ਗੈਸ ਸਲੰਡਰ ਦੀ ਕੀਮਤ ਚ ਹੋ ਗਿਆ ਇਕੱਠਾ ਏਨੇ ਰੁਪਈਆਂ ਦਾ ਵਾਧਾ – ਜਨਤਾ ਨੂੰ ਲੱਗਾ ਵੱਡਾ ਝਟੱਕਾ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਮਹਿੰਗਾਈ ਦਾ ਮੁੱਦਾ ਸਭ ਤੋਂ ਵਿਸ਼ੇਸ਼ ਰਿਹਾ । ਪੰਜ ਸੂਬਿਆਂ ਦੇ ਵਿੱਚ ਚੋਣਾਂ ਖਤਮ ਹੁੰਦੇ ਸਾਰ ਹੀ ਹੁਣ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਵੱਡਾ ਝਟਕਾ ਲੱਗਿਆ ਹੈ । ਦਰਅਸਲ ਅੱਜ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਮੇਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਹੁਣ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਪੂਰੇ 50 ਰੁਪਏ ਦਾ ਵਾਧਾ ਕੀਤਾ ਗਿਆ ਹੈ । ਜਦਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਪੂਰੇ ਚਾਰ ਮਹੀਨਿਆਂ ਬਾਅਦ 80 ਪੈਸੇ ਪ੍ਰਤੀ ਲੀਟਰ ਮਹਿੰਗਾ ਕੀਤਾ ਗਿਆ ਹੈ । ਜਿਸ ਦੇ ਚਲਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧਦੀਆਂ ਦਿਖਾਈ ਦੇ ਰਹੀਆਂ ਹਨ । ਜ਼ਿਕਰਯੋਗ ਹੈ ਕਿ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਹਰ ਕਿਸੇ ਵੱਲੋਂ ਮਹਿੰਗਾਈ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ।

ਹਰ ਇੱਕ ਲੀਡਰ ਵੱਲੋਂ ਮਹਿੰਗਾਈ ਘੱਟ ਕਰਨ ਦੀ ਗੱਲ ਆਖੀ ਜਾ ਰਹੀ ਸੀ। ਪਰ ਜਿਵੇਂ ਹੀ ਹੁਣ ਇਨ੍ਹਾਂ ਪੰਜਾਂ ਸੂਬਿਆਂ ਵਿੱਚ ਚੋਣਾਂ ਹੋ ਕੇ ਹਟੀਆਂ ਹਨ ਤੇ ਲੋਕਾਂ ਨੂੰ ਮਹਿੰਗਾਈ ਦੀ ਭਾਰੀ ਮਾਰ ਪਈ ਹੈ ਤੇ ਹੁਣ ਦੇਸ਼ ਦੇ ਵਿਚ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੈਟਰੋਲ ਡੀਜ਼ਲ ਵੀ ਮਹਿੰਗਾ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਚੱਲ ਰਹੇ ਪੈਟਰੋਲ ਡੀਜ਼ਲ ਦੇ ਰੇਟ ਕੀ ਹਨ । ਮੁੰਬਈ ‘ਚ ਪੈਟਰੋਲ 110.82 ਰੁਪਏ, ਡੀਜ਼ਲ 95.00, ਕੋਲਕਾਤਾ ‘ਚ ਪੈਟਰੋਲ 105.51, ਡੀਜ਼ਲ 90.62 ਅਤੇ ਚੇਨਈ ‘ਚ ਪੈਟਰੋਲ 102.16 ਰੁਪਏ ਅਤੇ ਡੀਜ਼ਲ 92.19 ਰੁਪਏ ਪ੍ਰਤੀ ਲੀਟਰ ਹੈ।

ਉਥੇ ਹੀ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੀ ਦਿੱਲੀ ਵਿੱਚ ਵੀ ਪੈਟਰੋਲ ਦੀ ਕੀਮਤ 96.21 ਰੁਪਏ ਪ੍ਰਤੀ ਲੀਟਰ ਜਦ ਕਿ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਉਸ ਦਾ ਸਭ ਤੋਂ ਵੱਧ ਪ੍ਰਭਾਵ ਆਮ ਲੋਕਾਂ ਤੇ ਪੈ ਰਿਹਾ ਹੈ ।

ਆਮ ਲੋਕ ਪਹਿਲਾਂ ਹੀ ਕੋਰੋਨਾ ਕਾਲ ਦੌਰਾਨ ਆਈ ਆਰਥਿਕ ਮੰਦੀ ਦੇ ਚਲਦੇ ਪ੍ਰੇਸ਼ਾਨ ਚੱਲ ਰਹੇ ਨੇ ਤੇ ਉਪਰੋਂ ਹਰ ਰੋਜ਼ ਮਹਿੰਗਾਈ ਆਪਣੇ ਪੈਰ ਪਸਾਰ ਪਸਾਰ ਦੀ ਹੋਈ ਨਜ਼ਰ ਆ ਰਹੀ ਹੈ , ਜਿਸ ਦੇ ਚੱਲਦੇ ਲੋਕਾਂ ਦੀਆਂ ਨਜ਼ਰਾਂ ਹੁਣ ਸਰਕਾਰ ਵੱਲ ਟਿਕੀਆਂ ਹੋੲੀਆਂ ਨੇ ਕਿ ਕਦੋਂ ਸਰਕਾਰ ਇਹ ਮਹਿੰਗਾਈ ਘਟਾਏਗੀ । ਪਰ ਦਿਨ ਪ੍ਰਤੀ ਦਿਨ ਵਧਦੀ ਮਹਿੰਗਾਈ ਲੋਕਾਂ ਦੇ ਚਿਹਰਿਆਂ ਤੇ ਮਾਯੂਸੀ ਲਿਆ ਰਹੀ ਹੈ ।