ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀਂ 29 ਮਈ ਦੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਸਮੇਂ ਉਹ ਆਪਣੇ ਦੋਸਤਾਂ ਨਾਲ ਆਪਣੀ ਕਾਰ ਗੱਡੀ ਵਿੱਚ ਆਪਣੀ ਬੀਮਾਰ ਮਾਸੀ ਨੂੰ ਮਿਲਣ ਜਾ ਰਿਹਾ ਸੀ। ਜਿਸ ਸਮੇਂ ਉਹ ਆਪਣੇ ਪਿੰਡ ਦੇ ਨਾਲ ਦੇ ਪਿੰਡ ਜਵਾਹਰਕੇ ਵਿਖੇ ਪਹੁੰਚੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੀਆਂ ਗੱਡੀਆਂ ਨਾਲ ਉਸ ਨੂੰ ਘੇਰ ਲਿਆ ਅਤੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਸਿੱਧੂ ਮੂਸੇਵਾਲਾ ਦੀ ਮੌਤ ਨੇ ਜਿੱਥੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ ਹਰ ਇਕ ਇਨਸਾਨ ਵੱਲੋਂ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਬੀਤੇ ਦਿਨੀ ਉਸ ਦੇ ਪਿਤਾ ਜੀ ਵੱਲੋਂ ਸਿੱਧੂ ਮੂਸੇਵਾਲਾ ਦੇ ਪੇਜ਼ ਤੋਂ ਲਾਈਵ ਹੋ ਕੇ ਸਾਰੇ ਲੋਕਾਂ ਨੂੰ ਅੱਠ ਜੂਨ ਨੂੰ ਆਪਣੇ ਪੁੱਤਰ ਦੇ ਭੋਗ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਸਤੇ ਬੇਨਤੀ ਕੀਤੀ ਗਈ ਸੀ। ਹੁਣ ਸਿਧੂ ਮੁਸੇ ਵਾਲਾ ਦੇ ਭੋਗ ਤੇ ਆਉਣ ਵਾਲੇ ਨੌਜਵਾਨਾਂ ਨੂੰ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਹੋ ਰਹੀ ਹੈ। ਉੱਥੇ ਹੀ ਉਸ ਦਿਨ ਪਹੁੰਚਣ ਵਾਲੇ ਨੌਜਵਾਨਾਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਵੱਲੋਂ ਪੱਗਾਂ ਬੰਨ ਕੇ ਆਉਣ ਬਾਰੇ ਬੇਨਤੀ ਕੀਤੀ ਗਈ ਹੈ।
ਜਿਸ ਬਾਬਤ ਉਨ੍ਹਾਂ ਵੱਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿੱਥੇ ਉਨ੍ਹਾਂ ਦੇ ਨਾਲ ਸਰਦਾਰੀਆਂ ਟਰੱਸਟ ਦੇ ਮੈਂਬਰਾਂ ਨੂੰ ਵੀ ਦੇਖਿਆ ਗਿਆ ਹੈ। ਜਿੱਥੇ ਸਰਦਾਰੀਆਂ ਟਰੱਸਟ ਵੱਲੋਂ ਇੱਕ ਕੈਂਪ ਵੀ ਲਗਾਇਆ ਜਾਵੇਗਾ ਜਿੱਥੇ ਨੌਜਵਾਨਾਂ ਨੂੰ ਪੱਗ ਬੰਨਣ ਵਾਸਤੇ ਪ੍ਰੇਰਿਤ ਕਰਦੇ ਹੋਏ ਮੁਫ਼ਤ ਵਿਚ ਪੱਗਾਂ ਦਿਤੀਆਂ ਜਾਣਗੀਆਂ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਖਿਆ ਗਿਆ ਹੈ ਕਿ ਜਿਥੇ ਉਨ੍ਹਾਂ ਦਾ ਪੁੱਤਰ ਆਪਣੇ ਪੰਜਾਬ ਦੀ ਵਿਰਾਸਤ ਨੂੰ ਅਥਾਹ ਪਿਆਰ ਕਰਦਾ ਸੀ। ਉੱਥੇ ਹੀ ਉਸ ਨੂੰ ਪਿਆਰ ਕਰਨ ਵਾਲੇ ਸਾਰੇ ਨੌਜਵਾਨ 8 ਜੂਨ ਨੂੰ ਉਸ ਦੀ ਅੰਤਿਮ ਅਰਦਾਸ ਵਿਚ ਪੱਗਾਂ ਬੰਨ ਕੇ ਸ਼ਾਮਲ ਹੋਣ।
Previous Postਸਾਬਕਾ ਮੁੱਖਮੰਤਰੀ ਚਰਨਜੀਤ ਚੰਨੀ ਵਾਲੀ ਬਕਰੀ ਮੁੜ ਆਈ ਚਰਚਾ ਚ, ਖਰੀਦਣ ਵਾਲੇ ਮਾਲਕ ਨੂੰ ਪਈ ਇਹ ਮੁਸੀਬਤ
Next Postਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲਿਆਂਦਾ ਗਿਆ PGI , ਤਾਜਾ ਵੱਡੀ ਖਬਰ