ਗੁਰਦਵਾਰਾ ਸਾਹਿਬ ਚ ਲੱਖਾਂ ਰੁਪਏ ਦੀ ਨਵੀਂ ਕਾਰ ਖੜੀ ਸੀ , ਜਦੋਂ ਸੇਵਾਦਾਰਾਂ ਨੇ ਜਾ ਕੇ ਕਾਗਜ ਦੇਖੇ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੁੱਝ ਅਜਿਹੇ ਲੋਕ ਹੁੰਦੇ ਨੇ ਜੋ ਗੁਪਤ ਦਾਨ ਕਰ ਜਾਂਦੇ ਨੇ, ਅਤੇ ਕਿਸੇ ਨੂੰ ਖ਼ਬਰ ਤਕ ਨਹੀਂ ਹੁੰਦੀ। ਕੁੱਝ ਅਜਿਹੀਆਂ ਹੀ ਤਸਵੀਰਾਂ ਵੇਖਣ ਨੂੰ ਮਿਲਿਆ ਨੇ, ਜਿਸਨੂੰ ਵੇਖ ਕੇ ਸਭ ਹੈਰਾਨ ਹੋਏ ਨੇ। ਜਿਕਰ ਯੋਗ ਹੈ ਕਿ ਕੁਝ ਲੋਕ ਹੀ ਅਜਿਹੇ ਹੁੰਦੇ ਨੇ ਜੋ ਗੁਪਤ ਦਾਨ ਕਰ ਜਾਂਦੇ ਨੇ। ਹਰ ਇੱਕ ਚ ਅਜਿਹਾ ਕਰਨ ਦੀ ਹਿੰਮਤ ਨਹੀਂ ਹੁੰਦੀ ਕਿਉਂਕਿ ਹਰ ਕੋਈ ਆਪਣੀ ਵਾਹ ਵਾਹ ਕਰਵਾਉਣ ਚ ਹੀ ਲਗਾ ਹੁੰਦਾ ਹੈ। ਹਰ ਇੱਕ ਨੂੰ ਇਹ ਹੁੰਦਾ ਹੈ ਕਿ ਉਹ ਲੋਕਾਂ ਦੇ ਸਾਹਮਣੇ ਆਵੇ ਅਤੇ ਉਸਦੀ ਵਾਹ ਵਾਹ ਕੀਤੀ ਜਾਵੇ। ਦੁਨੀਆਂ ਨੂੰ ਪਤਾ ਲੱਗੇ ਕਿ ਉਸਨੇ ਇਹ ਦਾਨ ਕੀਤਾ ਹੈ ਭਾਵੇਂ ਉਹ ਦਾਨ ਛੋਟਾ ਹੀ ਹੋਵੇ।

ਪਰ ਅੱਜ ਜਿਹੜੀ ਖ਼ਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਸ ਚ ਇੱਕ ਸ਼-ਕ-ਸ ਲੱਖਾਂ ਦਾ ਦਾਨ ਕਰ ਚੁੱਕਾ ਹੈ, ਅਤੇ ਇਸ ਬਾਰੇ ਜਾਣ ਕੇ ਸਭ ਨੂੰ ਹੈਰਾਨਗੀ ਹੋਈ ਹੈ। ਦਰਅਸਲ ਮੋਹਾਲੀ ਦੇ ਇਤਿਹਾਸਿਕ ਗੁਰੂਦੁਆਰਾ ਸਾਹਿਬ ਸ਼੍ਰੀ ਸਿੰਘ ਸ਼-ਹੀ-ਦਾਂ ਚ ਇੱਕ ਸ਼ਖਸ ਨੇ ਗੁਪਤ ਦਾਨ ਕਰ ਦਿੱਤਾ ਹੈ। ਇਸ ਵਲੋਂ ਲੱਖਾ ਦੀ ਕਾਰ ਗੁਰੂਦੁਆਰਾ ਸਾਹਿਬ ਚ ਖੜੀ ਕਰ ਦਿੱਤੀ ਗਈ ਅਤੇ ਇਸਦੇ ਕਾਗਜ਼ ਗੁਰੂਦੁਆਰਾ ਸਾਹਿਬ ਦੇ ਨਾਮ ਸਨ, ਜਿਸਨੁੰ ਦੇਖ ਸੱਭ ਹੈਰਾਨ ਹੋਏ। ਜਿਕਰਯੋਗ ਹੈ ਕਿ ਕਾਰ ਦੀ ਕੀਮਤ 5.42 ਲੱਖ ਰੁਪਏ ਹੈ, ਗੁਰੂਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਸ ਸ਼ਖਸ ਲਈ ਅਰਦਾਸ ਕੀਤੀ ਗਈ ਹੈ ਜਿਸਨੇ ਇਹ ਗੁਪਤ ਦਾਨ ਕੀਤਾ ਹੈ।

