ਗਾਂ ਨੇ ਖਾ ਲਈ ਸੋਨੇ ਦੀ ਚੇਨ – ਫਿਰ ਸਾਰਾ ਟੱਬਰ ਗੋਹੇ ਦੀ ਉਡੀਕ ਕਰਦਾ ਰਿਹਾ ਪਰ ਹੋਇਆ ਇਹ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਕਈ ਵਾਰ ਵੱਖ ਵੱਖ ਰੀਤੀ ਰਿਵਾਜਾਂ ਵਿੱਚ ਅਜਿਹੀ ਅੰਨ੍ਹੀ ਸ਼ਰਧਾ ਰੱਖੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਵਿਗਿਆਨ ਨੇ ਏਨੀ ਜ਼ਿਆਦਾ ਤਰੱਕੀ ਕਰ ਲਈ ਹੈ ਉੱਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਹਨ। ਜਿਨ੍ਹਾਂ ਵੱਲੋਂ ਕਈ ਵਾਰ ਕੀਤੀਆਂ ਗਲਤੀਆਂ ਦਾ ਖਮਿਆਜਾ ਉਨ੍ਹਾਂ ਨੂੰ ਲੰਮਾ ਸਮਾਂ ਭੁਗਤਣਾ ਪੈਂਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਗਲਤੀਆਂ ਦੁਨੀਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਘਰ ਵਿੱਚ ਰਖੇ ਗਏ ਪਸ਼ੂ,ਪੰਛੀਆਂ,ਜਾਨਵਰਾਂ ਦੇ ਨਾਲ ਆਪਣੇ ਬੱਚਿਆਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ। ਉੱਥੇ ਹੀ ਕੁੱਝ ਗਲਤੀਆਂ ਵੀ ਕਰ ਲਈਆਂ ਜਾਂਦੀਆਂ ਹਨ।

ਹੁਣ ਇਥੇ ਇੱਕ ਗਾਂ ਵੱਲੋਂ ਸੋਨੇ ਦੀ ਚੇਨ ਖਾ ਲੈ ਗਈ ਹੈ ਜਿਸ ਤੋਂ ਬਾਅਦ ਸਾਰੇ ਟੱਬਰ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਗਈ ਪਰ ਹੋਇਆ ਇਹ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨ ਕਰਨ ਵਾਲੀ ਘਟਨਾ ਕਰਨਾਟਕ ਦੇ ਸਿਰਸੀ ਇਲਾਕੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਰੱਖੀ ਗਈ ਗਾਂ ਅਤੇ ਉਸ ਦੇ ਬੱਚੇ ਦੀ ਪੂਜਾ ਦੀਵਾਲੀ ਦੇ ਮੌਕੇ ਤੇ ਕੀਤੀ ਗਈ ਸੀ। ਉਥੇ ਹੀ ਪਰਿਵਾਰ ਵੱਲੋਂ ਪੂਜਾ ਦੇ ਸਮੇਂ ਗਾਂ ਨੂੰ ਸੋਨੇ ਦੇ ਗਹਿਣੇ ਪਹਿਨਾ ਦਿੱਤੇ ਗਏ ਸਨ।

ਪਰਵਾਰ ਵੱਲੋਂ ਗਾਂ ਨੂੰ ਗਹਿਣੇ ਪਹਿਨਾਉਣੇ ਉਸ ਸਮੇਂ ਮਹਿੰਗੇ ਪੈ ਗਏ ,ਜਦੋਂ ਗਾਂ ਵੱਲੋਂ 20 ਗ੍ਰਾਮ ਸੋਨੇ ਦੀ ਚੇਨ ਨਿਗਲ ਲਈ ਗਈ। ਇਸ ਦਾ ਖੁਲਾਸਾ ਹੋਣ ਤੇ ਪਰਿਵਾਰ ਵੱਲੋਂ ਜਿਥੇ ਪੂਰਾ ਇਕ ਮਹੀਨਾ ਗਾਂ ਦੇ ਗੋਹੇ ਦੀ ਜਾਂਚ ਕੀਤੀ ਜਾਂਦੀ ਰਹੀ। ਗਾਂ ਵੱਲੋਂ ਇਕ ਮਹੀਨੇ ਦੌਰਾਨ ਕੀਤੇ ਗਏ ਗੋਹੇ ਵਿੱਚ ਇਸ ਸੋਨੇ ਦੀ ਚੇਨ ਬਾਹਰ ਨਾ ਆਉਣ ਉਪਰ ਪ੍ਰੇਸ਼ਾਨੀ ਦੇ ਚੱਲਦੇ ਹੋਏ ਗਾਂ ਦੇ ਮਾਲਕ ਸ੍ਰੀ ਕਾਂਤ ਹੇਗੜੇ ਵੱਲੋਂ ਇਸ ਗਾਂ ਦੇ ਪੇਟ ਵਿਚ ਚੇਨ ਹੋਣ ਦੀ ਪੁਸ਼ਟੀ ਕਰਵਾਉਣ ਵਾਸਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ।

ਜਿਸ ਤੋਂ ਬਾਅਦ ਡਾਕਟਰ ਵੱਲੋਂ ਗਾਂ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਗਾਂ ਦੇ ਪੇਟ ਵਿੱਚ ਇੱਕ ਸੋਨੇ ਦੀ ਚੇਨ ਮੌਜੂਦ ਹੈ। ਜਿਸ ਨੂੰ ਬਾਹਰ ਕੱਢਣ ਲਈ ਡਾਕਟਰਾਂ ਦੀ ਟੀਮ ਵੱਲੋਂ ਗਾਂ ਦਾ ਆਪ੍ਰੇਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸੋਨੇ ਦੀ ਚੈਨ ਬਰਾਮਦ ਕੀਤੀ ਗਈ ਜਿਸ ਦਾ ਵਜ਼ਨ 20 ਗ੍ਰਾਮ ਤੋਂ ਘਟ ਕੇ 18 ਗ੍ਰਾਮ ਰਹਿ ਗਿਆ। ਇਸ ਘਟਨਾ ਦੀ ਚਰਚਾ ਸੱਭ ਪਾਸੇ ਹੋ ਰਹੀ ਹੈ।