ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਸਾਰੇ ਗੀਤਕਾਰਾਂ ,ਸੰਗੀਤਕਾਰਾਂ ,ਸਾਹਿਤਕਾਰਾਂ, ਲੇਖਕਾਂ ,ਤੇ ਨਾਵਲਕਾਰਾਂ ਨੇ ਬਹੁਤ ਵੱਡਾ ਯੋਗਦਾਨ ਹਾਸਲ ਕੀਤਾ ਹੈ । ਜਿੱਥੇ ਗੀਤਕਾਰਾਂ ਤੇ ਸੰਗੀਤਕਾਰਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ,ਉਥੇ ਹੀ ਪੰਜਾਬੀ ਸੱਭਿਅਤਾ ਨੂੰ ਪੂਰੀ ਦੁਨੀਆਂ ਚ ਉੱਚਾ ਚੁੱਕਣ ਦੇ ਵਿਚ ਵੀ ਇਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸਾਹਿਤਕਾਰ , ਲੇਖਕਾਂ ਤੇ ਨਾਵਲਕਾਰਾਂ ਦੀ ਤਾਂ ਉੁਨ੍ਹਾਂ ਨੇ ਆਪਣੀ ਲੇਖਣੀ ਦੇ ਜ਼ਰੀਏ ਪੰਜਾਬੀ ਸੱਭਿਅਤਾ ਨੂੰ ਜਿੱਥੇ ਉੱਚਾ ਚੁੱਕਿਆ ਹੈ ,ਉੱਥੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿਚ ਆਪਣੀ ਲੇਖਣੀ ਦਾ ਜਾਦੂੁ ਛੱਡਿਆ ਹੈ । ਬਹੁਤ ਸਾਰੇ ਅਜਿਹੇ ਪ੍ਰਸਿੱਧ ਨਾਵਲਕਾਰ ਲੇਖਕ ਤੇ ਸਾਹਿਤਕਾਰਾਂ ਨੇ ਆਪਣੀ ਲੇਖਣੀ ਦੇ ਜ਼ਰੀਏ ਲੋਕਾਂ ਚ ਜਾਗਰੂਕਤਾ ਲਿਆਉਣ ਦੇ ਵਿੱਚ ਵੱਡਾ ਯੋਗਦਾਨ ਹਾਸਲ ਕੀਤਾ ਹੈ ।
ਹੁਣ ਇਸੇ ਵਿਚਕਾਰ ਪੰਜਾਬੀਆਂ ਦੇ ਲਈ ਇੱਕ ਬੇਹੱਦ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਅਤੇ ਉੱਘੇ ਨਾਵਲਕਾਰ ਦੇ ਪਰਿਵਾਰ ਤੋਂ । ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਪਰਿਵਾਰ ਦਾ ਇਕ ਜੀਅ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ ਹਨ । ਜਿੱਥੇ ਅੱਜ ਪ੍ਰਸਿੱਧ ਪੰਜਾਬੀ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਚੁੱਕਿਆ ਹੈ ਉਨ੍ਹਾਂ ਦੇ ਦੇਹਾਂਤ ਤੇ ਚੱਲਦੇ ਪਹਿਲਾਂ ਹੀ ਪੰਜਾਬੀ ਭਾਈਚਾਰੇ ਨੂੰ ਇਕ ਵੱਡਾ ਝਟਕਾ ਲੱਗਿਆ ਹੈ । ਹੁਣ ਇਸੇ ਵਿਚਕਾਰ ਇਕ ਚੋਟੀ ਦੀ ਮਸ਼ਹੂਰ ਸ਼ਖ਼ਸੀਅਤ ਦੇ ਦਿਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ।
ਦਰਅਸਲ ਪ੍ਰਸਿੱਧ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੇ ਪਰਿਵਾਰ ਤੋਂ ਇੱਕ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਅਤੇ ਉੱਘੇ ਪੰਜਾਬੀ ਪ੍ਰਕਾਸ਼ਕ ਸਰਦਾਰ ਕੁਲਵੰਤ ਸਿੰਘ ਸੂਰੀ ਅੱਜ ਇਸ ਸੰਸਾਰ ਵਿਚ ਨਹੀਂ ਰਹੇ । ਪੂਰੇ ਉਨੱਨਵੇਂ ਸਾਲਾਂ ਦੀ ਉਮਰ ਦੇ ਵਿਚ ਅੱਜ ਸਰਦਾਰ ਕੁਲਵੰਤ ਸਿੰਘ ਸੂਰੀ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੇ ਚਲਦੇ ਹੁਣ ਸਮੁੱਚੇ ਪੰਜਾਬੀ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਰਦਾਰ ਕੁਲਵੰਤ ਸਿੰਘ ਸੂਰੀ ਨੇ ਅੱਜ ਸਵੇਰੇ ਤੜਕਸਾਰ ਆਖ਼ਰੀ ਸਾਹ ਲਏ । ਉਨ੍ਹਾਂ ਦੇ ਛੋਟੇ ਭਰਾ ਤੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ ਕੁਲਬੀਰ ਸਿੰਘ ਸੂਰੀ ਦੇ ਮੁਤਾਬਕ ਸਵਰਗਵਾਸੀ ਕੁਲਵੰਤ ਸਿੰਘ ਸੂਰੀ ਦਾ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਸ਼-ਮ-ਸ਼ਾ–ਨਘਾ-ਟ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ । ਸੌ ਬੇਹੱਦ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਜਿੱਥੇ ਸਵੇਰੇ ਇਕ ਛੋਟੀ ਦੀ ਮਸ਼ਹੂਰ ਗਾਇਕਾ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਸੀ । ਉੱਥੇ ਹੀ ਹੁਣ ਇੱਕ ਮਸ਼ਹੂਰ ਪੰਜਾਬੀ ਹਸਤੀ ਦੀ ਮੌਤ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ । ਹਰ ਕਿਸੇ ਦੇ ਵੱਲੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ ।
Previous Postਕਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਅਫਸੋਸ ਜਾਹਰ
Next Postਸਫ਼ਰ ਕਰਨ ਵਾਲਿਆਂ ਲਈ ਸਰਕਾਰ ਨੇ ਹੁਣ ਅਚਾਨਕ ਕਰਤਾ ਏਥੇ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