ਲੋਕਾਂ ਚ ਕਾਫੀ ਹੈਰਾਨਗੀ ਵੇਖਣ ਨੂੰ ਮਿਲ ਰਹੀ ਹੈ,ਕਿ ਕਿਸੇ ਵਿਅਕਤੀ ਵਲੋਂ ਇਹ ਲੱਖਾਂ ਦਾ ਦਾਨ ਕਿਤਾ ਗਿਆ ਹੈ। ਗੁਰੂਦਵਾਰਾ ਸਾਹਿਬ ਦੇ ਮੈਨੇਜਰ ਵਲੋ ਦਸਿਆ ਗਿਆ ਹੈ ਕਿ ਇੱਕ ਦਾਨੀ ਸੱਜਣ ਗੁਰੂਦਵਾਰਾ ਸਾਹਿਬ ਦੇ ਅੰਦਰ ਆਇਆ ਸੀ ਅਤੇ ਕਾਰ ਨੂੰ ਨਿਸ਼ਾਨ ਸਾਹਿਬ ਦੇ ਕੋਲ ਖੜਾ ਕਰ ਗਿਆ। ਕਾਰ ਦੇ ਸ਼ੀਸ਼ੇ ਥੱਲੇ ਕਰੇਕ ਉਹ ਦਾਨੀ ਸੱਜਣ ਇੱਥੋਂ ਦੀ ਚਲਾ ਗਿਆ ਜਿਸ ਤੋਂ ਬਾਅਦ ਸੁਰੱਖਿਆ ਕਰਮਿਆ ਨੇ ਇਸਦੀ ਜਾਣਕਾਰੀ ਮੈਂਬਰਾਂ ਨੂੰ ਦਿੱਤੀ ਅਤੇ ਉਹ ਮੌਕੇ ਤੇ ਪਹੁੰਚੇ। ਦਸਣਾ ਬਣਦਾ ਹੈ ਕਿ ਪ੍ਰਬੰਧਕਾਂ ਵਲੋ ਦਸਿਆ ਗਿਆ ਹੈ ਕਿ ਕਾਰ ਦਾ ਇਸਤੇਮਾਲ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣ ਲਈ ਕੀਤਾ ਜਾਵੇਗਾ।

ਕਾਰ ਚ ਪਾਲਕੀ ਸਾਹਿਬ ਲਈ ਪੂਰੀ ਜਗਹ ਦਾ ਇੰਤਜ਼ਾਮ ਕੀਤਾ ਗਿਆ ਹੈ। ਕਾਰ ਵਿੱਚ ਲੱਗਣ ਵਾਲਾ ਹਰ ਇੱਕ ਸਮਾਨ ਲਗਾ ਕੇ ਦਿੱਤਾ ਗਿਆ ਹੈ। ਮੈਂਬਰਾਂ ਦਾ ਕਹਿਣਾ ਹੈ ਕਿ ਦਾਨੀ ਸੱਜਣ ਵਲੋਂ ਕਾਰ ਦਾ ਇੱਕ ਬੀਮਾ ਵੀ ਕਰਵਾਇਆ ਗਿਆ ਹੈ ਅਤੇ ਨਾਲ ਹੀ ਇਸ ਕਾਰ ਦੀ ਕੀਮਤ ਲੱਖਾਂ ਰੁਪਏ ਚ ਹੈ ਅਤੇ ਉਹ ਦਾਨੀ ਸੱਜਣ ਲਈ ਅਰਦਾਸ ਕਰਦੇ ਨੇ। ਜਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਇਸਤੋਂ ਪਹਿਲਾਂ ਵੀ ਕਈ ਦਾਨੀ ਸੱਜਣ ਅਜਿਹਾ ਦਾਨ ਕਰ ਚੁੱਕੇ ਨੇ। ਇਤਿਹਾਸਿਕ ਗੁਰੂਦਵਾਰਾ ਸਾਹਿਬ ਚ ਏਅਰ ਕੰਡੀਸ਼ਨਰ ਬਸ ਅਤੇ ਸਕਾਰਪੀਓ ਤੋਂ ਇਲਾਵਾਂ ਹੋਰ ਵੀ ਬਹੁਤ ਕੁਝ ਦਾਨੀ ਸੱਜਣਾ ਨੇ ਦਾਨ ਕਿਤਾ ਹੈ। ਗੁਰੂਦਵਾਰਾ ਸਾਹਿਬ ਦੀ ਸੇਵਾ ਚ ਹੁਣ ਤਕ ਕਈ ਲੱਖਾਂ ਦਾ ਦਾਨ ਕੀਤਾ ਜਾ ਚੁੱਕਾ ਹੈ, ਅਤੇ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਨਸੀਬ ਚ ਹੁੰਦਾ ਹੈ।