ਗੁੱਟ ਤੇ ਲਈ ਘੜੀ ਨੇ ਫਰਿਸ਼ਤਾ ਬਣ ਕੇ ਇਸ ਤਰਾਂ ਬਚਾਈ ਮੁੰਡੇ ਦੀ ਜਾਨ – ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਹੀ ਤਰੱਕੀ ਕਰ ਲਈ ਗਈ ਹੈ। ਜਿਸ ਸਦਕਾ ਇਨਸਾਨ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੀ ਜਾਣਕਾਰੀ ਤੁਰੰਤ ਹੀ ਪਤਾ ਲੱਗ ਜਾਂਦੀ ਹੈ। ਜਿੱਥੇ ਮੁਸ਼ਕਲ ਦੇ ਦੌਰ ਵਿੱਚ ਇਨਸਾਨ ਦੀ ਹਾਦਸੇ ਵਾਲੀ ਜਗ੍ਹਾ ਦਾ ਪਤਾ ਚਲਦਾ ਹੈ ਉੱਥੇ ਹੀ ਉਸ ਇਨਸਾਨ ਨੂੰ ਮਦਦ ਦੀ ਜ਼ਰੂਰਤ ਹੈ। ਉਸ ਬਾਰੇ ਵੀ ਜਾਣਕਾਰੀ ਐਮਰਜੈਂਸੀ ਨੰਬਰ ਤੇ ਮਿਲ ਜਾਦੀ ਹੈ। ਅੱਜ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਅਜਿਹੀਆਂ ਚੀਜ਼ਾਂ ਮਾਰਕੀਟ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ। ਲੋਕਾਂ ਵੱਲੋਂ ਅਪਣੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਜੋ ਮੁਸ਼ਕਲ ਦੇ ਸਮੇ ਵਿੱਚ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਹੁਣ ਗੁੱਟ ਤੇ ਲੱਗੀ ਹੋਈ ਘੜੀ ਨੇ ਫਰਿਸ਼ਤਾ ਬਣਕੇ ਇਕ ਨੌਜਵਾਨ ਦੀ ਜਾਨ ਨੂੰ ਬਚਾ ਲਿਆ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਿੰਗਾਪੁਰ ਦੀ ਦੱਸੀ ਜਾ ਰਹੀ ਹੈ। ਜਿਥੇ ਇੱਕ ਨੌਜਵਾਨ ਨਾਲ ਵਾਪਰੇ ਸੜਕ ਹਾਦਸੇ ਵਿਚ ਉਸਦੀ ਜਾਨ ਉਸਦੇ ਗੁੱਟ ਉੱਪਰ ਲੱਗੀ ਹੋਈ ਐਪਲ ਦੀ ਘੜੀ ਨੇ ਬਚਾ ਲਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 24 ਸਾਲਾ ਦਾ ਮੁਹੰਮਦ ਫਿਤਰੀ ਨਾਂਅ ਦਾ ਇਕ ਨੌਜਵਾਨ ਕਿਸੇ ਕੰਮ ਲਈ ਆਪਣੀ ਬਾਈਕ ਤੇ ਜਾ ਰਿਹਾ ਸੀ।

ਉਸ ਸਮੇਂ ਹੀ ਰਸਤੇ ਵਿੱਚ ਇੱਕ ਕਾਰ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਉਹ ਕਾਫੀ ਦੂਰ ਜਾ ਕੇ ਡਿੱਗ ਪਿਆ। ਪਰ ਉਸ ਦੀ ਮਦਦ ਉਸ ਦੇ ਹੱਥ ਤੇ ਲੱਗੀ ਘੜੀ ਨੇ ਕਰ ਦਿੱਤੀ। ਕਿਉਂਕਿ ਉਸ ਦੀ ਘੜੀ ਵੱਲੋਂ ਐਮਰਜੰਸੀ ਸਰਵਿਸ ਨੂੰ ਫੋਨ ਕਰ ਦਿੱਤਾ ਗਿਆ ਅਤੇ ਸਮੇਂ ਸਿਰ ਉਸ ਨੌਜਵਾਨ ਦੀ ਮੱਦਦ ਮਿਲਣ ਕਾਰਨ ਜਾਨ ਬਚ ਗਈ। ਕਿਉਂਕਿ ਘੜੀ ਵਿਚ ਐਮਰਜੈਂਸੀ ਨੰਬਰ ਤੇ ਆਪਣੇ ਆਪ ਹੀ ਕਾਲ ਚਲੀ ਜਾਦੀ ਹੈ। ਮਗਰ 60 ਸੈਕਿੰਡ ਤੱਕ ਤੁਸੀਂ ਉਸ ਅਲਰਟ ਨੂੰ ਬੰਦ ਨਹੀਂ ਕਰਦੇ ਤਾਂ ਕਾਲ ਲੱਗ ਜਾਵੇਗੀ।

ਜਦੋਂ ਵਿਅਕਤੀ ਡਿਗਦਾ ਹੈ ਤਾਂ ਉਸ ਦੀ ਘੜੀ ਵਿੱਚ ਲੱਗੇ ਹੋਏ ਸੈਂਸਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਵੱਲੋਂ ਵੀ ਆਪਣੀ ਘੜੀ ਵਿਚ ਐਮਰਜੈਂਸੀ ਨੰਬਰ ਸੇਵ ਕੀਤੇ ਹੋਏ ਸਨ ਜਿਸ ਵੱਲੋਂ ਕਾਲ ਕਰਕੇ ਲੁਕੇਸ਼ਨ ਦੱਸ ਦਿੱਤੀ ਗਈ ਸੀ। ਇਸ ਨੌਜਵਾਨ ਵੱਲੋਂ ਐਪਲ ਵਾਚ ਸੀਰੀਜ਼ 4 ਦੀ ਵਰਤੋਂ ਕੀਤੀ ਜਾ ਰਹੀ ਸੀ।