਦੀ ਚੋਟੀ ਦੀ ਇਹ ਮਸ਼ਹੂਰ ਹਸਤੀ ਦੀ ਅੱਜ ਹੋ ਗਈ ਅਜਿਹੀ ਮਾੜੀ ਹਾਲਾਤ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਕੋਈ ਨਾ ਕੋਈ ਸੋਗਭਰੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਪਿਛਲੇ ਸਾਲ ਤੋਂ ਦੇਸ਼ ਅੰਦਰ ਆਈ ਕੁਦਰਤੀ ਮਹਾਮਾਰੀ ਕਰੋਨਾ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿੱਥੇ ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਲੜ ਕੇ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਚੁੱਕੇ ਹਨ। ਉਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਚੁੱਕੀਆਂ ਹਨ। ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਅਤੇ ਹੋਰ ਕਈ ਬੀਮਾਰੀਆਂ ਦਾ ਕਾਰਨ ਵੀ ਕਈ ਲੋਕਾਂ ਦੀ ਜਾਨ ਚਲੇ ਗਈ।

ਗੋਵਿੰਦਾ ਤੱਕ ਨੂੰ ਕੰਮ ਦਿਵਾਉਣ ਵਾਲੇ ਹੁਣ ਬਾਲੀਵੁੱਡ ਦੀ ਚੋਟੀ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਦੀ ਮਾੜੀ ਹਾਲਤ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਾਦਾ ਸਾਹਿਬ ਫਾਲਕੇ ਵਰਗੇ ਐਵਾਰਡ ਪ੍ਰਾਪਤ ਕਰਨ ਵਾਲੇ ਇਕ ਕਲਾ ਨਿਰਦੇਸ਼ਕ ਲੀਲਾਧਰ ਸਾਵੰਤ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਵੱਲੋਂ ਪੱਚੀ ਸਾਲ ਫਿਲਮ ਜਗਤ ਵਿੱਚ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਸਰਵਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਤ ਕੀਤਾ ਗਿਆ।

ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਹੋਣ ਕਾਰਨ ਇਲਾਜ ਵਾਸਤੇ ਖਰਚਾ ਵੀ ਨਹੀਂ ਕਰ ਸਕੇ। ਉਨ੍ਹਾਂ ਦੀ ਪਤਨੀ ਪੁਸ਼ਪਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਬਾਈਪਾਸ ਸਰਜਰੀ ਅਤੇ ਦੋ ਦਿਮਾਗ ਦੀ ਹੈਮਰੇਜ਼ ਹੋਣ ਕਾਰਨ ਸਰਜਰੀ ਹੋਣ ਤੇ ਸਾਰੀ ਜਮ੍ਹਾਂ ਪੂੰਜੀ ਹਸਪਤਾਲਾਂ ਵਿੱਚ ਚਲੇ ਗਈ। ਇਸ ਸਮੇਂ ਉਨ੍ਹਾਂ ਦੀ ਯਾਦਾਸ਼ਤ ਵੀ ਘਟ ਗਈ ਸੀ। ਉਹ ਆਪਣੇ ਵੱਲੋਂ ਜਿੱਤੇ ਹੋਏ ਪੁਰਸਕਾਰਾਂ ਨੂੰ ਬਾਰ ਬਾਰ ਵੇਖਦੇ ਸਨ ਅਤੇ ਉਨ੍ਹਾਂ ਨੂੰ ਸਾਫ ਕਰਦੇ ਸਨ। ਇਸ ਸਮੇਂ ਪਤੀ ਪਤਨੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।

ਉਨ੍ਹਾਂ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਸੀ। ਲੀਲਾਧਰ ਦੀ ਪਤਨੀ ਨੇ ਦੱਸਿਆ ਕਿ ਗੋਵਿੰਦਾ ਵਰਗੇ ਮਹਾਨ ਅਦਾਕਾਰ ਨੂੰ ਲੀਲਾਧਰ ਵੱਲੋਂ ਹੀ ਹੱਤਿਆ ਫਿਲਮ ਦੇ ਡਾਇਰੈਕਟਰ ਕੀਰਤੀ ਕੁਮਾਰ ਨੂੰ ਗੋਵਿੰਦਾ ਨੂੰ ਇਸ ਫਿਲਮ ਵਿੱਚ ਕੰਮ ਦਿਵਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਉਹ ਪਿਛਲੇ ਦਸ ਸਾਲਾਂ ਤੋਂ ਆਪਣੀ ਪਤਨੀ ਨਾਲ ਮਹਾਰਾਸ਼ਟਰ ਦੇ ਵਾਸ਼ਿਮ ਜਿਲ੍ਹੇ ਦੇ ਜੌਲਕਾ ਪਿੰਡ ਵਿਚ ਰਹਿ ਰਹੇ ਸਨ।